Haryana Murder : ਹਰਿਆਣਾ ਵਿਚ ਬਸਪਾ ਨੇਤਾ ਰੱਜੂਮਾਜਰਾ ਦਾ ਗੋਲੀਆਂ ਮਾਰ ਕੇ ਕਤਲ, 2 ਸਾਥੀ ਜ਼ਖ਼ਮੀ
Published : Jan 25, 2025, 11:35 am IST
Updated : Jan 25, 2025, 11:35 am IST
SHARE ARTICLE
BSP leader Rajjumajra shot dead in Haryana Latest News in Punjabi
BSP leader Rajjumajra shot dead in Haryana Latest News in Punjabi

Haryana Murder : ਆਹਲੂਵਾਲੀਆ ਪਾਰਕ ਨੇੜੇ ਘੇਰ ਕੇ ਕੀਤਾ ਹਮਲਾ, ਪੂਰੀ ਤਿਆਰੀ ਨਾਲ ਆਏ ਸਨ ਹਮਲਾਵਰ

BSP leader Rajjumajra shot dead in Haryana Latest News in Punjabi : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਘਰੇਲੂ ਇਲਾਕੇ ਅੰਬਾਲਾ ਦੇ ਨਰਾਇਣਗੜ੍ਹ ਵਿਚ ਬਸਪਾ ਨੇਤਾ ਹਰਬਿਲਾਸ ਰੱਜੂਮਾਜਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਹੈ। ਲਗਭਗ 4 ਬਦਮਾਸ਼ਾਂ ਨੇ ਉਸ 'ਤੇ ਗੋਲੀਆਂ ਚਲਾਈਆਂ, ਜਿਨ੍ਹਾਂ ਵਿਚੋਂ 5 ਗੋਲੀਆਂ ਨੇਤਾ ਦੀ ਛਾਤੀ ਵਿਚ ਲੱਗੀਆਂ। ਉਸ ਦੇ ਨਾਲ ਹੀ ਉਸ ਦੇ ਦੋ ਸਾਥੀ ਵੀ ਜ਼ਖ਼ਮੀ ਹੋ ਗਏ ਹਨ।

ਚਸ਼ਮਦੀਦਾਂ ਦੇ ਅਨੁਸਾਰ, ਤਿੰਨ-ਚਾਰ ਨਕਾਬਪੋਸ਼ ਬਦਮਾਸ਼ ਸ਼ੁਕਰਵਾਰ ਸ਼ਾਮ 7:20 ਵਜੇ ਦੇ ਕਰੀਬ ਆਹਲੂਵਾਲੀਆ ਪਾਰਕ ਨੇੜੇ ਇਕ ਆਈ-20 ਕਾਰ ਵਿਚ ਆਏ। ਉਨ੍ਹਾਂ ਨੇ ਹਰਬਿਲਾਸ਼ ਦੀ ਕਾਰ ਨੂੰ ਓਵਰਟੇਕ ਕੀਤਾ ਅਤੇ ਉਸ ਨੂੰ ਰੋਕ ਲਿਆ ਅਤੇ ਦੋਵਾਂ ਪਾਸਿਆਂ ਤੋਂ ਕਾਰ 'ਤੇ ਗੋਲੀਬਾਰੀ ਸ਼ੁਰੂ ਕਰ ਦਿਤੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਗੋਲੀਆਂ ਤੋਂ ਬਚਣ ਲਈ, ਹਰਬਿਲਾਸ ਅਤੇ ਉਸ ਦੇ ਸਾਥੀ ਕਾਰ ਵਿਚੋਂ ਉਤਰ ਕੇ ਭੱਜ ਗਏ। ਉਹ ਨੇੜਲੀ ਦੁਕਾਨ ਵੱਲ ਭੱਜ ਰਹੇ ਸੀ ਪਰ ਹਮਲਾਵਰਾਂ ਨੇ ਉਸ ਦਾ ਪਿੱਛਾ ਕੀਤਾ ਤੇ ਉਸ ਨੂੰ ਦੁਕਾਨ ਦੀਆਂ ਪੌੜੀਆਂ 'ਤੇ ਸੁੱਟ ਦਿਤਾ ਅਤੇ ਉਸ ਦੀ ਛਾਤੀ ਵਿਚ ਪੰਜ ਗੋਲੀਆਂ ਮਾਰ ਦਿਤੀਆਂ। ਇਸ ਦੌਰਾਨ, ਹਰਬਿਲਾਸ ਦੇ ਦੋਸਤ ਚੁਨੂੰ ਡਾਂਗ, ਜੋ ਉਸ ਦੇ ਨਾਲ ਮੌਜੂਦ ਸੀ, ਨੂੰ ਵੀ ਗੋਲੀ ਲੱਗ ਗਈ। ਜਦਕਿ, ਉਸ ਦਾ ਤੀਜਾ ਸਾਥੀ ਗੁੱਗਲ ਪੰਡਿਤ ਝਗੜੇ ਵਿਚ ਜ਼ਖ਼ਮੀ ਹੋ ਗਿਆ ਹੈ।

ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ, ਹਮਲਾਵਰ ਅਪਣੇ ਹਥਿਆਰ ਲਹਿਰਾਉਂਦੇ ਹੋਏ ਮੌਕੇ ਤੋਂ ਭੱਜ ਗਏ। ਹਮਲੇ ਦੀ ਸੂਚਨਾ ਮਿਲਦੇ ਹੀ ਹਰਬਿਲਾਸ ਦੇ ਸਮਰਥਕ ਅਤੇ ਸਥਾਨਕ ਲੋਕ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਸਾਰੇ ਜ਼ਖ਼ਮੀਆਂ ਨੂੰ ਪਹਿਲਾਂ ਸਿਵਲ ਹਸਪਤਾਲ ਅਤੇ ਫਿਰ ਚੰਡੀਗੜ੍ਹ ਪੀ.ਜੀ.ਆਈ ਲੈ ਗਈ, ਜਿੱਥੇ ਹਰਬਿਲਾਸ਼ ਦੀ ਮੌਤ ਹੋ ਗਈ। ਇਸ ਦੌਰਾਨ, ਉਸ ਦੇ ਸਾਥੀ ਚੁਨੂੰ ਡਾਂਗ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਇੱਥੇ, ਘਟਨਾ ਦਾ ਇਕ ਵੀਡੀਉ ਵੀ ਸਾਹਮਣੇ ਆਇਆ ਹੈ। ਜਿਸ ਨੂੰ ਘਟਨਾ ਵਾਲੀ ਥਾਂ 'ਤੇ ਮੌਜੂਦ ਲੋਕਾਂ ਨੇ ਅਪਣੇ ਫ਼ੋਨਾਂ 'ਤੇ ਰਿਕਾਰਡ ਕੀਤਾ। ਇਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਾਰ 'ਤੇ ਗੋਲੀਬਾਰੀ ਹੁੰਦੀ ਦੇਖ ਕੇ, ਹਰਬਿਲਾਸ ਨੇ ਅਪਣੀ ਜਾਨ ਬਚਾਉਣ ਲਈ ਨੇੜਲੀ ਦੁਕਾਨ ਵੱਲ ਭੱਜਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਉਸ ਦਾ ਪਿੱਛਾ ਕਰਨਾ ਨਹੀਂ ਛੱਡਿਆ।

ਮੌਕੇ 'ਤੇ ਪਹੁੰਚੇ ਅੰਬਾਲਾ ਦੇ ਐਸਪੀ ਸੁਰੇਂਦਰ ਸਿੰਘ ਭੋਰੀਆ ਨੇ ਘਟਨਾ ਸਬੰਧੀ ਦਸਿਆ ਕਿ ਪੁਲਿਸ ਨੇ ਸੀਸੀਟੀਵੀ ਫ਼ੁਟੇਜ਼ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਇਸ ਨੂੰ ਆਪਸੀ ਦੁਸ਼ਮਣੀ ਮੰਨ ਰਹੀ ਹੈ, ਪਰ ਹੋਰ ਪਹਿਲੂਆਂ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ।

ਤੁਹਾਨੂੰ ਦਸ ਦੇਈਏ ਕਿ ਬੀਤੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਹਰਬਿਲਾਸ ਨੇ ਬਸਪਾ-ਇਨੈਲੋ ਦੇ ਸਾਂਝੇ ਉਮੀਦਵਾਰ ਵਜੋਂ ਨਾਰਾਇਣਗੜ੍ਹ ਸੀਟ ਤੋਂ ਚੋਣ ਲੜੀ ਸੀ। ਉਸ ਨੂੰ 28 ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ। ਉਹ ਹਰਿਆਣਾ ਵਿਚ ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਸਨ।

(For more Punjabi news apart from BSP leader Rajjumajra shot dead in Haryana Latest News in Punjabi stay tuned to Rozana Spokesman)

Location: India, Haryana

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement