
'ਗੁਰੂ ਘਰ ਵਿਚੋਂ ਨਾ ਗੱਡੀ ਲਵਾਂਗਾ, ਨਾ ਤੇਲ ਲਵਾਂਗਾ ਤੇ ਨਾ ਹੀ ਡਰਾਈਵਰ ਲਵਾਂਗਾ'
president of HSGMC: HSGMC ਦੇ ਪ੍ਰਧਾਨ ਦੀ ਚੋਣ ਜਿੱਤਣ ਮਗਰੋਂ ਜਗਦੀਸ਼ ਝੀਂਡਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਜਗਦੀਸ਼ ਝੀਂਡਾ ਨੇ ਕਿਹਾ ਹੈ ਕਿ ਮੈਂ ਪਰਮਾਤਮਾ ਤੇ ਸੰਗਤ ਦਾ ਧੰਨਵਾਦ ਕਰਦਾ ਹਾਂ ਕਿ ਬਹੁਮਤ ਨਾਲ ਜਿੱਤ ਹਾਸਲ ਹੋਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਧ ਸੰਗਤ ਦਾ ਤਹਿ ਦਿਲ ਦੀਆ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ।
ਉਨ੍ਹਾਂ ਨੇ ਕਿਹਾ ਹੈ ਕਿ ਹਰਿਆਣਾ ਦੀ ਵੱਖਰੀ ਕਮੇਟੀ ਬਣਾਉਣ ਲਈ ਅਸੀਂ ਲੰਬਾ ਸਮਾਂ ਸੰਘਰਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਧਾਨ ਦੀ ਸੇਵਾ ਮਿਲੀ ਹੈ ਇਸ ਲਈ ਐਲਾਨ ਕਰਦਾ ਹਾਂ ਕਿ ਨਾ ਗੁਰਦੁਆਰਾ ਤੋਂ ਤੇਲ ਲਵਾਂਗਾ, ਨਾ ਹੀ ਗੱਡੀ ਲਵਾਂਗਾ ਅਤੇ ਨਾ ਹੀ ਡਰਾਈਵਰ ਲਵਾਂਗਾ। ਉਨ੍ਹਾਂ ਨੇ ਕਿਹਾ ਹੈ ਕਿ ਸੰਗਤ ਦੀ ਸੇਵਾ ਲਈ ਹਰ ਸਮੇਂ ਤਿਆਰ ਰਹਾਂਗਾ।
ਉਨ੍ਹਾਂ ਨੇ ਕਿਹਾ ਹੈ ਕਿ ਆਪਣੀ ਗੱਡੀ ਉੱਤੇ ਹੀ ਸਫ਼ਰ ਕਰਾਂਗਾ ਅਤੇ ਵਿਸ਼ੇਸ਼ ਸਹੂਲਤਾਂ ਨਹੀਂ ਲਵਾਂਗਾ। ਝੀਂਡਾ ਨੇ ਕਿਹਾ ਹੈ ਕਿ ਆਮ ਕਿਸਾਨ ਪਰਿਵਾਰ ਵਿਚੋ ਹਾਂ ਅਤੇ ਹਮੇਸ਼ਾ ਨਿਮਰਤਾ ਨਾਲ ਗੁਰੂ ਵੱਲੋਂ ਬਖ਼ਸ਼ੀ ਸੇਵਾ ਕਰਾਂਗਾ।
ਇਸ ਮੌਕੇ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਅਸੀਂ ਸੰਗਤ ਦਾ ਧੰਨਵਾਦ ਕਰਦੇ ਹਾਂ। ਸੰਗਤ ਨੇ ਸਾਨੂੰ ਵੱਡੀ ਜਿੱਤ ਦਿਵਾਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬਾਦਲ ਧੜੇ ਦੇ ਅਕਾਲ ਦਲ ਮੋਰਚਾ ਪ੍ਰਧਾਨਗੀ ਦੀ ਚੋਣ ਹਾਰਨ ਤੋਂ ਬਾਅਦ ਵਿਚਾਲੇ ਹੀ ਬਾਈਕਾਟ ਕਰਕੇ ਚੱਲੇ ਗਿਆ।