
Radhika Yadav Murder Case: ਗੁਰੂਗ੍ਰਾਮ ਅਦਾਲਤ ਨੇ ਸੁਣਾਇਆ ਫ਼ੈਸਲਾ
Radhika Yadav Murder Case, Accused Father Sent to 14-Day Judicial Custody Latest News in Punjabi ਰਾਧਿਕਾ ਯਾਦਵ ਕਤਲਕਾਂਡ ਮਾਮਲੇ ਵਿਚ ਗੁਰੂਗ੍ਰਾਮ ਅਦਾਲਤ ਨੇ ਮੁਲਜ਼ਮ ਪਿਤਾ ਦੀਪਕ ਯਾਦਵ ਨੂੰ 14 ਦਿਨਾਂ ਦੀ ਪੁਲਿਸ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਹੈ।
ਜ਼ਿਕਰਯੋਗ ਹੈ ਕਿ ਬੀਤੀ ਦਿਨੀਂ ਹਰਿਆਣਾ ਦੇ ਗੁਰੂਗ੍ਰਾਮ 'ਚ 25 ਸਾਲਾ ਸਾਬਕਾ ਰਾਜ ਪੱਧਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ ਦਾ ਕਤਲ ਕੀਤਾ ਗਿਆ ਸੀ। ਸ਼ੁਰੂ 'ਚ ਸੋਸ਼ਲ ਮੀਡੀਆ 'ਤੇ ਚਰਚਾ ਸੀ ਕਿ ਪਿਤਾ ਨੇ ਇੰਸਟਾਗ੍ਰਾਮ 'ਤੇ 'ਰੀਲਾਂ' ਬਣਾਉਣ ਦੇ ਸ਼ੌਕ ਕਾਰਨ ਅਪਣੀ ਧੀ ਦਾ ਕਤਲ ਕਰ ਦਿਤਾ ਸੀ, ਪਰ ਪੁਲਿਸ ਨੇ ਇਸ ਕਤਲ ਪਿੱਛੇ ਇਕ ਵੱਖਰਾ ਕਾਰਨ ਦਸਿਆ ਸੀ।
ਦੱਸ ਦਈਏ ਕਿ ਡੀਐਸਪੀ ਸੰਦੀਪ ਸਿੰਘ ਦੇ ਅਨੁਸਾਰ ਜਾਂਚ ਤੋਂ ਪਤਾ ਲੱਗਿਆ ਸੀ ਕਿ ਰਾਧਿਕਾ ਇਕ ਟੈਨਿਸ ਅਕੈਡਮੀ ਚਲਾਉਂਦੀ ਸੀ ਤੇ ਉਸ ਦੇ ਪਿਤਾ (ਦੀਪਕ ਯਾਦਵ) ਇਸ ਤੋਂ ਬਿਲਕੁਲ ਵੀ ਖ਼ੁਸ਼ ਨਹੀਂ ਸਨ। ਮ੍ਰਿਤਕਾ ਨਾਲ ਟੈਨਿਸ ਅਕੈਡਮੀ ਚਲਾਉਣ ਨੂੰ ਲੈ ਕੇ ਹੋਏ ਝਗੜੇ ਕਾਰਨ ਪਿਤਾ ਨੇ ਅਪਣੇ ਲਾਇਸੈਂਸੀ ਹਥਿਆਰ ਤੋਂ ਤਿੰਨ ਗੋਲੀਆਂ ਚਲਾ ਕੇ ਇਹ ਘਿਨਾਉਣਾ ਅਪਰਾਧ ਕੀਤਾ। ਜਿਸ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਜਿੱਥੇ ਅਦਾਲਤ ਨੇ ਮੁਲਜ਼ਮ ਪਿਤਾ ਨੂੰ 14 ਦਿਨਾਂ ਦੀ ਪੁਲਿਸ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਹੈ।
(For more news apart from Radhika Yadav Murder Case, Accused Father Sent to 14-Day Judicial Custody Latest News in Punjabi stay tuned to Rozana Spokesman.)