Haryana News: ਜ਼ਿੰਦਗੀ 'ਤੇ ਭਾਰੀ ਪਈ ਸਟੰਟਬਾਜ਼ੀ, ਟਰੈਕਟਰ ਨਾਲ ਸਟੰਟ ਕਰਦੇ ਹੋਏ ਨੌਜਵਾਨ ਦੀ ਹੋਈ ਮੌਤ
Published : Feb 26, 2024, 7:23 pm IST
Updated : Feb 26, 2024, 7:23 pm IST
SHARE ARTICLE
A young man died while doing a stunt with a tractor Haryana News in punjabi
A young man died while doing a stunt with a tractor Haryana News in punjabi

Haryana News: ਅੱਗੋਂ ਟਰੈਕਟਰ ਚੱਕਦੇ ਸਮੇਂ ਸਟੀਅਰਿੰਗ ਸੀਟ 'ਤੇ ਫਸਿਆ ਨੌਜਵਾਨ

A young man died while doing a stunt with a tractor Haryana News in punjabi: ਹਰਿਆਣਾ ਦੇ ਪਾਣੀਪਤ ਵਿਚ ਟਰੈਕਟਰ ਨਾਲ ਸਟੰਟ ਕਰਦੇ ਹੋਏ ਇਕ ਨੌਜਵਾਨ ਦੀ ਮੌਤ ਹੋ ਗਈ। ਸੋਮਵਾਰ ਨੂੰ ਨੌਜਵਾਨ ਡਰਾਈਵਿੰਗ ਸੀਟ 'ਤੇ ਬੈਠ ਕੇ ਟਰੈਕਟਰ ਨੂੰ ਚੁੱਕ ਕੇ ਸੋਸ਼ਲ ਮੀਡੀਆ 'ਤੇ ਰੀਲ ਪੋਸਟ ਕਰਨ ਲਈ ਪਿਛਲੇ ਟਾਇਰਾਂ 'ਤੇ ਸੰਤੁਲਨ ਬਣਾ ਰਿਹਾ ਸੀ ਪਰ ਅਚਾਨਕ ਟਰੈਕਟਰ ਪਿੱਛੇ ਵੱਲ ਨੂੰ ਪਲਟ ਗਿਆ। ਜਿਸ ਕਾਰਨ ਨੌਜਵਾਨ ਸਟੇਅਰਿੰਗ ਅਤੇ ਸੀਟ ਵਿਚਕਾਰ ਫਸ ਗਿਆ। ਦੋਹਾਂ ਵਿਚਕਾਰ ਉਸ ਦਾ ਸਿਰ ਕੁਚਲਿਆ ਗਿਆ।

ਇਹ ਵੀ ਪੜ੍ਹੋ: Tarn Taran Sahib News : DJ 'ਤੇ ਗਾਣਾ ਬਦਲਣ ਨੂੰ ਲੈ ਕੇ ਲਾੜੇ ਦੇ ਚਾਚੇ ਦਾ ਕੀਤਾ ਕਤਲ  

ਟਰੈਕਟਰ ਪਲਟਦੇ ਹੀ ਮੌਕੇ 'ਤੇ ਖੜ੍ਹੇ ਨੌਜਵਾਨਾਂ 'ਚ ਰੌਲਾ ਪੈ ਗਿਆ। ਨੌਜਵਾਨਾਂ ਦੀ ਮਦਦ ਨਾਲ ਟਰੈਕਟਰ ਨੂੰ ਸਿੱਧਾ ਕੀਤਾ ਗਿਆ। ਜਿਸ ਤੋਂ ਬਾਅਦ ਨੌਜਵਾਨ ਨੂੰ ਉਥੋਂ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਨੌਜਵਾਨ ਦੀ ਪਛਾਣ 22 ਸਾਲਾ ਨੀਸ਼ੂ ਦੇਸ਼ਵਾਲ ਵਾਸੀ ਪਿੰਡ ਕੁਰੜ (ਪਾਣੀਪਤ) ਵਜੋਂ ਹੋਈ ਹੈ। ਕਰੀਬ ਡੇਢ ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਉਹ 6 ਮਹੀਨੇ ਦੇ ਬੇਟੇ ਦਾ ਪਿਤਾ ਸੀ। ਨੀਸ਼ੂ ਦੋ ਭਰਾਵਾਂ ਵਿੱਚੋਂ ਛੋਟਾ ਸੀ। ਉਸ ਦੇ ਪਿਤਾ ਜਸਬੀਰ ਖੇਤੀ ਕਰਦੇ ਹਨ।

ਇਹ ਵੀ ਪੜ੍ਹੋ:Punjab News: ਤੀਰਅੰਦਾਜ਼ੀ ਦੇ ਏਸ਼ੀਆ ਕੱਪ ਵਿੱਚ ਪ੍ਰਨੀਤ ਕੌਰ ਤੇ ਸਿਮਰਨਜੀਤ ਕੌਰ ਨੇ ਜਿੱਤੇ ਪੰਜ ਤਮਗ਼ੇ

ਮ੍ਰਿਤਕ ਦੇ ਦੋਸਤ ਬਬਲੂ ਵਾਸੀ ਪਿੰਡ ਤਾਮਸ਼ਾਬਾਦ ਨੇ ਦੱਸਿਆ ਕਿ ਨੀਸ਼ੂ ਪਿਛਲੇ ਤਿੰਨ ਸਾਲਾਂ ਤੋਂ ਸਟੰਟ ਕਰ ਰਿਹਾ ਸੀ। ਉਹ ਜ਼ਿਆਦਾਤਰ ਵਾਹਨਾਂ ਨਾਲ ਸਟੰਟ ਕਰਦਾ ਸੀ। ਉਹ ਨੇੜਲੇ ਕਈ ਪਿੰਡਾਂ ਵਿੱਚ ਸਟੰਟ ਕਰਨ ਲਈ ਵੀ ਮਸ਼ਹੂਰ ਸੀ। ਉਸ ਨੇ ਕਈ ਟਰੈਕਟਰ ਮੁਕਾਬਲਿਆਂ ਵਿੱਚ ਵੀ ਭਾਗ ਲਿਆ ਹੈ ਅਤੇ ਇਨਾਮ ਜਿੱਤੇ ਹਨ। ਨੀਸ਼ੂ ਨੇ ਯੂਟਿਊਬ, ਇੰਸਟਾਗ੍ਰਾਮ ਸਮੇਤ ਹੋਰ ਪਲੇਟਫਾਰਮਾਂ 'ਤੇ ਆਪਣੇ ਚੈਨਲ ਬਣਾਏ ਸਨ। ਜਿਸ 'ਤੇ ਉਹ ਸਟੰਟ ਵੀਡੀਓ ਪੋਸਟ ਕਰਦਾ ਸੀ।

 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from VB NABS AMRITSAR IMPROVEMENT TRUST JE, CLERK FOR TAKING RS 50,000 BRIBE news in punjabi , stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement