Haryana News : ਹਰਿਆਣਾ ਵਿਧਾਨ ਸਭਾ 'ਚ ਭਾਜਪਾ ਦੀ ਜਿੱਤ 'ਤੇ ਕੇਂਦਰੀ ਮੰਤਰੀ ਸੀਆਰ ਪਾਟਿਲ ਨੇ ਬਣਾਈ ਜਲੇਬੀ

By : BALJINDERK

Published : Oct 9, 2024, 12:53 pm IST
Updated : Oct 9, 2024, 12:53 pm IST
SHARE ARTICLE
 ਭਾਜਪਾ ਦੀ ਜਿੱਤ 'ਤੇ ਕੇਂਦਰੀ ਮੰਤਰੀ ਸੀਆਰ ਪਾਟਿਲ ਨੇ ਬਣਾਈ ਜਲੇਬੀ
ਭਾਜਪਾ ਦੀ ਜਿੱਤ 'ਤੇ ਕੇਂਦਰੀ ਮੰਤਰੀ ਸੀਆਰ ਪਾਟਿਲ ਨੇ ਬਣਾਈ ਜਲੇਬੀ

Haryana News : ਗਾਂਧੀਨਗਰ 'ਚ ਸਥਿਤ ਭਾਜਪਾ ਦੇ ਮੁੱਖ ਦਫਤਰ ਕਮਲਮ 'ਚ ਮਨਾਇਆ ਗਿਆ ਜਸ਼ਨ

Haryana News : ਹਰਿਆਣਾ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੀ ਹੈਟ੍ਰਿਕ ਜਿੱਤ ਅਤੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ 'ਚ ਚੰਗੇ ਪ੍ਰਦਰਸ਼ਨ ਦਾ ਮੰਗਲਵਾਰ ਨੂੰ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ 'ਚ ਸਥਿਤ ਭਾਜਪਾ ਦੇ ਮੁੱਖ ਦਫਤਰ ਕਮਲਮ 'ਚ ਜਸ਼ਨ ਮਨਾਇਆ ਗਿਆ। ਹਰਿਆਣਾ 'ਚ ਜਿੱਤ 'ਤੇ ਪ੍ਰਦੇਸ਼ ਭਾਜਪਾ ਪ੍ਰਧਾਨ ਅਤੇ ਕੇਂਦਰੀ ਮੰਤਰੀ ਸੀਆਰ ਪਾਟਿਲ ਗਾਂਧੀਨਗਰ ਭਾਜਪਾ ਹੈੱਡਕੁਆਰਟਰ ਕਮਲਮ 'ਚ ਜਲੇਬੀ ਬਣਾਉਂਦੇ ਨਜ਼ਰ ਆਏ।

ਇੱਥੇ ਗ੍ਰਹਿ ਰਾਜ ਮੰਤਰੀ ਹਰਸ਼ ਸੰਘਵੀ, ਪਾਰਟੀ ਦੀ ਸੂਬਾ ਜਨਰਲ ਸਕੱਤਰ ਰਜਨੀ ਪਟੇਲ ਅਤੇ ਹੋਰ ਅਧਿਕਾਰੀ ਮੌਜੂਦ ਸਨ। ਇਸ ਸਭ ਦੇ ਨਾਲ ਵਰਕਰਾਂ ਨੇ ਜਲੇਬੀਆਂ ਦਾ ਸਵਾਦ ਚੱਖਿਆ।

ਇਹ ਵੀ ਪੜੋ :Chandigarh News : ਪੰਜਾਬ ਕੈਬਨਿਟ ਮੀਟਿੰਗ ’ਚ  ਲਏ ਕਈ ਅਹਿਮ ਫ਼ੈਸਲੇ  

ਇੱਥੇ ਪਾਟਿਲ ਨੇ ਕਿਹਾ ਕਿ ਇਨ੍ਹਾਂ ਦੋਵਾਂ ਰਾਜਾਂ ਦੇ ਚੋਣ ਨਤੀਜਿਆਂ ਤੋਂ ਸਾਫ਼ ਹੈ ਕਿ ਲੋਕਾਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਵਿੱਚ ਅਟੁੱਟ ਵਿਸ਼ਵਾਸ ਹੈ। ਹਰਿਆਣਾ ਵਿੱਚ ਭਾਜਪਾ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ। ਭਾਜਪਾ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਕਾਰਨ ਲੋਕਾਂ ਨੇ ਮੁੜ ਭਾਜਪਾ ਨੂੰ ਸੱਤਾ ਸੌਂਪੀ ਹੈ।

ਇਹ ਵੀ ਪੜੋ :West Bengal News : ਆਰਜੀ ਕਰ ਕਾਲਜ ਦੇ 50 ਸੀਨੀਅਰ ਡਾਕਟਰਾਂ ਨੇ ਦਿੱਤੇ ਅਸਤੀਫੇ  

ਉਨ੍ਹਾਂ ਕਿਹਾ ਕਿ ਕਾਂਗਰਸ ਨੇ ਚੋਣਾਂ ਦੌਰਾਨ ਲਗਾਤਾਰ ਨਾਂਹ-ਪੱਖੀ ਪ੍ਰਚਾਰ ਕੀਤਾ। ਇਸ ਦੇ ਬਾਵਜੂਦ ਲੋਕਾਂ ਨੇ ਪੀਐਮ ਮੋਦੀ 'ਤੇ ਭਰੋਸਾ ਜਤਾਇਆ ਹੈ। ਹਰਿਆਣਾ ਵਿੱਚ ਲੋਕਤੰਤਰ ਦੀ ਜਿੱਤ ਹੋਈ ਹੈ। ਕਾਂਗਰਸ ਦੇ ਝੂਠ ਨੂੰ ਜਨਤਾ ਨੇ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਜੰਮੂ-ਕਸ਼ਮੀਰ ਵਿੱਚ ਵੀ ਚੰਗੇ ਨਤੀਜੇ ਮਿਲੇ ਹਨ।

(For more news apart from Union Minister CR Patil made Jalebi on BJP's victory in Haryana Vidhan Sabha  News in Punjabi, stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement