ਅਮਰੀਕਾ 'ਚ ਬਰਫ਼ੀਲੇ ਤੂਫ਼ਾਨ ਕਾਰਨ ਹਾਲਾਤ ਵਿਗੜੇ
Published : Mar 9, 2018, 1:59 am IST
Updated : Mar 8, 2018, 8:29 pm IST
SHARE ARTICLE

ਨਿਊਯਾਰਕ, 8 ਮਾਰਚ : ਅਮਰੀਕਾ ਦੇ ਪੂਰਬੀ ਤਟ 'ਤੇ ਇਕ ਹਫ਼ਤੇ ਤੋਂ ਵੀ ਘੱਟ ਸਮੇਂ 'ਚ ਦੂਜੀ ਵਾਰ ਬੁਧਵਾਰ ਨੂੰ ਬਰਫ਼ੀਲੇ ਤੂਫ਼ਾਨ ਨੇ ਦਸਤਕ ਦਿਤੀ, ਜਿਸ ਕਾਰਨ 2600 ਤੋਂ ਵੱਧ ਉਡਾਨਾਂ ਰੱਦ ਕਰਨੀਆਂ ਪਈਆਂ। ਸਿਰਫ਼ ਨਿਊਯਾਰਕ 'ਚ ਹੀ 1900 ਉਡਾਨਾਂ ਰੱਦ ਕੀਤੀਆਂ ਗਈਆਂ ਹਨ। ਇਸ ਇਲਾਕੇ 'ਚ ਪਿਛਲੇ ਹਫ਼ਤੇ ਵੀ ਬਰਫ਼ੀਲਾ ਤੂਫ਼ਾਨ ਆਇਆ ਸੀ। ਉਦੋਂ 5000 ਤੋਂ ਵੱਧ ਉਡਾਨਾਂ ਰੱਦ ਕਰ ਦਿਤੀਆਂ ਗਈਆਂ ਸਨ।ਫ਼ਿਲਾਡੇਲਫ਼ਿਆ ਤੋਂ ਨਿਊਯਾਰਕ ਤਕ ਬਿਜਲੀ ਸਪਲਾਈ ਬੰਦ ਹੋ ਗਈ ਹੈ। ਇਸ ਕਾਰਨ ਲਗਭਗ 5 ਕਰੋੜ ਲੋਕ ਪ੍ਰਭਾਵਤ ਹੋਏ ਹਨ। ਇਹ ਲੋਕ ਪਿਛਲੇ ਇਕ ਹਫ਼ਤੇ ਤੋਂ ਬਰਫ਼ੀਲੇ ਤੂਫ਼ਾਨ ਦੀ ਮਾਰ ਝੱਲ ਰਹੇ ਹਨ। ਪ੍ਰਸ਼ਾਸਨਕ ਅਧਿਕਾਰੀਆਂ ਨੇ ਲੋਕਾਂ ਨੂੰ ਘਰਾਂ ਅੰਦਰ ਹੀ ਰਹਿਣ ਦੀ ਅਪੀਲ ਕੀਤੀ ਹੈ। ਨੈਸ਼ਨਲ ਵੈਦਰ ਸਰਵਿਸ ਨੇ ਫ਼ਿਲਾਡੇਲਫ਼ਿਆ ਖ਼ਾਸ ਤੌਰ 'ਤੇ ਨਿਊ ਇੰਗਲੈਂਡ ਇਲਾਕੇ ਵਿਚ ਵੀਰਵਾਰ ਨੂੰ ਵੀ ਬਰਫ਼ੀਲੇ ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ ਸੀ। 


ਮੀਡੀਆ ਰੀਪੋਰਟ ਮੁਤਾਬਕ ਨਿਊਯਾਰਕ ਸਿਟੀ 'ਚ 8-12 ਇੰਚ ਤਕ ਬਰਫ਼ਬਾਰੀ ਹੋਈ ਹੈ। ਬੋਸਟਨ, ਫ਼ਿਲਾਡੇਲਫ਼ਿਆ, ਨਿਊਯਾਰਕ ਅਤੇ ਨਿਊਜਰਸੀ ਦੇ ਨੇਵਾਰਕ 'ਚ 2600 ਉਡਾਨਾਂ ਰੱਦ ਕਰ ਦਿਤੀਆਂ ਗਈਆਂ ਹਨ। ਐਮਟ੍ਰੈਕ ਰੇਲ ਸਿਸਟਮ ਨੇ ਵਾਸ਼ਿੰਗਟਨ ਤੋਂ ਬੋਸਟਨ ਵਿਚਕਾਰ ਚੱਲਣ ਵਾਲੀਆਂ ਕਈ ਰੇਲ ਗੱਡੀਆਂ ਰੱਦ ਕਰ ਦਿਤੀਆਂ ਹਨ।ਜ਼ਿਕਰਯੋਗ ਹੈ ਕਿ ਅਮਰੀਕਾ ਦ ਪੂਰਬੀ ਤਟੀ ਇਲਾਕੇ 'ਚ 3 ਮਾਰਚ ਤੋਂ ਬਾਅਦ ਦੂਜੀ ਵਾਰ ਅਜਿਹਾ ਬਰਫ਼ੀਲਾ ਤੂਫ਼ਾਨ ਆਇਆ ਹੈ। ਜਿਸ ਮਗਰੋਂ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਤੂਫ਼ਾਨ ਕਾਰਨ ਵਰਜੀਨਿਆ, ਨਿਊਯਾਰਕ, ਮੈਰੀਲੈਂਡ, ਪੈਂਸਿਲਵੇਨਿਆ ਅਤੇ ਕਨੈਕਿਟਕਟ 'ਚ ਘੱਟੋ-ਘੱਟ 7 ਲੋਕਾਂ ਦੀ ਜਾਨ ਜਾ ਚੁਕੀ ਹੈ। (ਪੀਟੀਆਈ)

SHARE ARTICLE
Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement