ਸੂਚਨਾ ਦੇਣ ਵਾਲੇ 10,000 ਰੁਪਏ ਸ਼ੁਕਰਾਨੇ ਵਜੋਂ ਦਿੱਤੇ ਜਾਣਗੇ
ਚੰਡੀਗੜ੍ਹ : ਰਣਵੀਰ ਸਿੰਘ ਪੁੱਤਰ ਕੇਹਰ ਸਿੰਘ ਜੋ 17 ਨਵੰਬਰ 2025 ਤੋਂ #847 ਸੈਕਟਰ 41-ਏ ਚੰਡੀਗੜ੍ਹ ਤੋਂ ਲਾਪਤਾ ਹੈ । ਜੇਕਰ ਕਿਸੇ ਨੂੰ ਰਣਵੀਰ ਸਿੰਘ ਬਾਰੇ ਪਤਾ ਚਲੇ ਤਾਂ ਤੁਰੰਤ 98141-25593 ’ਤੇ ਸੰਪਰਕ ਕਰੋ। ਸੂਚਨਾ ਦੇਣ ਵਾਲੇ ਨੂੰ 10,000 ਰੁਪਏ ਸ਼ੁਕਰਾਨੇ ਵਜੋਂ ਦਿੱਤੇ ਜਾਣਗੇ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੇ ਦਿਨੀਂ ਰਣਵੀਰ ਸਿੰਘ ਘਰ ਨੇੜਲੇ ਪਾਰਕ ਵਿਚ ਗਿਆ ਸੀ ਪਰ ਉਹ ਮੁੜ ਕੇ ਘਰ ਵਾਪਸ ਨਹੀਂ ਆਇਆ। ਘਰ ਵਾਲਿਆਂ ਵੱਲੋਂ ਰਣਵੀਰ ਦੀ ਭਾਲ ਲਈ ਜਗ੍ਹਾ-ਜਗ੍ਹਾ ਪੋਸਟਰ ਵੀ ਲਗਾਏ ਗਏ ਹਨ।
