ਮਾਂ-ਪੁੱਤ ਦੀ ਹੋਈ ਮੌਤ ਦੋ ਹੋਰ ਹੋਏ ਗੰਭੀਰ ਜ਼ਖਮੀ
ਅੰਬਾਲਾ : ਅੰਬਾਲਾ ਸ਼ਹਿਰ ਦੇ ਇੱਕ ਘਰ ਵਿੱਚ ਇੱਕ ਸਿਲੰਡਰ ਫਟ ਗਿਆ , ਜਿਸ ਤੋਂ ਬਾਅਦ ਘਰ ਨੂੰ ਅੱਗ ਲਈ ਅਤੇ ਘਰ ਵਿਚ ਡੀਜ਼ਲ ਪਿਆ ਹੋਣ ਕਾਰਨ ਇਸ ਅੱਗੇ ਨੇ ਭਿਆਨਕ ਰੂਪ ਧਾਰ ਲਿਆ । ਇਸ ਹਾਦਸੇ ਦੌਰਾਨ ਡੇਢ ਸਾਲਾ ਬੱਚੇ ਸਮੇਤ ਮਾਂ ਦੀ ਮੌਤ ਹੋ ਗਈ ਜਦਕਿ ਇਕ 13 ਸਾਲਾ ਲੜਕੀ ਅਤੇ ਉਸ ਦੇ ਪਿਤਾ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ ’ਤੇ ਪਹੁੰਚੀ ਅਤੇ ਉਨ੍ਹਾਂ ਵੱਲੋਂ ਅੱਗ ’ਤੇ ਕਾਬੂ ਪਾਇਆ ਗਿਆ, ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਗਿਆ, ਉਦੋਂ ਤੱਕ ਸਾਰਾ ਘਰ ਸੜ ਕੇ ਸੁਆਹ ਹੋ ਚੁੱਕਿਆ ਸੀ ਜਦਕਿ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ।
ਮੌਕੇ 'ਤੇ ਪਹੁੰਚੇ SDM ਨੇ ਦੱਸਿਆ ਕਿ ਅੱਗ ਸਿਲੰਡਰ ਫਟਣ ਕਾਰਨ ਲੱਗੀ, ਜਿਸ ਵਿੱਚ ਚਾਰ ਲੋਕ ਜ਼ਖਮੀ ਹੋ ਗਏ। ਇੱਕ ਦੋ ਸਾਲ ਦੇ ਬੱਚੇ ਅਤੇ ਉਸਦੀ ਮਾਂ ਦੀ ਮੌਤ ਹੋ ਗਈ, ਜਦੋਂ ਕਿ ਬੱਚੇ ਦੇ ਪਿਤਾ ਅਤੇ ਇੱਕ ਕੁੜੀ ਜ਼ਖਮੀ ਹੋ ਗਏ।
