ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਲੱਭ ਰਹੀ ਗੁਰੂਗ੍ਰਾਮ ਪੁਲਿਸ, ਥਾਣੇ 'ਚ ਮਾਮਲਾ ਕੀਤਾ ਦਰਜ, ਸਤਪਾਲ ਤੰਵਰ ਨੂੰ ਦਿੱਤੀ ਸੀ ਧਮਕੀ
Published : Nov 4, 2024, 1:41 pm IST
Updated : Nov 4, 2024, 1:41 pm IST
SHARE ARTICLE
A case has been registered against Lawrence's brother Anmol Bishnoi in Gurugram News
A case has been registered against Lawrence's brother Anmol Bishnoi in Gurugram News

ਵਿਦੇਸ਼ੀ ਨੰਬਰ ਤੋਂ ਕਾਲ ਕਰਕੇ ਸਤਪਾਲ ਨੂੰ ਦਿੱਤੀ ਸੀ ਧਮਕੀ

ਗੁਰੂਗ੍ਰਾਮ ਦੇ ਸੈਕਟਰ-37 ਥਾਣਾ ਪੁਲਿਸ ਨੇ ਭੀਮ ਸੈਨਾ ਦੇ ਮੁਖੀ ਸਤਪਾਲ ਤੰਵਰ ਨੂੰ ਧਮਕੀ ਦੇਣ ਦੇ ਦੋਸ਼ 'ਚ ਲਾਰੈਂਸ ਬਿਸ਼ਨੋਈ ਦੇ ਭਰਾ ਗੈਂਗਸਟਰ ਅਨਮੋਲ ਬਿਸ਼ਨੋਈ ਖਿਲਾਫ ਮਾਮਲਾ ਦਰਜ ਕੀਤਾ ਹੈ। ਅਨਮੋਲ 'ਤੇ ਅਮਰੀਕਾ ਅਤੇ ਕੈਨੇਡਾ 'ਚ ਬੈਠ ਕੇ ਜ਼ਿੰਬਾਬਵੇ ਅਤੇ ਕੀਨੀਆ ਦੇ ਨੰਬਰਾਂ ਤੋਂ ਧਮਕੀ ਭਰੀਆਂ ਕਾਲਾਂ ਕਰਨ ਦਾ ਦੋਸ਼ ਹੈ।

ਹਰਿਆਣਾ ਸਰਕਾਰ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸਟੀਐਫ ਟੀਮਾਂ, ਗੁਰੂਗ੍ਰਾਮ ਦੀਆਂ 3 ਅਪਰਾਧ ਸ਼ਾਖਾਵਾਂ ਅਤੇ ਕਈ ਸਾਈਬਰ ਕ੍ਰਾਈਮ ਟੀਮਾਂ ਨੂੰ ਜਾਂਚ ਲਈ ਤਾਇਨਾਤ ਕੀਤਾ ਹੈ। ਅਨਮੋਲ ਬਿਸ਼ਨੋਈ ਨੂੰ ਭਾਰਤ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ।

ਸ਼ੁੱਕਰਵਾਰ ਰਾਤ 10.05 ਵਜੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਭੀਮ ਸੈਨਾ ਦੇ ਮੁਖੀ ਨਵਾਬ ਸਤਪਾਲ ਤੰਵਰ ਨੂੰ ਲਾਰੈਂਸ ਬਿਸ਼ਨੋਈ ਦੇ ਭਰਾ ਗੈਂਗਸਟਰ ਅਨਮੋਲ ਬਿਸ਼ਨੋਈ ਦਾ ਫੋਨ ਆਇਆ। ਜਿਸ ਵਿੱਚ ਗੈਂਗਸਟਰ ਨੇ ਧਮਕੀ ਦਿੰਦੇ ਹੋਏ ਕਿਹਾ ਕ ਤੈਨੂੰ ਕੱਟ ਕੇ ਕਿਤੇ ਸੁੱਟ ਦੇਣਗੇ।

ਕੁੱਲ 6 ਮਿੰਟ 41 ਸੈਕਿੰਡ ਦੀ ਆਡੀਓ ਵਿੱਚ ਗੈਂਗਸਟਰ ਤੰਵਰ ਨੂੰ ਵਾਰ-ਵਾਰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ। ਧਮਕੀ ਦਾ ਜਵਾਬ ਦਿੰਦੇ ਹੋਏ ਸਤਪਾਲ ਤੰਵਰ ਨੇ ਅਨਮੋਲ ਬਿਸ਼ਨੋਈ ਨੂੰ ਕਿਹਾ ਕਿ ਮੈਂ ਪੱਪੂ ਯਾਦਵ ਜਾਂ ਸਲਮਾਨ ਖਾਨ ਨਹੀਂ ਹਾਂ ਜੋ ਡਰ ਜਾਵਾਂਗਾ। ਜਿਸ ਤੋਂ ਬਾਅਦ ਗੈਂਗਸਟਰ ਨੇ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ।

ਉੱਚ ਅਧਿਕਾਰੀਆਂ ਨੂੰ ਧਮਕੀ ਬਾਰੇ ਤੁਰੰਤ ਸੂਚਿਤ ਕੀਤਾ ਗਿਆ। ਸੈਕਟਰ 37 ਥਾਣਾ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਖਿਲਾਫ਼ ਮਾਮਲਾ ਦਰਜ ਕਰ ਲਿਆ।

ਨਵਾਬ ਸਤਪਾਲ ਤੰਵਰ ਦੀ ਮਹਿਲਾ ਨਿੱਜੀ ਸਕੱਤਰ ਨੂੰ ਧਮਕੀ ਦੇਣ ਦੇ ਮਾਮਲੇ 'ਚ ਅਨਮੋਲ ਬਿਸ਼ਨੋਈ 'ਤੇ ਔਰਤਾਂ ਵਿਰੁੱਧ ਅਪਰਾਧ ਦੀ ਧਾਰਾ 79 ਲਗਾਈ ਗਈ ਹੈ। ਪੁਲਿਸ ਕ੍ਰਾਈਮ ਬ੍ਰਾਂਚ ਅਨੁਸਾਰ ਉਸ ਦੀ ਜਾਨ ਨੂੰ ਖਤਰੇ ਦੇ ਮੱਦੇਨਜ਼ਰ ਸਤਪਾਲ ਤੰਵਰ ਨੂੰ ਪੁਲਿਸ ਸੁਰੱਖਿਆ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨੇ ਪੁਲਿਸ ਸੁਰੱਖਿਆ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ।


 

Location: India, Haryana, Gurgaon

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement