SYL ਨਹਿਰ ਵਿਚ ਡਿੱਗੀ ਕਾਰ, ਲੜਕੀ ਦੀ ਮੌਤ, ਲੜਕਾ ਲਾਪਤਾ
Published : Feb 4, 2026, 9:55 am IST
Updated : Feb 4, 2026, 9:55 am IST
SHARE ARTICLE
Car falls into SYL canal
Car falls into SYL canal

ਲਾਪਤਾ ਵਰੁਣ ਸਿੰਗਲਾ (22) ਆਪਣੀ ਦੋਸਤ ਆਰੂਸ਼ੀ ਨਾਲ ਸਵਿਫਟ ਕਾਰ ਵਿਚ ਸਵਾਰ ਹੋ ਕੇ ਕੁਰੂਕਸ਼ੇਤਰ ਜਾ ਰਿਹਾ ਸੀ

ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਸੰਤੁਲਨ ਗਵਾਉਣ ਤੋਂ ਬਾਅਦ ਐਸਵਾਈਐਲ ਨਹਿਰ ਵਿੱਚ ਡਿੱਗ ਗਈ। ਕਾਰ ਵਿੱਚ ਸਵਾਰ ਇੱਕ ਲੜਕੀ ਦੀ ਡੁੱਬਣ ਨਾਲ ਮੌਤ ਹੋ ਗਈ, ਜਦੋਂ ਕਿ ਗੱਡੀ ਚਲਾ ਰਿਹਾ ਨੌਜਵਾਨ ਤੇਜ਼ ਪਾਣੀ ਦੇ ਵਹਾਅ ਵਿਚ ਵਹਿ ਗਿਆ। ਪੁਲਿਸ ਉਸ ਨੂੰ ਲੱਭਣ ਲਈ ਗੋਤਾਖੋਰਾਂ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾ ਰਹੀ ਹੈ।

ਲੜਕੇ ਦੇ ਪ੍ਰਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਲੜਕਾ ਵਰੁਣ ਇਕੱਲਾ ਹੀ ਘਰੋਂ ਨਿਕਲਿਆ ਸੀ। ਉਨ੍ਹਾਂ ਨੂੰ ਨਹੀਂ ਪਤਾ ਕਿ ਕੁੜੀ ਉਨ੍ਹਾਂ ਦੇ ਪੁੱਤਰ ਦੀ ਕਾਰ ਵਿੱਚ ਕਿਥੋਂ ਤੇ ਕਿਵੇਂ ਚੜ੍ਹੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਇੱਕੋ ਕਲੋਨੀ ਦੇ ਰਹਿਣ ਵਾਲੇ ਸਨ। ਨੌਜਵਾਨ ਕਾਰ ਦੀ ਖਿੜਕੀ ਟੁੱਟਣ ਕਾਰਨ ਕਾਰਨ ਬਾਹਰ ਨਿਕਲ ਕੇ ਪਾਣੀ ਦੇ ਤੇਜ਼ ਵਹਾਅ ਵਿਚ ਵਹਿ ਗਿਆ, ਜਦੋਂ ਕਿ ਮੁਟਿਆਰ ਅੰਦਰ ਫਸ ਗਈ।

ਪਿਹੋਵਾ ਸ਼ਹਿਰ ਦੀ ਸ਼ਾਸਤਰੀ ਕਲੋਨੀ ਦਾ ਰਹਿਣ ਵਾਲਾ ਵਰੁਣ ਸਿੰਗਲਾ (22) ਆਪਣੀ ਦੋਸਤ ਆਰੂਸ਼ੀ ਨਾਲ ਸਵਿਫਟ ਕਾਰ ਵਿੱਚ ਕੁਰੂਕਸ਼ੇਤਰ ਜਾ ਰਿਹਾ ਸੀ ਕਿ ਰਸਤੇ ਵਿਚ ਕਾਰ ਐਸਵਾਈਐਲ  ਨਹਿਰ ਵਿਚ ਡਿੱਗ ਗਈ। 
 

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement