
Ram Prakash Bambah Death News: ਪ੍ਰੋਫ਼ੈਸਰ ਰਾਮ ਪ੍ਰਕਾਸ਼ ਬਾਂਬਾ ਪ੍ਰਸਿੱਧ ਗਣਿਤ ਸ਼ਾਸਤਰੀ ਸਨ
- ਸ਼ਾਨਦਾਰ ਕੰਮ ਲਈ ਪਦਮ ਭੂਸ਼ਣ ਅਤੇ ਰਾਮਾਨੁਜਨ ਮੈਡਲ ਵਰਗੇ ਮਿਲੇ ਸਨਮਾਨ
Ram Prakash Bambah Death News in punjabi : ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਾਬਕਾ ਵਾਈਸ ਚਾਂਸਲਰ ਅਤੇ ਦੇਸ਼ ਦੇ ਪ੍ਰਸਿੱਧ ਗਣਿਤ ਸ਼ਾਸਤਰੀ ਰਾਮ ਪ੍ਰਕਾਸ਼ ਬਾਂਬਾ ਦਾ ਸੋਮਵਾਰ ਸਵੇਰੇ ਸੈਕਟਰ 19, ਚੰਡੀਗੜ੍ਹ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਦਿਹਾਂਤ ਹੋ ਗਿਆ। ਉਹ 99 ਸਾਲਾਂ ਦੇ ਸਨ ਅਤੇ ਇਸ ਸਾਲ ਸਤੰਬਰ ਵਿੱਚ ਉਨ੍ਹਾਂ ਨੇ ਆਪਣਾ 100ਵਾਂ ਜਨਮਦਿਨ ਮਨਾਉਣਾ ਸੀ।
ਬਾਂਬਾ ਨੂੰ ਗਣਿਤ ਵਿੱਚ ਸ਼ਾਨਦਾਰ ਕੰਮ ਲਈ ਪਦਮ ਭੂਸ਼ਣ ਅਤੇ ਰਾਮਾਨੁਜਨ ਮੈਡਲ ਵਰਗੇ ਸਨਮਾਨ ਮਿਲੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਦੋ ਧੀਆਂ ਬਿੰਦੂ ਬਾਂਬਾ ਅਤੇ ਸੁਚਾਰੂ ਖੰਨਾ ਹਨ। ਇਸ ਸਾਲ ਸਤੰਬਰ ਵਿੱਚ ਪੰਜਾਬ ਯੂਨੀਵਰਸਿਟੀ ਨੇ ਪ੍ਰੋ. ਬਾਂਬਾ ਦੇ 100ਵੇਂ ਜਨਮਦਿਨ ਅਤੇ ਪੰਜਾਬ ਸਕੂਲ ਆਫ਼ ਮੈਥੇਮੈਟਿਕਸ ਦੇ 100 ਸਾਲ ਪੂਰੇ ਹੋਣ ਦਾ ਜਸ਼ਨ ਮਨਾਉਣਾ ਸੀ।
ਚਾਂਸਲਰ ਰੇਨੂ ਵਿਗ ਨੇ ਕਿਹਾ ਕਿ ਬਾਂਬਾ ਦੀ ਮੌਤ ਯੂਨੀਵਰਸਿਟੀ, ਗਣਿਤ ਅਤੇ ਸਮਾਜ ਲਈ ਇੱਕ ਵੱਡਾ ਘਾਟਾ ਹੈ। ਉਨ੍ਹਾਂ ਦੀ ਧੀ ਬਿੰਦੂ ਨੇ ਕਿਹਾ, ‘‘ਮੇਰੇ ਪਿਤਾ ਚਾਹੁੰਦੇ ਸਨ ਕਿ ਉਨ੍ਹਾਂ ਦਾ ਸਰੀਰ ਖੋਜ ਅਤੇ ਵਿਗਿਆਨ ਲਈ ਪੀਜੀਆਈ ਨੂੰ ਦਾਨ ਕੀਤਾ ਜਾਵੇ। ਪਰਿਵਾਰ ਉਨ੍ਹਾਂ ਦੀ ਇੱਛਾ ਦਾ ਸਤਿਕਾਰ ਕਰਦਾ ਹੈ ਅਤੇ ਜੋ ਵੀ ਜ਼ਰੂਰੀ ਹੋਵੇਗਾ ਉਹ ਕਰੇਗਾ। ਉਨ੍ਹਾਂ ਇੱਕ ਚੰਗੀ ਜ਼ਿੰਦਗੀ ਬਤੀਤ ਕੀਤੀ।’’।
(For more news apart from 'Ram Prakash Bambah Death News in punjabi ’ latest news latest news, stay tune to Rozana Spokesman)