ਅੰਤਰਰਾਸ਼ਟਰੀ ਪੱਧਰ 'ਤੇ ਬੱਬੂ ਮਾਨ ਨੇ ਹਾਸਲ ਕੀਤੇ 2 ਵੱਡੇ ਐਵਾਰਡਸ, ਵਧਾਇਆ ਪੰਜਾਬੀਆਂ ਦਾ ਮਾਣ
Published : Nov 19, 2017, 8:40 am IST
Updated : Nov 19, 2017, 3:10 am IST
SHARE ARTICLE

ਮਸ਼ਹੂਰ ਗੀਤਕਾਰ, ਗਾਇਕ, ਐਕਟਰ, ਡਾਇਰੈਕਟਰ, ਪ੍ਰੋਡਿਊਸਰ ਤੇ ਮਿਊਜ਼ਿਕ ਕੰਪੋਜ਼ਰ ਤਜਿੰਦਰ ਸਿੰਘ ਮਾਨ ਉਰਫ ਬੱਬੂ ਮਾਨ ਹਾਲ ਹੀ 'ਚ 'ਡੈਫ ਬਾਮਾ ਮਿਊਜ਼ਿਕ ਐਵਾਰਡਸ 2017' ਲਈ ਨਾਮੀਨੇਟ ਹੋਏ ਸਨ। ਵੱਖ-ਵੱਖ ਸੱਭਿਆਚਾਰਾਂ ਦੇ ਸੰਗੀਤ ਨੂੰ ਹੁੰਗਾਰਾ ਦੇਣ ਲਈ ਐਵਾਰਡ ਸਮਾਰੋਹ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ, ਜਿਸ 'ਚ ਪੂਰਬੀ ਯੂਰਪ ਦੇਸ਼ਾਂ ਦੇ ਟੈਲੇਂਟਿਡ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਬੱਬੂ ਮਾਨ ਨੇ ਇਸ ਐਵਾਰਡ ਸਮਾਰੋਹ ਲਈ ਨਾਮੀਨੇਟ ਹੋ ਕੇ ਨਾ ਸਿਰਫ ਪੰਜਾਬੀਆਂ ਦਾ ਮਾਣ ਵਧਾਇਆ ਹੈ, ਸਗੋਂ ਅੰਤਰਰਾਸ਼ਟਰੀ ਪੱਧਰ 'ਤੇ 2 ਮੁੱਖ ਐਵਾਰਡ ਜਿੱਤ ਕੇ ਪੂਰੀ ਦੁਨੀਆ 'ਚ ਪੰਜਾਬੀ ਬੋਲੀ ਦਾ ਨਾਂ ਉੱਚਾ ਕੀਤਾ ਹੈ।


ਬੱਬੂ ਮਾਨ ਨੇ 'ਬੈਸਟ ਮੇਲ' ਤੇ 'ਬੈਸਟ ਪੰਜਾਬੀ ਐਕਟ' ਵਰਗੇ ਮੁੱਖ ਐਵਾਰਡ ਇਸ ਸਮਾਰੋਹ 'ਚ ਜਿੱਤੇ ਹਨ।


ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੱਬੂ ਮਾਨ 4 'ਵਰਲਡ ਮਿਊਜ਼ਿਕ ਐਵਾਰਡਸ' ਜਿੱਤ ਚੁੱਕੇ ਹਨ ਤੇ ਉਨ੍ਹਾਂ ਦੀ ਐਲਬਮ 'ਤਲਾਸ਼ : ਇਨ ਸਰਚ ਆਫ ਸੌਲ' 'ਬਿਲਬੋਰਡ 200 ਚਾਰਟਸ' 'ਚ ਵੀ ਸ਼ਮੂਲੀਅਤ ਕਰ ਚੁੱਕੀ ਹੈ। 'ਡੈਫ ਬਾਮਾ ਮਿਊਜ਼ਿਕ ਐਵਾਰਡਸ' ਜਿੱਤਣ ਤੋਂ ਬਾਅਦ ਬੱਬੂ ਮਾਨ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨਾਲ ਬੱਬੂ ਮਾਨ ਨੇ ਲਿਖਿਆ, 'ਸਤਿ ਸ੍ਰੀ ਅਕਾਲ ਜੀ, ਇੱਜ਼ਤ ਵੀ ਤੁਹਾਡੀ, ਇਨਾਮ ਵੀ ਤੁਹਾਡਾ। ਸ਼ੁਰੂਆਤ ਵੀ ਤੁਹਾਡੀ, ਮਾਨ ਵੀ ਤੁਹਾਡਾ। ਬੇਇਮਾਨ।'


ਭਾਰਤ 'ਚੋਂ ਬੱਬੂ ਮਾਨ ਹੀ ਇਕੱਲੇ ਆਰਟਿਸਟ ਨਹੀਂ ਹਨ, ਜੋ ਇਨ੍ਹਾਂ ਐਵਾਰਡਸ ਲਈ ਨਾਮੀਨੇਟ ਹੋਏ ਹਨ। ਉਨ੍ਹਾਂ ਤੋਂ ਇਲਾਵਾ ਨੇਹਾ ਕੱਕੜ ਵੀ 'ਡੈਫ ਬਾਮਾ ਮਿਊਜ਼ਿਕ ਐਵਾਰਡਸ' ਲਈ ਨਾਮੀਨੇਟ ਹੋਈ ਸੀ ਪਰ ਬਦਕਿਸਮਤੀ ਨਾਲ ਉਹ ਕੋਈ ਐਵਾਰਡ ਨਹੀਂ ਜਿੱਤ ਸਕੀ।


SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement