
ਪਾਕਿਸਤਾਨ ਲਈ ਜਾਸੂਸੀ ਕਰਨ ਦੇ ਲੱਗੇ ਸਨ ਇਲਜ਼ਾਮ
YouTuber Jyoti Malhotra's remand granted by Hisar Police again: ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਦੇਸ਼ ਵਿਚਲੇ ਗੱਦਾਰਾਂ ਉੱਤੇ ਹੋਈ ਸਟ੍ਰਾਈਕ ਤੋਂ ਬਾਅਦ ਕਈ ਅਜਿਹੇ ਚਿਹਰੇ ਸਾਹਮਣੇ ਆਏ ਜਿਨ੍ਹਾਂ ਨੇ ਪਾਕਿਸਤਾਨ ਲਈ ਜਾਸੂਸੀ ਕੀਤੀ ਤੇ ਉਨ੍ਹਾਂ ਦੇ ਅਧਿਕਾਰੀਆਂ ਨਾਲ ਮਿਲ ਕੇ ਦੇਸ਼ ਦੀਆਂ ਖ਼ੁਫ਼ੀਆ ਜਾਣਕਾਰੀਆਂ ਆਈਐਸਆਈ ਦੇ ਏਜੰਟਾਂ ਨਾਲ ਸਾਂਝੀਆਂ ਕੀਤੀਆਂ।
ਇਹ ਭੋਲੇ ਭਾਲੇ ਦਿਖਦੇ ਚਿਹਰੇ ਇੰਨੇ ਸ਼ਾਤਿਰ ਨਿਕਲੇ ਕਿ ਇਨ੍ਹਾਂ ਨੇ ਆਪਣੇ ਨਿੱਜੀ ਸੁੱਖ ਲਈ ਦੇਸ਼ ਨੂੰ ਵੇਚਣ ਦੀ ਵੀ ਕੋਈ ਕਸਰ ਨਾ ਛੱਡੀ। ਇਨ੍ਹਾਂ ਚਿਹਰਿਆਂ ਵਿਚੋਂ ਇੱਕ ਨਾਮ ਜਯੋਤੀ ਮਲਹੋਤਰਾ ਦਾ ਹੈ। ਜੋ ਇੱਕ ਯੂਟਿਊਬਰ ਹੈ। ਜਯੋਤੀ ਮਲਹੋਤਰਾ ਬਾਰੇ ਜਦੋਂ ਭਾਰਤੀ ਖ਼ੁਫੀਆ ਏਜੰਸੀਆਂ ਨੇ ਛਾਣਬੀਣ ਸ਼ੁਰੂ ਕੀਤੀ ਤਾਂ ਲੋਕਾਂ ਸਾਹਮਣੇ ਉਸਦਾ ਕਾਲਾ ਸੱਚ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੋ ਗਿਆ। ਸਭ ਤੋਂ ਪਹਿਲਾਂ ਉਸ ਦੇ ਤਾਰ ਪਾਕਿਸਤਾਨੀ ਦੂਤਾਵਾਸ ਚ ਨਿਯੁਕਤ ਸੀਨੀਅਰ ਅਧਿਕਾਰੀ ਦਾਨਿਸ਼ ਨਾਲ ਜੁੜੇ। ਉਸ ਤੋਂ ਬਾਅਦ ਕਈ ਹੋਰ ਵਿਅਕਤੀ ਜੋ ਜਯੋਤੀ ਨਾਲ ਜੁੜੇ ਹੋਏ ਸਨ ਉਹ ਵੀ ਖ਼ੁਫ਼ੀਆ ਏਜੰਸੀਆਂ ਦੇ ਲਪੇਟੇ ਵਿਚ ਆਉਣ ਲੱਗ ਪਏ। ਬਾਕੀ ਲੋਕਾਂ ਉੱਤੇ ਕੀ ਕਾਰਵਾਈ ਹੁੰਦੀ ਹੈ ਇਹ ਤਾਂ ਭਵਿੱਖ ਦੇ ਗਰਭ ਵਿਚ ਹੈ ਪਰ ਫ਼ਿਲਹਾਲ ਜਯੋਤੀ ਮਲਹੋਤਰਾ ਪੁਲਿਸ ਕਸਟਡੀ ਵਿਚ ਹੈ।
ਬੀਤੇ ਦਿਨੀਂ ਪੁਲਿਸ ਨੂੰ ਯੂਟਿਊਬਰ ਜਯੋਤੀ ਮਲਹੋਤਰਾ ਦਾ 5 ਦਿਨਾਂ ਦਾ ਰਿਮਾਂਡ ਮਿਲਿਆ ਸੀ। ਅੱਜ ਮੁੜ ਉਸ ਨੂੰ ਹਿਸਾਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਹਿਸਾਰ ਪੁਲਿਸ ਨੂੰ 4 ਦਿਨਾਂ ਦਾ ਰਿਮਾਂਡ ਦਿੱਤਾ ਗਿਆ।
ਦੱਸ ਦੇਈਏ ਕਿ 16 ਮਈ ਨੂੰ ਜਯੋਤੀ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।