ਅਮਰੀਕਾ ਦੁਨੀਆ ਦਾ ਸਭ ਤੋਂ ਵੱਡਾ ਅੱਤਵਾਦੀ : ਹਾਫਿਜ਼ ਸਈਦ
Published : Mar 5, 2018, 4:27 pm IST
Updated : Mar 5, 2018, 10:57 am IST
SHARE ARTICLE

ਲਾਹੌਰ : ਮੁੰਬਈ ਵਿਚ ਹੋਏ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਨੇ ਹੁਣ ਅਮਰੀਕਾ ਨੂੰ ਦੁਨੀਆ ਦਾ ਸਭ ਤੋਂ ਵੱਡਾ ਅੱਤਵਾਦੀ ਕਰਾਰ ਦੇ ਦਿੱਤਾ ਹੈ। ਜੁੰਮੇ ਦੀ ਨਮਾਜ਼ ਪਿੱਛੋਂ ਇਕ ਸਥਾਨਕ ਮਸਜਿਦ ਵਿਚ ਹਾਫਿਜ਼ ਸਈਦ ਨੇ ਪਾਕਿਸਤਾਨੀ ਆਗੂਆਂ ਨੂੰ ਵੀ ਇਕ ਵਾਰ ਫਿਰ ਕੋਸਿਆ ਅਤੇ ਉਨ੍ਹਾਂ ‘ਤੇ ਅਮਰੀਕਾ ਦੇ ਨਾਲ ਹੀ ਹੋਰਨਾਂ ਪੱਛਮੀ ਦੇਸ਼ਾਂ ਦੇ ਹੁਕਮਾਂ ਦੀ ਪਾਲਣਾ ਕਰਨ ਦਾ ਦੋਸ਼ ਲਾਇਆ।



ਹਾਫਿਜ਼ ਸਈਦ ਨੇ ਕਿਹਾ ਕਿ ਪਾਕਿਸਤਾਨ ਉਸ ਅਮਰੀਕਾ ਦੀ ਮਦਦ ਕਰ ਰਿਹਾ ਹੈ, ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਅੱਤਵਾਦੀ ਹੈ ਤੇ ਅਮਰੀਕਾ ਵਿਚ ਹਰ ਸਾਲ ਹੋ ਰਹੀ ਲੱਖਾਂ ਲੋਕਾਂ ਦੀ ਹੱਤਿਆ ਵਿਚ ਉਹ ਸ਼ਾਮਲ ਹੈ। ਉਸ ਨੇ ਕਿਹਾ ਕਿ ਅਮਰੀਕਾ ਖੁਦ ਹੀ ਅੱਤਵਾਦੀਆਂ ਨੂੰ ਸ਼ਰਨ ਦੇਣ ਵਾਲਿਆਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਿਹਾ ਹੈ।



ਹਾਫਿਜ਼ ਨੇ ਕਿਹਾ ਕਿ ਅਫਗਾਨਿਸਤਾਨ 'ਤੇ ਡਰੋਨ ਹਮਲੇ ਕਰਨ ਲਈ ਪਾਕਿਸਤਾਨ ਅਮਰੀਕਾ ਨੂੰ ਆਪਣੀ ਧਰਤੀ ਦੀ ਵਰਤੋਂ ਕਰਨ ਦੀ ਆਗਿਆ ਦਿੰਦਾ ਆ ਰਿਹਾ ਹੈ। ਉਸ ਨੇ ਕਿਹਾ ਕਿ ਪਾਕਿਸਤਾਨ ਦੇ ਹਾਕਮ ਇਹ ਸੋਚ ਕੇ ਚੁੱਪ ਹਨ ਕਿ ਅਮਰੀਕਾ ਖੁਸ਼ ਹੋ ਰਿਹਾ ਹੈ ਪਰ ਅਮਰੀਕਾ ਨੇ ਅਫਗਾਨਿਸਤਾਨ ਵਿਚ ਆਪਣੀ ਹਾਰ ਦਾ ਭਾਂਡਾ ਪਾਕਿਸਤਾਨ ਸਿਰ ਭੰਨ ਕੇ ਉਸ ਦੀ 3300 ਕਰੋੜ ਡਾਲਰ ਦੀ ਮਦਦ ਰੋਕ ਦਿੱਤੀ ਹੈ। ਹਾਫਿਜ਼ ਸਈਦ ਨੇ ਭਾਰਤ ਵਿਰੁੱਧ ਵੀ ਭੜਾਸ ਕੱਢੀ ਅਤੇ ਕਿਹਾ ਕਿ ਉਹ ਅਮਰੀਕਾ ਨਾਲ ਮਿਲ ਕੇ ਪਾਕਿਸਤਾਨ ਨੂੰ ਘੇਰ ਰਿਹਾ ਹੈ।

SHARE ARTICLE
Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement