Haryana News : ਹਰਿਆਣਾ ਤੋਂ ਇੰਸਟਾਗ੍ਰਾਮ ਇਨਫ਼ਲੂਏਂਸਰ ਗ੍ਰਿਫ਼ਤਾਰ, ਧਰਮ ਤੇ ਬਾਲੀਵੁੱਡ ਅਦਾਕਾਰਾਂ ਲੈ ਕੇ ਬਣਾਈ ਸੀ ਵੀਡੀਉ 
Published : May 31, 2025, 2:22 pm IST
Updated : May 31, 2025, 2:22 pm IST
SHARE ARTICLE
Instagram influencer arrested from Haryana, made video on religion and Bollywood actors Latest News in Punjabi
Instagram influencer arrested from Haryana, made video on religion and Bollywood actors Latest News in Punjabi

Haryana News : ਧਮਕੀਆਂ ਮਿਲਣ ਤੋਂ ਬਾਅਦ ਵੀਡੀਉ ਕੀਤਾ ਡਿਲੀਟ 

Instagram influencer arrested from Haryana, made video on religion and Bollywood actors Latest News in Punjabi : ਕੋਲਕਾਤਾ ਪੁਲਿਸ ਨੇ ਹਰਿਆਣਾ ਦੇ ਗੁਰੂਗ੍ਰਾਮ ਤੋਂ ਇਕ ਇੰਸਟਾਗ੍ਰਾਮ ਇਨਫ਼ਲੂਏਂਸਰ ਅਤੇ ਪੁਣੇ ਲਾਅ ਯੂਨੀਵਰਸਿਟੀ ਵਿਚ ਪੜ੍ਹਦੀ ਇਕ ਕੁੜੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਆਪ੍ਰੇਸ਼ਨ ਸਿੰਦੂਰ 'ਤੇ ਬਾਲੀਵੁੱਡ ਅਦਾਕਾਰਾਂ ਦੀ ਚੁੱਪੀ 'ਤੇ ਇਕ ਵੀਡੀਉ ਅਪਲੋਡ ਕੀਤਾ ਸੀ। ਵੀਡੀਉ ਵਿਚ ਉਸ ਨੇ ਇਕ ਖ਼ਾਸ ਧਰਮ 'ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ।

ਸੂਤਰਾਂ ਅਨੁਸਾਰ ਸ਼ਰਮਿਸ਼ਠਾ ਪਨੋਲੀ ਨੇ ਆਪ੍ਰੇਸ਼ਨ ਸਿੰਦੂਰ 'ਤੇ ਬਾਲੀਵੁੱਡ ਅਦਾਕਾਰਾਂ ਦੀ ਚੁੱਪੀ 'ਤੇ ਇੰਸਟਾਗ੍ਰਾਮ 'ਤੇ ਸਵਾਲ ਉਠਾਏ ਸਨ। ਬਣਾਈ ਗਈ ਵੀਡੀਉ ਵਿਚ, ਉਸ ਨੇ ਅਜਿਹੀਆਂ ਟਿੱਪਣੀਆਂ ਕੀਤੀਆਂ, ਜਿਸ ਕਾਰਨ ਉਸ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਇਸ ਸਬੰਧੀ ਇਕ ਸ਼ਿਕਾਇਤ ਕੋਲਕਾਤਾ ਪੁਲਿਸ ਦੇ ਗਾਰਡਨਰਿਚ ਪੁਲਿਸ ਸਟੇਸ਼ਨ ਪਹੁੰਚੀ। ਜਿਸ ਵਿਚ ਕਿਹਾ ਗਿਆ ਕਿ ਸ਼ਰਮਿਸ਼ਠਾ ਪਨੋਲੀ ਨਾਮ ਦੀ ਇਕ ਕੁੜੀ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਉ ਅਪਲੋਡ ਕਰ ਕੇ ਇਕ ਖ਼ਾਸ ਧਰਮ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਐਫ਼ਆਈਆਰ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਸੀ।

ਵੀਡੀਉ ਦੇ ਵਿਰੋਧ ਤੇ ਪੁਲਿਸ ਵਲੋਂ ਕੇਸ ਦਰਜ ਕਰਨ ਤੋਂ ਬਾਅਦ, ਸ਼ਰਮਿਸ਼ਠਾ ਨੇ ਸੋਸ਼ਲ ਮੀਡੀਆ 'ਤੇ ਮੁਆਫ਼ੀ ਮੰਗੀ। ਸ਼ਰਮਿਸ਼ਠਾ ਨੇ ਲਿਖਿਆ, ‘ਮੈਂ ਸਾਰਿਆਂ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗਦੀ ਹਾਂ। ਮੈਂ ਜੋ ਵੀ ਕਿਹਾ ਉਹ ਮੇਰੀਆਂ ਨਿੱਜੀ ਭਾਵਨਾਵਾਂ ਹਨ। ਮੇਰਾ ਇਰਾਦਾ ਕਿਸੇ ਨੂੰ ਜਾਣਬੁੱਝ ਕੇ ਦੁਖੀ ਕਰਨਾ ਨਹੀਂ ਸੀ। ਮੈਂ ਭਵਿੱਖ ਵਿਚ ਅਪਣੀਆਂ ਜਨਤਕ ਪੋਸਟਾਂ ਪ੍ਰਤੀ ਸਾਵਧਾਨ ਰਹਾਂਗੀ। ਮੈਨੂੰ ਇਕ ਵਾਰ ਫਿਰ ਮੁਆਫ਼ ਕਰ ਦਿਉ।’

ਕੋਲਕਾਤਾ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮਾਮਲਾ ਦਰਜ ਕਰਨ ਤੋਂ ਬਾਅਦ, ਪਨੋਲੀ ਤੇ ਉਸ ਦੇ ਪਰਵਾਰ ਨੂੰ ਕਾਨੂੰਨੀ ਨੋਟਿਸ ਦੇਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਹ ਗਾਇਬ ਹੋ ਗਏ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਅਦਾਲਤ ਦੇ ਸਾਹਮਣੇ ਰੱਖਿਆ। ਜਦੋਂ ਅਦਾਲਤ ਨੇ ਉਸ ਦਾ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਤਾਂ ਕੋਲਕਾਤਾ ਪੁਲਿਸ ਨੇ ਉਸ ਨੂੰ ਬੀਤੀ ਰਾਤ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ ਕਰ ਲਿਆ।

SHARE ARTICLE

ਏਜੰਸੀ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement