Haryana News : ਮਾਂ ਦੇ ਪ੍ਰੇਮ ਸਬੰਧ ਬਰਦਾਸ਼ਤ ਨਾ ਕਰ ਸਕਿਆ ਪੁੱਤਰ, ਦੋਵਾਂ ਨੂੰ ਉਤਾਰਿਆ ਮੌਤ ਦੇ ਘਾਟ
Published : Nov 29, 2025, 11:54 am IST
Updated : Nov 29, 2025, 11:54 am IST
SHARE ARTICLE
Son Could Not Tolerate Mother's Affair, Brought Both of Them to Death Latest News in Punjabi
Son Could Not Tolerate Mother's Affair, Brought Both of Them to Death Latest News in Punjabi

Haryana News : ਲਾਸ਼ਾਂ ਲੈ ਕੇ ਪਹੁੰਚਿਆ ਸਿੱਧਾ ਥਾਣੇ, ਕਬੂਲਿਆ ਗੁਨਾਹ

Son Could Not Tolerate Mother's Affair, Brought Both of Them to Death Latest News in Punjabi  ਸਿਰਸਾ : ਪਿੰਡ ਥੇਹੜ ਸਿਕੰਦਰਪੁਰ ਵਿੱਚ ਵੀਰਵਾਰ ਦੇਰ ਰਾਤ ਇੱਕ ਨੌਜਵਾਨ ਨੇ ਆਪਣੀ ਮਾਂ ਅਤੇ ਉਸ ਦੇ ਪ੍ਰੇਮੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਨੌਜਵਾਨ ਦੋਵਾਂ ਲਾਸ਼ਾਂ ਨੂੰ ਇੱਕ ਪਿਕਅੱਪ ਵਾਹਨ ਵਿੱਚ ਲੈ ਕੇ ਖ਼ੁਦ ਸਦਰ ਥਾਣੇ ਪਹੁੰਚਿਆ ਅਤੇ ਪੁਲਿਸ ਸਾਹਮਣੇ ਆਤਮ ਸਮਰਪਣ ਕਰਦੇ ਹੋਏ ਆਪਣਾ ਜੁਰਮ ਕਬੂਲ ਕਰ ਲਿਆ।

ਮ੍ਰਿਤਕਾਂ ਦੀ ਪਛਾਣ ਸਿਕੰਦਰਪੁਰ ਥੇਹੜ ਨਿਵਾਸੀ 50 ਸਾਲਾ ਅੰਗੂਰੀ ਦੇਵੀ ਅਤੇ 52 ਸਾਲਾ ਲੇਖਚੰਦ ਵਜੋਂ ਹੋਈ ਹੈ। ਪੁਲਿਸ ਅਨੁਸਾਰ ਕਤਲ ਦਾ ਮੁੱਖ ਕਾਰਨ ਮਾਂ ਦੇ ਕਥਿਤ ਨਾਜਾਇਜ਼ ਸਬੰਧ ਦੱਸੇ ਜਾ ਰਹੇ ਹਨ।

ਵੀਰਵਾਰ ਰਾਤ ਅੰਗੂਰੀ ਦੇਵੀ ਨੇ ਆਪਣੇ ਪਤੀ ਦੇ ਬਾਹਰ ਜਾਣ ਤੋਂ ਬਾਅਦ ਪ੍ਰੇਮੀ ਲੇਖਚੰਦ ਨੂੰ ਘਰ ਬੁਲਾ ਲਿਆ। ਇਸ ਗੱਲ ਦੀ ਭਿਣਕ ਜਦੋਂ ਉਸ ਦੇ ਪੁੱਤਰ ਰਾਜਕੁਮਾਰ ਨੂੰ ਲੱਗੀ ਤਾਂ ਦੋਵਾਂ ਨੂੰ ਕਮਰੇ ਵਿੱਚ ਇਕੱਠੇ ਦੇਖ ਕੇ ਉਹ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਦੋਵਾਂ ਨੂੰ ਚੁੰਨੀ ਨਾਲ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਸ਼ੁੱਕਰਵਾਰ ਸਵੇਰੇ ਕਰੀਬ ਸਾਢੇ ਨੌਂ ਵਜੇ ਰਾਜਕੁਮਾਰ ਖ਼ੁਦ ਦੋਵਾਂ ਲਾਸ਼ਾਂ ਨੂੰ ਪਿਕਅੱਪ ਵਿੱਚ ਲੈ ਕੇ ਥਾਣੇ ਪਹੁੰਚ ਗਿਆ। ਰਾਜਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਪਿੰਡ ਵਿੱਚ ਚੱਲ ਰਹੀਆਂ ਚਰਚਾਵਾਂ, ਸਮਾਜਿਕ ਤਾਅਨੇ ਅਤੇ ਬਦਨਾਮੀ ਨਾਲ ਉਸ ਦੀ ਮਾਨਸਿਕ ਸਥਿਤੀ ਖ਼ਰਾਬ ਹੋ ਰਹੀ ਸੀ। ਵੀਰਵਾਰ ਰਾਤ ਦੋਵਾਂ ਨੂੰ ਇੱਕਠੇ ਦੇਖ ਕੇ ਉਸ ਨੇ ਗੁੱਸੇ ਵਿੱਚ ਆ ਕੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ।

ਪੁਲਿਸ ਅਨੁਸਾਰ ਮ੍ਰਿਤਕ ਲੇਖਚੰਦ ਦੀ ਲਾਸ਼ ਦੇ ਪੋਸਟਮਾਰਟਮ ਲਈ ਉਸ ਦੇ ਪਰਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ ਪਰ ਉਸ ਦੀ ਪਤਨੀ ਜੋ ਗੁਜਰਾਤ ਵਿੱਚ ਦਿਹਾੜੀ ਮਜ਼ਦੂਰੀ ਲਈ ਗਈ ਹੋਈ ਹੈ, ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਲੇਖਚੰਦ ਪਿੰਡ ਵਿੱਚ ਬਜ਼ੁਰਗ ਪਿਤਾ ਨਾਲ ਇਕੱਲਾ ਹੀ ਰਹਿ ਰਿਹਾ ਸੀ।
 

SHARE ARTICLE

ਏਜੰਸੀ

Advertisement

Ludhiana Encounter ਮੌਕੇ Constable Pardeep Singh ਦੀ ਪੱਗ 'ਚੋਂ ਨਿਕਲੀ ਗੋਲ਼ੀ | Haibowal Firing |

13 Jan 2026 3:17 PM

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM

ਆਹ ਦੁਸ਼ਮਣੀ ਸੀ ਸਰਪੰਚ ਜਰਮਲ ਸਿੰਘ ਨਾਲ਼ ਕਾਤਲਾਂ ਦੀ !CP ਗੁਰਪ੍ਰੀਤ ਸਿੰਘ ਭੁੱਲਰ ਨੇ ਕਰ ਦਿੱਤੇ ਹੋਸ਼ ਉਡਾਊ ਖ਼ੁਲਾਸੇ,

12 Jan 2026 3:20 PM

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM
Advertisement