Maman Khan News: ਮਸ਼ਹੂਰ ਸਾਰੰਗੀ ਵਾਦਕ ਮਾਮਨ ਖਾਨ ਦਾ ਦਿਹਾਂਤ
Published : Apr 11, 2024, 10:08 am IST
Updated : Apr 11, 2024, 10:08 am IST
SHARE ARTICLE
Famous Sarangi player Maman Khan is no more
Famous Sarangi player Maman Khan is no more

ਰਾਸ਼ਟਰਪਤੀ ਪੁਰਸਕਾਰ ਨਾਲ ਕੀਤੇ ਗਏ ਸਨ ਸਨਮਾਨਿਤ

Maman Khan News: ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਮਸ਼ਹੂਰ ਸਾਰੰਗੀ ਵਾਦਕ 85 ਸਾਲਾ ਮਾਮਨ ਖਾਨ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਨੇ ਹਿਸਾਰ ਦੇ ਬਰਵਾਲਾ ਸਬ-ਡਿਵੀਜ਼ਨ ਦੇ ਅਪਣੇ ਜੱਦੀ ਪਿੰਡ ਖਰਕ ਪੁਨੀਆ ਵਿਚ ਆਖਰੀ ਸਾਹ ਲਿਆ। ਮਾਮਨ ਖਾਨ ਨੇ ਸਾਰੰਗੀ ਨੂੰ 9 ਸਾਲ ਦੀ ਉਮਰ ਤੋਂ ਹੀ ਅਪਣਾ ਸਾਥੀ ਬਣਾ ਲਿਆ ਸੀ। ਉਹ ਅਪਣੇ ਦਾਦਾ ਜੀ ਨਾਲ ਵੱਖ-ਵੱਖ ਪ੍ਰੋਗਰਾਮਾਂ ਵਿਚ ਸਾਰੰਗੀ ਵਜਾਉਣ ਲਈ ਜਾਂਦੇ ਸਨ। ਉਨ੍ਹਾਂ ਨੇ ਫਿਲਮ ਟਰੇਨ ਟੂ ਪਾਕਿਸਤਾਨ ਵਿਚ ਸਾਰੰਗੀ ਦੀ ਧੁਨ ਦਿਤੀ ਸੀ।

ਸਾਰੰਗੀ ਇਕ ਬਹੁਤ ਔਖਾ ਸਾਜ਼ ਹੈ, ਫਿਰ ਵੀ ਉਹ ਇਸ ਕਲਾ ਵਿਚ ਨਿਪੁੰਨ ਹੋ ਗਏ ਅਤੇ ਰਾਸ਼ਟਰਪਤੀ ਪੁਰਸਕਾਰ ਨਾਲ ਨਿਵਾਜ਼ੇ ਗਏ। ਉੱਘੇ ਸਾਰੰਗੀ ਵਾਦਕ ਨੂੰ ਹਰਿਆਣਾ ਸਰਕਾਰ ਵਲੋਂ ਸਰਸਵਤੀ ਸਨਮਾਨ ਅਤੇ ਆਲ ਇੰਡੀਆ ਰੇਡੀਓ ਵਲੋਂ ਕਲਾ ਰਤਨ ਨਾਲ ਸਨਮਾਨਿਤ ਕੀਤਾ ਗਿਆ। ਮਾਮਨ ਖਾਨ ਲੋਕ ਸੰਪਰਕ ਵਿਭਾਗ ਵਿਚ ਵੀ ਸੇਵਾ ਨਿਭਾ ਚੁੱਕੇ ਸਨ।

ਮਾਮਨ ਖਾਨ ਨੇ ਲੀਬੀਆ, ਸੀਰੀਆ, ਕੁਵੈਤ, ਘਾਨਾ, ਬੁਰਕੀਨਾ ਫਾਸੋ, ਮੋਰੱਕੋ, ਟਿਊਨੀਸ਼ੀਆ, ਦੁਬਈ, ਨੇਪਾਲ ਵਿਚ ਸਾਰੰਗੀ ਵਜਾ ਕੇ ਅਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਸੀ। ਕਰੀਬ ਦੋ ਸਾਲ ਪਹਿਲਾਂ ਜਦੋਂ ਉਹ ਗੰਭੀਰ ਰੂਪ ਵਿਚ ਬੀਮਾਰ ਹੋ ਗਏ ਤਾਂ ਤਤਕਾਲੀ ਮੁੱਖ ਮੰਤਰੀ ਮਨੋਹਰ ਲਾਲ ਦੇ ਹੁਕਮਾਂ 'ਤੇ ਡੀਸੀ ਉੱਤਮ ਸਿੰਘ ਉਨ੍ਹਾਂ ਨੂੰ ਮਿਲਣ ਆਏ ਸਨ। ਡੀਸੀ ਨੇ ਉਸ ਦੀ ਸਿਹਤ ਬਾਰੇ ਜਾਣਨ ਤੋਂ ਬਾਅਦ ਇਲਾਜ ਲਈ ਆਰਥਿਕ ਮਦਦ ਦਾ ਭਰੋਸਾ ਵੀ ਦਿਤਾ ਸੀ।

 (For more Punjabi news apart from Famous Sarangi player Maman Khan is no more, stay tuned to Rozana Spokesman)

SHARE ARTICLE

ਏਜੰਸੀ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement