
Chandigarh Grenade Blast Case: ਐਨ.ਆਈ.ਏ. ਅਦਾਲਤ ਨੇ ਜਾਰੀ ਕੀਤਾ ਵਾਰੰਟ
Chandigarh Grenade Blast Case, Non-Bailable Warrant Issued Against BKI Terrorist Shamsher News in Punjabi ਐਨ.ਆਈ.ਏ. ਅਦਾਲਤ ਨੇ ਸੈਕਟਰ-10 ਗ੍ਰਨੇਡ ਹਮਲੇ ਦੇ ਮਾਮਲੇ ਵਿਚ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਅਤਿਵਾਦੀ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਵਿਰੁਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ।
ਸ਼ਮਸ਼ੇਰ ਦਾ ਨਾਮ ਪੰਜਾਬ ਦੇ ਪੁਲਿਸ ਥਾਣਿਆਂ 'ਤੇ ਗ੍ਰਨੇਡ ਹਮਲਿਆਂ ਨਾਲ ਸਬੰਧਤ ਮਾਮਲਿਆਂ ਵਿਚ ਵੀ ਸਾਹਮਣੇ ਆਇਆ ਸੀ। ਇਸ ਤੋਂ ਇਲਾਵਾ, ਅਮਰੀਕਾ ਸਥਿਤ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਅਤੇ ਪਾਕਿਸਤਾਨ ਸਥਿਤ ਅਤਿਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਨੂੰ ਵੀ ਇਨ੍ਹਾਂ ਮਾਮਲਿਆਂ ਵਿਚ ਨਾਮਜ਼ਦ ਕੀਤਾ ਗਿਆ ਸੀ।
ਐਨ.ਆਈ.ਏ. ਨੇ ਦਾਅਵਾ ਕੀਤਾ ਕਿ ਜਾਂਚ ਦੌਰਾਨ, ਉਨ੍ਹਾਂ ਨੂੰ ਸੈਕਟਰ-10 ਗ੍ਰਨੇਡ ਧਮਾਕੇ ਦੀ ਸਾਜ਼ਿਸ਼ ਵਿਚ ਮੁਲਜ਼ਮ ਸ਼ਮਸ਼ੇਰ ਦੀ ਸ਼ਮੂਲੀਅਤ ਨੂੰ ਸਾਬਤ ਕਰਨ ਲਈ ਕਾਫ਼ੀ ਸਮੱਗਰੀ ਮਿਲੀ ਹੈ। ਉਹ ਸਹਿ-ਮੁਲਜ਼ਮ ਹੈਪੀ ਪਾਸੀਆ ਦਾ ਨਜ਼ਦੀਕੀ ਸਾਥੀ ਹੈ, ਜੋ ਸਰਹੱਦ ਪਾਰ ਤਸਕਰੀ ਰਾਹੀਂ ਭੇਜੇ ਗਏ ਹਥਿਆਰ ਇਕੱਠੇ ਕਰਨ ਅਤੇ ਟੀਚਿਆਂ ਦੀ ਰੇਕੀ ਕਰਨ ਲਈ ਨੌਜਵਾਨਾਂ ਦੀ ਭਰਤੀ ਵਿਚ ਸ਼ਾਮਲ ਹੈ।
ਏਜੰਸੀ ਨੇ ਕਿਹਾ ਕਿ ਮੁਲਜ਼ਮ ਅਭਿਜੋਤ ਸਿੰਘ ਫ਼ਰਵਰੀ-ਮਾਰਚ, 2024 ਵਿਚ ਅਰਮੇਨੀਆ ਵਿਚ ਸ਼ਮਸ਼ੇਰ ਦੇ ਸੰਪਰਕ ਵਿਚ ਆਇਆ ਸੀ। ਜੂਨ ਵਿਚ ਅਭਿਜੋਤ ਦੇ ਭਾਰਤ ਵਾਪਸ ਆਉਣ ਤੋਂ ਬਾਅਦ, ਸ਼ਮਸ਼ੇਰ ਨੇ ਉਸ ਨੂੰ ਹੈਪੀ ਪਾਸੀਆ ਨਾਲ ਮਿਲਾਇਆ। ਅਭਿਜੋਤ ਨੇ ਸੈਕਟਰ-10 ਵਿਚ ਸੇਵਾਮੁਕਤ ਪੰਜਾਬ ਪੁਲਿਸ ਅਧਿਕਾਰੀ ਦੇ ਘਰ ਦੀ ਰੇਕੀ ਕੀਤੀ। ਅਭਿਜੋਤ ਨੇ ਇਕ ਪਿਸਤੌਲ ਅਤੇ ਗੋਲਾ ਬਾਰੂਦ ਇਕੱਠਾ ਕੀਤਾ। ਉਸ ਨੇ ਮੁਲਜ਼ਮ ਰੋਹਨ ਮਸੀਹ ਦੇ ਨਾਲ ਅਗੱਸਤ, 2024 ਵਿਚ ਚੰਡੀਗੜ੍ਹ ਦਾ ਦੌਰਾ ਕੀਤਾ ਅਤੇ ਅਧਿਕਾਰੀ ਨੂੰ ਮਾਰਨ ਦੀ ਇਕ ਅਸਫ਼ਲ ਕੋਸ਼ਿਸ਼ ਕੀਤੀ।
ਸ਼ਮਸ਼ੇਰ ਨੇ UPI ਰਾਹੀਂ ਅਭਿਜੋਤ ਨੂੰ ਫ਼ੰਡ ਮੁਹੱਈਆ ਕਰਵਾਏ। ਪਾਸੀਆ ਤੇ ਰਿੰਦਾ ਨੇ ਹਮਲੇ ਦੀ ਯੋਜਨਾ ਬਣਾਈ ਸੀ ਅਤੇ 10 ਫ਼ਰਵਰੀ, 2024 ਨੂੰ ਘਰ ਵਿਚ ਗ੍ਰਨੇਡ ਸੁੱਟਣ ਦੀ ਰੋਹਨ ਮਸੀਹ ਅਤੇ ਵਿਸ਼ਾਲ ਮਸੀਹ ਨੂੰ ਜ਼ਿੰਮੇਵਾਰੀ ਦਿਤੀ ਸੀ।
(For more news apart from Chandigarh Grenade Blast Case, Non-Bailable Warrant Issued Against BKI Terrorist Shamsher News in Punjabi stay tuned to Rozana Spokesman.)