Panchkula Budget: ਵਿੱਤ ਅਤੇ ਠੇਕਾ ਕਮੇਟੀ ਨੇ 255.59 ਕਰੋੜ ਰੁਪਏ ਦਾ ਬਜਟ ਪੇਸ਼ ਕਰਨ ਨੂੰ ਦਿਤੀ ਪ੍ਰਵਾਨਗੀ
Published : Feb 28, 2024, 10:36 am IST
Updated : Feb 28, 2024, 10:36 am IST
SHARE ARTICLE
Budget for 2024-25 discussed at Panchkula MC’s F&CC meeting
Budget for 2024-25 discussed at Panchkula MC’s F&CC meeting

29 ਫਰਵਰੀ ਨੂੰ ਪੇਸ਼ ਹੋਵੇਗਾ ਬਜਟ

Panchkula Budget: ਪੰਚਕੂਲਾ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿਚ ਸਾਲ 2024-2025 ਲਈ 255.59 ਕਰੋੜ ਰੁਪਏ ਦੇ ਆਮਦਨ ਬਜਟ ਨੂੰ ਪ੍ਰਵਾਨਗੀ ਦਿਤੀ ਗਈ ਹੈ। ਨਵੇਂ ਵਿੱਤੀ ਸਾਲ ਵਿਚ 251.35 ਕਰੋੜ ਰੁਪਏ ਖਰਚ ਕੀਤੇ ਜਾਣਗੇ। ਮੰਗਲਵਾਰ ਨੂੰ ਮੇਅਰ ਕੁਲਭੂਸ਼ਣ ਗੋਇਲ ਦੀ ਪ੍ਰਧਾਨਗੀ ਹੇਠ 29 ਫਰਵਰੀ ਨੂੰ ਪੇਸ਼ ਕੀਤੇ ਜਾਣ ਵਾਲੇ ਬਜਟ 'ਤੇ ਚਰਚਾ ਹੋਈ। ਮੀਟਿੰਗ ਵਿਚ ਬਜਟ ਪੇਸ਼ ਕਰਨ ਦੀ ਪ੍ਰਵਾਨਗੀ ਦਿਤੀ ਗਈ।

ਇਸ ਤੋਂ ਇਲਾਵਾ ਮੀਟਿੰਗ ਵਿਚ 2.47 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਵੀ ਹਰੀ ਝੰਡੀ ਦਿਤੀ ਗਈ। ਇਸ ਵਿਚ ਸੈਕਟਰ-11 ਵਿਚ ਬਣੀਆਂ ਸੜਕਾਂ ਨੂੰ ਪੱਕਾ ਕਰਨ ਦੇ ਬਾਕੀ ਰਹਿੰਦੇ ਕੰਮ ਲਈ 1.12 ਕਰੋੜ ਰੁਪਏ ਪਾਸ ਕੀਤੇ ਗਏ। ਇਸ ਤੋਂ ਇਲਾਵਾ ਪਿੰਡ ਉੱਪਰਾਲੀ ਚੌਂਕੀ ਵਾਰਡ ਨੰਬਰ 16 ਵਿਚ ਮੌਜੂਦਾ ਪੁਲੀ ਤੋਂ ਪਾਣੀ ਦੀ ਨਿਕਾਸੀ,, ਆਰ.ਸੀ.ਸੀ. ਦੀਵਾਰ, ਸੀਮਿੰਟ ਕੰਕਰੀਟ ਵਾਲੀ ਗਲੀ ਅਤੇ ਤਾਰਾਂ ਦੇ ਜਾਲ ਦੇ ਨਿਰਮਾਣ ਲਈ 67.78 ਲੱਖ ਰੁਪਏ ਦੇ ਟੈਂਡਰ ਪਾਸ ਕੀਤੇ ਗਏ।

ਮੇਅਰ ਕੁਲਭੂਸ਼ਣ ਗੋਇਲ ਨੇ ਕਿਹਾ ਕਿ ਪ੍ਰਾਪਰਟੀ ਦੇ ਰੇਟ ਵਧਣ ਨਾਲ ਸਟੈਂਪ ਡਿਊਟੀ ਵਧਣੀ ਸ਼ੁਰੂ ਹੋ ਗਈ ਹੈ। ਬਿਜਲੀ ਕੁਨੈਕਸ਼ਨ ਵਧਣ ਕਾਰਨ ਬਿਜਲੀ ਡਿਊਟੀ ਵੀ ਵਧ ਰਹੀ ਹੈ। ਮੋਬਾਈਲ ਟਾਵਰ, ਮੋਬਾਈਲ ਲਾਈਨ, ਜ਼ਮੀਨ ਐਕਵਾਇਰ ਕਰਨ ਅਤੇ ਜੇਲ੍ਹ ਦੀ ਉਸਾਰੀ ਲਈ ਦਿਤੀ ਜ਼ਮੀਨ ਦੇ ਬਦਲੇ ਵੀ ਪੈਸੇ ਲਏ ਗਏ ਹਨ। ਉਨ੍ਹਾਂ ਕਿਹਾ ਕਿ 2021 ਵਿਚ ਨਿਗਮ ਦਾ ਬਜਟ 119 ਕਰੋੜ ਰੁਪਏ ਸੀ। 2024 ਦਾ ਬਜਟ 250 ਕਰੋੜ ਰੁਪਏ ਤੋਂ ਵੱਧ ਹੈ।

ਉਨ੍ਹਾਂ ਕਿਹਾ ਹੈ ਕਿ ਤਿੰਨ ਸਾਲਾਂ ਵਿਚ ਬਜਟ 119 ਕਰੋੜ ਰੁਪਏ ਤੋਂ ਵਧਾ ਕੇ 250 ਕਰੋੜ ਰੁਪਏ ਕਰ ਦਿਤਾ ਗਿਆ ਹੈ। ਨਵੇਂ ਟੈਕਸ ਲਾਏ ਬਿਨਾਂ ਬਜਟ ਵਧਾ ਦਿਤਾ ਗਿਆ ਹੈ। ਸ਼ਹਿਰ ਦੇ ਵਿਕਾਸ ਕਾਰਜਾਂ ਲਈ ਹੁਣ ਤਕ 380 ਟੈਂਡਰ ਆਨਲਾਈਨ ਕੀਤੇ ਜਾ ਚੁੱਕੇ ਹਨ। 130 ਕਰੋੜ ਰੁਪਏ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕਈ ਵਿਕਾਸ ਕਾਰਜ ਚੱਲ ਰਹੇ ਹਨ।

20 ਵਾਰਡਾਂ ਵਿਚ 272.54 ਕਰੋੜ ਰੁਪਏ ਦੇ ਵਿਕਾਸ ਕਾਰਜ ਹੋਏ

ਉਨ੍ਹਾਂ ਦਸਿਆ ਕਿ ਸਾਰੇ 20 ਵਾਰਡਾਂ ਵਿਚ ਹੁਣ ਤਕ 272.54 ਕਰੋੜ ਰੁਪਏ ਦੇ ਕੰਮ ਹੋ ਚੁੱਕੇ ਹਨ। ਸਾਲ 2024 ਵਿਚ ਕਈ ਨਵੇਂ ਉਪਕਰਨ ਖਰੀਦੇ ਜਾਣਗੇ। 100 ਤੋਂ ਵੱਧ ਪਾਰਕਾਂ ਦਾ ਨਵੀਨੀਕਰਨ ਕੀਤਾ ਗਿਆ ਹੈ। ਪਖਾਨੇ ਅਤੇ ਕਈ ਕਮਿਊਨਿਟੀ ਸੈਂਟਰਾਂ ਦੀ ਮੁਰੰਮਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਪੰਜ ਨਵੇਂ ਕਮਿਊਨਿਟੀ ਸੈਂਟਰ ਬਣਨਗੇ। ਸੈਕਟਰ 19 ਦਾ ਫਲਾਈਓਵਰ ਅਤੇ ਅੰਡਰ ਬ੍ਰਿਜ ਨਗਰ ਨਿਗਮ ਵਲੋਂ 30 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਸੈਕਟਰ 6, 8, 9, 10, 11, 20, 21 ਦੀਆਂ ਸੜਕਾਂ ’ਤੇ ਰੀ-ਕਾਰਪੇਟਿੰਗ ਦਾ ਕੰਮ ਕੀਤਾ ਗਿਆ ਹੈ।

ਸਾਲ 2024 ਦਾ ਬਜਟ ਸ਼ਹਿਰ ਦੇ ਕਈ ਵਿਕਾਸ ਕਾਰਜਾਂ ਨੂੰ ਲੈ ਕੇ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜਲਦੀ ਹੀ ਪੰਚਕੂਲਾ ਵਿਚ ਇਲੈਕਟ੍ਰਾਨਿਕ ਬੱਸਾਂ ਦੀ ਸਹੂਲਤ ਵੀ ਸ਼ੁਰੂ ਕੀਤੀ ਜਾਵੇਗੀ। ਆਉਂਦੇ ਮਹੀਨੇ ਕਈ ਕਰੋੜ ਦੇ ਟੈਂਡਰ ਆਉਣਗੇ। ਕੁਲਭੂਸ਼ਣ ਗੋਇਲ ਨੇ ਕਿਹਾ ਕਿ ਪਹਿਲਾਂ ਬਜਟ ਦੀ ਰਕਮ ਸੀਮਤ ਸੀ ਪਰ ਹੁਣ ਵਧਾ ਦਿਤੀ ਗਈ ਹੈ। ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿਚ ਕਮਿਸ਼ਨਰ ਸਚਿਨ ਗੁਪਤਾ, ਕੌਂਸਲਰ ਸੁਨੀਤ ਸਿੰਗਲਾ, ਗੁਰਮੇਲ ਕੌਰ, ਸੀਨੀਅਰ ਲੇਖਾ ਅਧਿਕਾਰੀ ਵਿਕਾਸ ਕੌਸ਼ਿਕ ਹਾਜ਼ਰ ਸਨ।

(For more Punjabi news apart from Budget for 2024-25 discussed at Panchkula MC’s F&CC meeting, stay tuned to Rozana Spokesman)

Location: India, Haryana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement