ਅਮਰੀਕਾ 'ਚ ਹਾਰਵੇ ਦਾ ਕਹਿਰ, ਹਿਊਸਟਨ ਵਿੱਚ ਲਗਾਇਆ ਕਰਫਿਊ
Published : Aug 30, 2017, 11:17 am IST
Updated : Aug 30, 2017, 5:47 am IST
SHARE ARTICLE

ਹਾਲ ਹੀ 'ਚ ਆਏ ਸਦੀ ਦੇ ਸਭ ਤੋਂ ਭਿਆਨਕ ਤੂਫਾਨ ਹਾਰਵੇ ਨੇ ਅਮਰੀਕਾ ਵਿੱਚ ਭਾਰੀ ਤਬਾਹੀ ਮਚਾਈ ਹੈ। ਸਭ ਤੋਂ ਜ‍ਿਆਦਾ ਨੁਕਸਾਨ ਟੈਕਸਾਸ ਵਿੱਚ ਹੋਇਆ ਹੈ, ਖਾਸ ਤੌਰ ਤੇ ਇਸਦਾ ਹਿਊਸਟਨ ਸ਼ਹਿਰ ਪੂਰੀ ਤਰ੍ਹਾਂ ਨਾਲ ਹੜ੍ਹ ਦੀ ਚਪੇਟ ਵਿੱਚ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਇੱਥੇ ਰਾਤ ਨੂੰ ਕਰਫਿਊ ਲਗਾ ਦਿੱਤਾ ਗਿਆ ਹੈ। ਹਾਰਵੇ ਦੇ ਕਾਰਨ ਰਿਕਾਰਡ ਤੋੜ ਬਾਰਿਸ਼ ਹੋਈ, ਜਿਸਦੇ ਕਾਰਨ ਜਿਆਦਾਤਰ ਹਿੱਸੇ ਪਾਣੀ ਵਿੱਚ ਡੁੱਬ ਗਏ। 

ਘਰ ਤਬਾਹ ਹੋ ਗਏ ਅਤੇ ਘੱਟ ਤੋਂ ਘੱਟ 15 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਹਿਊਸਟਨ ਦੇ ਮੇਅਰ ਸਿਲ‍ਵੇਸ‍ਟਰ ਟਰਨਰ ਨੇ ਕਿਹਾ ਕਿ ਲੁੱਟ-ਖਸੁੱਟ ਰੋਕਣ ਲਈ ਕਰਫਿਊ ਜਰੂਰੀ ਸੀ। ਇਹ ਅਮਰੀਕਾ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ । ਅੱਧੀ ਰਾਤ ਤੋਂ ਸਵੇਰੇ ਪੰਜ ਵਜੇ ਤੱਕ ਕਰਫਿਊ ਲਾਗੂ ਰਹੇਗਾ। ਹਾਲਾਂਕਿ ਰਾਹਤ ਅਤੇ ਬਚਾਵ ਕਰਮੀਆਂ ਅਤੇ ਉਨ੍ਹਾਂ ਲੋਕਾਂ ਨੂੰ ਇਸ ਤੋਂ ਛੂਟ ਮਿਲੇਗੀ ਜਿਨ੍ਹਾਂ ਨੂੰ ਕੰਮ ਤੋਂ ਬਾਹਰ ਆਉਣਾ - ਜਾਣਾ ਹੈ।
ਟਰਨਰ ਨੇ ਕਿਹਾ ਕਿ ਕਰਫਿਊ ਨਾਲ ਖਾਲੀ ਘਰਾਂ ਵਿੱਚ ਜਾਇਦਾਦ ਨੂੰ ਨੁਕਸਾਨ ਪਹੁੰਚਾਣ 'ਚ ਰੋਕਣ ਵਿੱਚ ਮਦਦ ਮਿਲੇਗੀ ਅਤੇ ਸਿਰਫ ਆਪਰਾਧਿਕ ਕੰਮਾਂ ਨੂੰ ਰੋਕਣ ਲਈ ਇਹ ਲਗਾਇਆ ਗਿਆ ਹੈ। ਸ਼ਹਿਰ ਦੇ ਅਧਿਕਾਰੀਆਂ ਨੇ ਸੂਚਿਤ ਕੀਤਾ ਹੈ ਕਿ ਪੁਲਿਸ ਅਧਿਕਾਰੀ ਬਣਕੇ ਲੋਕਾਂ ਦੁਆਰਾ ਲੁੱਟ-ਖਸੁੱਟ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਹੜ੍ਹ ਦੇ ਮੱਦੇਨਜਰ ਹਜਾਰਾਂ ਦੀ ਸੰਖ‍ਿਆਂ ਵਿੱਚ ਲੋਕਾਂ ਨੇ ਆਪਣਾ ਘਰ ਛੱਡ ਕੇ ਰਾਹਤ ਕੈਂਪ ਵਿੱਚ ਸ਼ਰਨ ਲੈ ਰੱਖੀ ਹੈ ।ਹਾਲਾਂਕਿ ਰਾਸ਼‍ਟਰਪਤੀ ਡੋਨਾਲ‍ਡ ਟਰੰਪ ਹੜ੍ਹ ਹਾਲਤ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਮੰਗਲਵਾਰ ਨੂੰ ਉਨ੍ਹਾਂ ਨੇ ਟੈਕ‍ਸਾਸ ਦੇ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਕੀਤਾ ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement