8 ਹਜਾਰ ਮੁਸਲਮਾਨਾਂ ਦਾ ਕਰਵਾਇਆ ਸੀ ਕਤਲ, ਦੋਸ਼ੀ ਸਾਬਤ ਹੋਇਆ ‘ਬੋਸਨੀਆ ਦਾ ਕਸਾਈ’
Published : Nov 24, 2017, 11:09 am IST
Updated : Nov 24, 2017, 5:39 am IST
SHARE ARTICLE

ਕੌਮਾਂਤਰੀ ਅਦਾਲਤ ਨੇ ਸਰਬੀਆਈ ਸਾਬਕਾ ਫੌਜੀ ਜਨਰਲ ਰਾਤਕੋ ਮਲਾਦਿਚ ਨੂੰ ਕਰੀਬ ਅੱਠ ਹਜਾਰ ਮੁਸਲਮਾਨਾਂ ਦੀ ਕਤਲ ਕਰਵਾਉਣ ਲਈ ਉਮਰਕੈਦ ਦੀ ਸਜਾ ਸੁਣਾਈ ਹੈ। ਕਰੀਬ ਦੋ ਦਹਾਕੇ ਪਹਿਲਾਂ ਹੋਈ ਬੋਸਨੀਆ ਲੜਾਈ ਦੇ ਦੌਰਾਨ ਮਲਾਦਿਚ ਨੇ ਲੜਾਈ ਦੀ ਅਗਵਾਈ ਕੀਤੀ ਸੀ। ਇਸ ਦੌਰਾਨ ਕੀਤੇ ਗਏ ਕਤਲ ਅਤੇ ਮਨੁੱਖਤਾ ਦੇ ਵਿਰੁੱਧ ਕੀਤੇ ਗਏ ਅਪਰਾਧ ਦੇ ਇਲਜ਼ਾਮ ਦੀ ਸੁਣਵਾਈ ਕਰ ਰਹੀ ਇੰਟਰਨੈਸ਼ਨਲ ਕ੍ਰਿਮਿਨਲ ਟ੍ਰਾਇਬਿਊਨਲ ਫਾਰ ਦਾ ਫਾਰਮਰ ਯੁਗੋਸਲਾਵੀਆ (ਆਈਸੀਟੀਵਾਈ) ਨੇ 74 ਸਾਲ ਦੇ ਮਲਾਦਿਕ ਦੇ ਦੋਸ਼ ਨੂੰ “ਮਨੁੱਖਤਾ ਦੇ ਇਤਿਹਾਸ ਦੇ ਸਭ ਤੋਂ ਵਹਿਸ਼ੀਆਣਾ ਗੁਨਾਹਾਂ ਵਿੱਚੋਂ ਇੱਕ ਮੰਨਿਆ ਹੈ।


1992 ਤੋਂ 1995 ਤੱਕ ਚੱਲੀ ਬੋਸਨੀਆ ਦੀ ਲੜਾਈ ਦੇ ਦੌਰਾਨ ਕੀਤੀ ਗਈ ਜਿਆਦਤੀਆਂ ਲਈ ਰਾਦੋਵਾਨ ਕਰਾਦਜਿਕ ਅਤੇ ਸਰਬੀਆ ਦੇ ਰਾਸ਼ਟਰਪਤੀ ਸਲੋਬੋਦਾਨ ਮਿਲੋਸੇਵੀਕ ਉੱਤੇ ਵੀ ਮੁਕੱਦਮਾ ਚਲਾਇਆ ਗਿਆ ਸੀ। ਆਈਸੀਟੀਵਾਈ ਨੇ ਸਾਲ 2016 ਵਿੱਚ ਕਰਾਦਜਿਕ ਨੂੰ 40 ਸਾਲ ਦੀ ਸਜਾ ਸੁਣਾਈ ਸੀ। ਉਥੇ ਹੀ ਮਿਲੋਸੇਵਿਕ ਦੀ ਸਾਲ 2006 ਵਿੱਚ ਸਜ਼ਾ ਦੌਰਾਨ ਹੀ ਮੌਤ ਹੋ ਗਈ ਸੀ।


ਮਲਾਦਿਚ ਨੇ ਸਾਲ 2011 ਵਿੱਚ ਮੁਕੱਦਮੇ ਦੀ ਸੁਣਵਾਈ ਦੇ ਦੌਰਾਨ ਕਿਹਾ ਸੀ,“ਮੈਂ ਜਨਰਲ ਰਾਤਕੋ ਮਲਾਦਿਚ ਹਾਂ। ਪੂਰੀ ਦੁਨੀਆ ਮੈਨੂੰ ਜਾਣਦੀ ਹੈ…ਮੈਂ ਇੱਥੇ ਆਪਣੇ ਦੇਸ਼ ਅਤੇ ਆਪਣੀ ਜਨਤਾ ਦਾ ਬਚਾਅ ਕਰਨ ਲਈ ਹਾਂ, ਨਾ ਕਿ ਰਾਤਕੋ ਮਲਾਦਿਚ ਦਾ। ” ਅਦਾਲਤ ਨੇ ਮਲਾਦਿਚ ਨੂੰ ਅੱਠ ਹਜਾਰ ਨਿਹੱਥੇ ਮੁਸਲਮਾਨ ਬੱਚਿਆਂ ਅਤੇ ਬਾਲਗਾਂ ਦੀ ਹੱਤਿਆ ਦਾ ਦੋਸ਼ੀ ਪਾਇਆ। ਮਲਾਦਿਚ ਦੀ ਫੌਜ ਨੇ ਸਰੇਬਰੇਨਿਕਾ ਸ਼ਹਿਰ ਵਿੱਚ ਮਾਸੂਮ ਲੋਕਾਂ ਨੂੰ ਇਕੱਠਾ ਕਰਵਾ ਕਰ ਉਨ੍ਹਾਂ ਨੂੰ ਗੋਲੀਆਂ ਅਤੇ ਤੋਪਾਂ ਨਾਲ ਭੁਨਵਾ ਦਿੱਤਾ ਸੀ। ਮਲਾਦਿਚ ਕਰੀਬ ਦੋ ਦਹਾਕੇ ਤੱਕ ਗ੍ਰਿਫਤਾਰੀ ਤੋਂ ਬਚਦੇ ਰਹੇ ਸਨ। ਉਨ੍ਹਾਂ ਨੂੰ ਸਾਲ 2011 ਵਿੱਚ ਸਰਬੀਆ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।


ਸੁਣਵਾਈ ਦੌਰਾਨ ਇਹ ਸਾਫ ਹੋ ਗਿਆ ਕਿ ਮਲਾਦਿਚ ਦੇ ਆਦੇਸ਼ ਉਤੇ ਹੀ ਸੈਨਾ ਨੇ ਸ਼ਰਮਨਾਕ ਅਪਰਾਧ ਕੀਤੇ। ਸੈਨਾ ਨੇ ਤਿੰਨ ਸਾਲ ਤੱਕ ਬੋਸਨੀਆ ਦੀ ਰਾਜਧਾਨੀ ਸਾਰਾਯੇਵੋ ਨੂੰ ਵੀ ਇੱਕ ਤਰ੍ਹਾਂ ਨਾਲ ਬੰਧਕ ਬਣਾ ਕੇ ਰੱਖਿਆ ਹੋਇਆ ਸੀ।


ਫੈਸਲਾ ਸੁਣਦੇ ਸਮੇਂ 75 ਸਾਲਾਂ ਦੇ ਮਲਾਦਿਚ ਬੁਰੀ ਤਰ੍ਹਾਂ ਨਾਲ ਭੜਕ ਗਏ। ਉਨਾਂ ਨੂੰ ਅਦਾਲਤ ਤੋਂ ਬਾਹਰ ਕੱਢਣਾ ਪਿਆ। ਬਚਾਅ ਪੱਖ ਨੇ ਮਲਾਦਿਚ ਦੇ ਵਧਦੇ ਬਲੱਡ ਪ੍ਰੈਸ਼ਰ ਦਾ ਹਵਾਲਾ ਦੇ ਕੇ ਫੈਸਲੇ ਦੀ ਪ੍ਰਕਿਰਿਆ ਨੂੰ ਲੰਬਾ ਖਿੱਚਣ ਦੀ ਕੋਸ਼ਿਸ਼ ਕੀਤੀ, ਪਰ ਅਦਾਲਤ ਨੇ ਆਪਣਾ ਫੈਸਲਾ ਸੁਣਾ ਦਿੱਤਾ। ਮਲਾਦਿਚ ਦੇ ਵਕੀਲ ਨੇ ਫੈਸਲੇ ਦੇ ਖਿਲਾਫ ਅਪੀਲ ਕਰਨ ਦਾ ਐਲਾਨ ਕੀਤਾ ਹੈ


SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement