ਐਮ.ਕੇ. ਦੇ ਨਾਂ ਨਾਲ ਜਾਣੀ ਜਾਂਦੀ ਬੱਚੀ ਨੇ ਦਵਾਈ ਸੈਂਕੜੇ ਭਾਰਤੀਆਂ ਨੂੰ ਯੂ.ਕੇ. ਦੀ ਇੰਮੀਗ੍ਰੇਸ਼ਨ
Published : Dec 20, 2017, 4:23 pm IST
Updated : Dec 20, 2017, 10:53 am IST
SHARE ARTICLE

ਲੰਡਨ: ਮੀਡੀਆ ਵਿੱਚ ਐਮ.ਕੇ. ਦੇ ਨਾਂ ਨਾਲ ਜਾਣੀ ਜਾਂਦੀ ਬੱਚੀ ਮਨਰੀਤ ਕੌਰ ਅੱਜ ਬਰਤਾਨੀਆ ਵਿੱਚ ਚਰਚਾ ਦਾ ਵਿਸ਼ਾ ਬਣ ਰਹੀ ਹੈ। ਇਸ ਬੱਚੀ ਸਦਕਾ ਹਜ਼ਾਰਾਂ ਭਾਰਤੀ ਯੂ.ਕੇ. ‘ਚ ਪੱਕੇ ਹੋ ਰਹੇ ਹਨ। ਅਸਲ ਵਿੱਚ ਬਰਤਾਨੀਆ ਦੀ ਇੰਮੀਗ੍ਰੇਸ਼ਨ ‘ਚ ਸਟੇਟਲੈੱਸ ਬੱਚਿਆਂ ਨੂੰ ਹੱਕ ਦਿਵਾਉਣ ਵਾਲੀ ਇਹ ਬੱਚੀ ਮਨਰੀਤ ਕੌਰ ਨੇ ਸਭ ਤੋਂ ਪਹਿਲਾਂ ਕੇਸ ਜਿੱਤਿਆ। 

ਅਦਾਲਤ ਵੱਲੋਂ ਨਾਗਰਿਕਤਾ ਦੇਣ ਤੋਂ ਬਾਅਦ ਰਸਮੀ ਤੌਰ ‘ਤੇ ਉਸ ਨੂੰ ਨਾਗਰਿਕਤਾ ਸਰਟੀਫ਼ਿਕੇਟ 18 ਦਸੰਬਰ ਨੂੰ ਡਾਕ ਰਾਹੀਂ ਪ੍ਰਾਪਤ ਹੋਇਆ। ਅਸਲ ਵਿੱਚ ਮਨਰੀਤ ਦੇ ਪਿਤਾ 2004 ‘ਚ ਪਟਿਆਲਾ ਦੇ ਸਮਾਣਾ ਮੰਡੀ ਤੋਂ ਯੂ.ਕੇ. ਆਏ ਸਨ। ਯੂ.ਕੇ. ‘ਚ ਹੀ ਮਨਰੀਤ ਕੌਰ ਦਾ ਜਨਮ ਹੋਇਆ। 


ਇਸ ਕਾਰਨ ਜੇਕਰ ਮਾਪਿਆਂ ਨੂੰ ਨਾਗਰਿਕਤਾ ਨਾ ਮਿਲੇ ਤਾਂ ਅਜਿਹੇ ਬੱਚਿਆਂ ਨੂੰ ਸਟੇਟਲੈੱਸ ਕਿਹਾ ਜਾਂਦਾ ਹੈ। ਇਸ ਬੱਚੀ ਨੂੰ ਅਧਾਰ ਬਣਾ ਕੇ ਹੀ ਮਾਪਿਆਂ ਨੇ ਅਦਾਲਤ ਵਿੱਚ ਕੇਸ ਦਾਇਰ ਕੀਤਾ। ਇੰਮੀਗ੍ਰੇਸ਼ਨ ਦੇ ਵਕੀਲ ਗੁਰਪਾਲ ਸਿੰਘ ਉੱਪਲ ਮੁਤਾਬਕ ਮਨਰੀਤ ਕੌਰ ਦੂਜੀ ਕਲਾਸ ‘ਚ ਪੜ੍ਹਦੀ ਹੈ। 

ਅਜਿਹੇ ਬੱਚਿਆਂ ਦੇ ਕੇਸਾਂ ਦੇ ਬਿਨਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਯੂ.ਕੇ. ‘ਚ ਰਹਿਣ ਦਾ ਅਧਿਕਾਰ ਮਿਲ ਸਕਦਾ ਹੈ ਕਿਉਂਕਿ ਕੇਸ ਦੌਰਾਨ ਗ੍ਰਹਿ ਵਿਭਾਗ ਦੇ ਵਕੀਲ ਨੇ ਕਿਹਾ ਸੀ ਕਿ ਬੱਚੀ ਦੇ ਮਾਪਿਆਂ ਨੂੰ ਵਾਪਸ ਭੇਜ ਦਿੰਦੇ ਹਾਂ, ਤਾਂ ਜੱਜ ਨੇ ਜਵਾਬ ਦਿੱਤਾ ਸੀ ਕਿ ਮਾਸੂਮ ਬੱਚੀ ਕਿਸ ਕੋਲ ਰਹੇਗੀ। 


ਇਸ ਤੋਂ ਸਪਸ਼ਟ ਹੁੰਦਾ ਹੈ ਕਿ ਅਜਿਹੇ ਬੱਚਿਆਂ ਦੇ ਮਾਪਿਆਂ ਨੂੰ ਵੀ ਯੂ.ਕੇ. ‘ਚ ਰਹਿਣ ਦਾ ਅਧਿਕਾਰ ਮਿਲੇਗਾ।
ਬਰਤਾਨੀਆ ਦੀ ਇੰਮੀਗ੍ਰੇਸ਼ਨ ‘ਚ ਸਟੇਟਲੈੱਸ ਬੱਚਿਆਂ ਨੂੰ ਹੱਕ ਦਿਵਾਉਣ ਵਾਲੀ ਇਹ ਬੱਚੀ ਮਨਰੀਤ ਕੌਰ ਹੈ, ਜਿਸ ਨੂੰ ਮੀਡੀਆ ‘ਚ ਐਮ.ਕੇ. ਦੇ ਨਾਂ ਨਾਲ ਜਾਣਿਆ ਗਿਆ ਹੈ। ਉੱਪਲ ਵੱਲੋਂ 600 ਤੋਂ ਵੱਧ ਅਜਿਹੇ ਕੇਸਾਂ ਦਾ ਲਾਭ ਭਾਰਤੀਆਂ ਨੂੰ ਦਿਵਾ ਚੁੱਕੇ ਹਨ, ਜਦਕਿ ਹੋਰ ਸੈਂਕੜੇ ਕੇਸਾਂ ਦੀਆਂ ਅਰਜ਼ੀਆਂ ਵਿਚਾਰ ਅਧੀਨ ਹਨ।

SHARE ARTICLE
Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement