ਫਰੀਦਾਬਾਦ 'ਚ ਸੂਰਜਕੁੰਡ ਝੂਲਾ ਹਾਦਸੇ ਵਿੱਚ ਦੋ ਵਿਅਕਤੀ ਗ੍ਰਿਫ਼ਤਾਰ
Published : Feb 8, 2026, 4:21 pm IST
Updated : Feb 8, 2026, 5:19 pm IST
SHARE ARTICLE
Two people arrested in Surajkund swing accident in Faridabad
Two people arrested in Surajkund swing accident in Faridabad

ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਬਣਾਈ ਗਈ

ਫਰੀਦਾਬਾਦ: ਫਰੀਦਾਬਾਦ ਦੇ ਸੁਰਜਕੁੰਡ ਇੰਟਰਨੈਸ਼ਨਲ ਕਰਾਫਟਸ ਮੇਲੇ ’ਚ “ਸੁਨਾਮੀ’’ ਨਾਮਕ ਵੱਡਾ ਝੂਲਾ ਟੁੱਟਣ ਦੇ ਮਾਮਲੇ ’ਚ ਪੁਲਿਸ ਨੇ ਝੂਲੇ ਦੇ ਮਾਲਕ ਮੁਹੰਮਦ ਸ਼ਾਕਿਰ ਅਤੇ ਉਸ ਦੇ ਸਟਾਫ ਮੈਂਬਰ ਨੀਤਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਕ  ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਬਣਾਈ ਗਈ ਹੈ ਜੋ ਸੁਰੱਖਿਆ ਨਿਯਮਾਂ ਦੀ ਉਲੰਘਣਾ ਅਤੇ ਲਾਪਰਵਾਹੀ ਦੀ ਜਾਂਚ ਕਰੇਗੀ। ਜ਼ਖ਼ਮੀ ਹੋਏ 12 ਲੋਕਾਂ ’ਚੋਂ ਪੰਜ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਮੇਲੇ ਦਾ ਬਾਕੀ ਹਿੱਸਾ ਜਾਰੀ ਹੈ ਪਰ ਝੂਲੇ ਵਾਲਾ ਖੇਤਰ ਬੰਦ ਕਰ ਦਿਤਾ ਗਿਆ ਹੈ।

ਝੂਲਾ ਟੁੱਟਣ ਕਾਰਨ ਹਰਿਆਣਾ ਹਥਿਆਰਬੰਦ ਪੁਲਿਸ ਦੇ ਇੰਸਪੈਕਟਰ ਜਗਦੀਸ਼ ਪ੍ਰਸਾਦ (58) ਦੀ ਮੌਤ ਹੋ ਗਈ ਸੀ ਅਤੇ 12 ਲੋਕ ਜ਼ਖ਼ਮੀ ਹੋ ਗਏ। ਜਗਦੀਸ਼ ਪ੍ਰਸਾਦ, ਜੋ ਮਾਰਚ ਵਿਚ ਰਿਟਾਇਰ ਹੋਣ ਵਾਲੇ ਸਨ, ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਅਪਣੀ ਜਾਨ ਗੁਆ ਬੈਠੇ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ, “ਇਹ ਹਾਦਸਾ ਬਹੁਤ ਦੁਖਦਾਈ ਹੈ। ਇੰਸਪੈਕਟਰ ਜਗਦੀਸ਼ ਪ੍ਰਸਾਦ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਸਰਕਾਰ ਉਨ੍ਹਾਂ ਦੇ ਪਰਵਾਰ  ਨੂੰ ਪੂਰਾ ਸਨਮਾਨ ਦੇਵੇਗੀ।’’

ਹਰਿਆਣਾ ਦੇ ਡੀ.ਜੀ.ਪੀ. ਅਜੈ ਸਿੰਘਲ ਨੇ ਐਲਾਨ ਕੀਤਾ ਕਿ ਪ੍ਰਸਾਦ ਨੂੰ ਸ਼ਹੀਦ ਦਾ ਦਰਜਾ ਦਿਤਾ ਜਾਵੇਗਾ ਅਤੇ ਉਨ੍ਹਾਂ ਦੇ ਪਰਵਾਰ  ਨੂੰ ਇਕ  ਕਰੋੜ ਰੁਪਏ ਦੀ ਮੁਆਵਜ਼ਾ ਰਕਮ ਦਿਤੀ  ਜਾਵੇਗੀ। ਨਾਲ ਹੀ, ਸਰਕਾਰ ਨੇ ਇਹ ਵੀ ਯਕੀਨੀ ਬਣਾਇਆ ਹੈ ਕਿ ਪਰਵਾਰ  ਦੇ ਇਕ  ਮੈਂਬਰ ਨੂੰ ਸਰਕਾਰੀ ਨੌਕਰੀ ਦਿਤੀ  ਜਾਵੇਗੀ। ਜਗਦੀਸ਼ ਪ੍ਰਸਾਦ ਅਪਣੇ  ਪਿੱਛੇ ਪਤਨੀ, ਦੋ ਧੀਆਂ ਅਤੇ ਇਕ  ਪੁੱਤਰ ਛੱਡ ਗਏ ਹਨ। ਉਨ੍ਹਾਂ ਦੇ ਪਿੰਡ ਵਿਚ ਸ਼ੋਕ ਦੀ ਲਹਿਰ ਹੈ।

ਇਹ ਹਾਦਸਾ ਸੁਰੱਖਿਆ ਪ੍ਰਬੰਧਾਂ ’ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ ਅਤੇ ਸਰਕਾਰ ਨੇ ਭਵਿੱਖ ਵਿਚ ਸਖ਼ਤ ਨਿਯਮ ਲਾਗੂ ਕਰਨ ਦਾ ਭਰੋਸਾ ਦਿਤਾ ਹੈ। ਇਹ ਤੀਜੀ ਵਾਰ ਹੈ ਜਦੋਂ ਸੁਰਜਕੁੰਡ ਮੇਲੇ ’ਚ ਝੂਲੇ ਨਾਲ ਹਾਦਸਾ ਵਾਪਰਿਆ ਹੈ। 2002 ਵਿਚ ਇਕ  ਵਿਅਕਤੀ ਦੀ ਮੌਤ ਹੋਈ ਸੀ ਅਤੇ 2019 ਵਿਚ ਵੀ ਲੋਕ ਜ਼ਖ਼ਮੀ ਹੋਏ ਸਨ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM
Advertisement