Haryana News: ਹਰਿਆਣਾ 'ਚ ਜਵਾਈ ਦਾ ਕਤਲ, ਧੀ ਦੇ ਪ੍ਰੇਮ ਵਿਆਹ ਤੋਂ ਨਾਰਾਜ਼ ਸਨ ਪਰਿਵਾਰਕ ਮੈਂਬਰ
Published : Apr 22, 2024, 3:47 pm IST
Updated : Apr 22, 2024, 3:47 pm IST
SHARE ARTICLE
Son-in-law murdered in Haryana Haryana
Son-in-law murdered in Haryana Haryana

Haryana News: 1 ਸਾਲ ਤੋਂ ਸ਼ਹਿਰ ਤੋਂ ਬਾਹਰ ਰਹੇ ਸਨ ਪਤੀ-ਪਤਨੀ

Son-in-law murdered in Haryana Haryana: ਹਰਿਆਣਾ ਦੇ ਯਮੁਨਾਨਗਰ 'ਚ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪ੍ਰੇਮ ਵਿਆਹ ਤੋਂ ਨਾਰਾਜ਼ ਪਰਿਵਾਰਕ ਮੈਂਬਰਾਂ ਨੇ ਬੇਟੀ ਦੇ ਪਤੀ ਦਾ ਕਤਲ ਕਰ ਦਿੱਤਾ। ਪ੍ਰੇਮ ਵਿਆਹ ਤੋਂ ਬਾਅਦ ਦੋਵੇਂ ਇਕ ਸਾਲ ਤੋਂ ਸ਼ਹਿਰ ਤੋਂ ਬਾਹਰ ਰਹਿ ਰਹੇ ਸਨ। ਨੌਜਵਾਨ ਬੀਤੀ ਰਾਤ ਦੋਸਤਾਂ ਨਾਲ ਵਿਆਹ 'ਚ ਸ਼ਾਮਲ ਹੋਣ ਲਈ ਆਇਆ ਸੀ। ਬਾਈਕ ਸਵਾਰ ਨੌਜਵਾਨਾਂ ਨੇ ਉਨ੍ਹਾਂ 'ਤੇ ਚਾਕੂਆਂ ਅਤੇ ਤਲਵਾਰਾਂ ਨਾਲ ਹਮਲਾ ਕਰ ਦਿਤਾ। ਇਸ 'ਚ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: Supreme Court News: ਸੁਪਰੀਮ ਕੋਰਟ ਨੇ 12ਵੀ ਕਲਾਸ ਤੋਂ ਬਾਅਦ 3-ਸਾਲਾ LL.B ਕੋਰਸ ਕਰਨ ਦੀ ਪਟੀਸ਼ਨ 'ਤੇ ਵਿਚਾਰ ਕਰਨ ਤੋਂ ਕੀਤਾ ਇਨਕਾਰ 

ਜ਼ੀਰਕਪੁਰ 'ਚ ਪਤਨੀ ਨਾਲ ਰਹਿ ਰਿਹਾ ਸੀ
ਜਾਣਕਾਰੀ ਮੁਤਾਬਕ ਯਮੁਨਾਨਗਰ ਦੇ ਰਹਿਣ ਵਾਲੇ ਨੌਜਵਾਨ ਅਭਿਸ਼ੇਕ ਅਤੇ ਲੜਕੀ ਰਿਸ਼ੂ ਵਿਚਾਲੇ ਪ੍ਰੇਮ ਸਬੰਧ ਸਨ। ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਲੜਕੀ ਦੇ ਪਰਿਵਾਰ ਵਾਲੇ ਇਸ ਵਿਆਹ ਲਈ ਤਿਆਰ ਨਹੀਂ ਸਨ। ਕਰੀਬ ਇੱਕ ਸਾਲ ਪਹਿਲਾਂ ਅਭਿਸ਼ੇਕ ਅਤੇ ਰਿਸ਼ੂ ਨੇ ਘਰੋਂ ਭੱਜ ਕੇ ਪ੍ਰੇਮ ਵਿਆਹ ਕਰਵਾ ਲਿਆ ਸੀ। ਇਸ ਤੋਂ ਬਾਅਦ ਦੋਵੇਂ ਯਮੁਨਾਨਗਰ ਤੋਂ ਦੂਰ ਜ਼ੀਰਕਪੁਰ 'ਚ ਰਹਿ ਰਹੇ ਸਨ। ਰਿਸ਼ੂ ਨੇ 2 ਮਹੀਨੇ ਪਹਿਲਾਂ ਬੇਟੇ ਨੂੰ ਜਨਮ ਦਿੱਤਾ ਸੀ।

ਨੌਜਵਾਨ ਵਿਆਹ ਲਈ ਯਮੁਨਾਨਗਰ ਆਇਆ ਹੋਇਆ ਸੀ
ਇਸੇ ਦੌਰਾਨ ਬੀਤੀ ਰਾਤ (21 ਅਪਰੈਲ) ਅਭਿਸ਼ੇਕ ਆਪਣੇ ਕੁਝ ਦੋਸਤਾਂ ਨਾਲ ਯਮੁਨਾਨਗਰ ਵਿੱਚ ਵਿਆਹ ਵਿੱਚ ਸ਼ਾਮਲ ਹੋਣ ਲਈ ਆਇਆ ਸੀ। ਇਸ ਗੱਲ ਦੀ ਰਿਸ਼ੂ ਦੇ ਪਰਿਵਾਰ ਨੂੰ ਭਣਕ ਮਿਲੀ। ਉਹ ਪਹਿਲਾਂ ਹੀ ਉਸ ਦੇ ਖੂਨ ਦੇ ਪਿਆਸੇ ਸਨ।

ਇਹ ਵੀ ਪੜ੍ਹੋ: PM Narendra Modi: ਜਦੋਂ ਨਰਿੰਦਰ ਮੋਦੀ ਦੀ PM ਉਮੀਦਵਾਰੀ 'ਤੇ ਅਡਵਾਨੀ ਨੇ ਕਿਹਾ ਸੀ ਕਿ- ਭਾਜਪਾ ਆਪਣੀ ਦਿਸ਼ਾ ਭਟਕ ਗਈ

ਤਲਵਾਰਾਂ ਅਤੇ ਚਾਕੂਆਂ ਨਾਲ ਹਮਲਾ ਕੀਤਾ
ਜਿਵੇਂ ਹੀ ਅਭਿਸ਼ੇਕ ਯਮੁਨਾਨਗਰ ਪਹੁੰਚਿਆ ਤਾਂ ਬਾਈਕ 'ਤੇ ਸਵਾਰ ਕਰੀਬ 6 ਨੌਜਵਾਨਾਂ ਨੇ ਅਭਿਸ਼ੇਕ ਅਤੇ ਉਸ ਦੇ ਦੋਸਤਾਂ 'ਤੇ ਤਲਵਾਰਾਂ ਅਤੇ ਚਾਕੂਆਂ ਨਾਲ ਹਮਲਾ ਕਰ ਦਿਤਾ। ਜਦੋਂ ਦੋਸਤ ਅਭਿਸ਼ੇਕ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ ਲੈ ਕੇ ਗਏ ਤਾਂ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਹਮਲੇ 'ਚ ਅਭਿਸ਼ੇਕ ਦੇ ਦੋ ਦੋਸਤ ਵੀ ਗੰਭੀਰ ਜ਼ਖ਼ਮੀ ਹੋਏ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਰਿਸ਼ੂ ਵੀ ਯਮੁਨਾਨਗਰ ਪਹੁੰਚ ਗਈ। ਪਤੀ ਦੇ ਕਤਲ ਤੋਂ ਬਾਅਦ ਉਸ ਦਾ ਰੋ-ਰੋ ਬੁਰਾ ਹਾਲ ਹੈ। ਪੁਲਿਸ ਦਾ ਕਹਿਣਾ ਹੈ ਕਿ ਅਭਿਸ਼ੇਕ 'ਤੇ ਹਮਲਾ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਕਰਵਾਇਆ। ਮਾਮਲਾ ਦਰਜ ਕਰਕੇ ਹਮਲਾਵਰਾਂ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ।

(For more Punjabi news apart from Son-in-law murdered in Haryana Haryana, stay tuned to Rozana Spokesman)

Location: India, Haryana, Yamuna Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement