ਬੰਗਲਾਦੇਸ਼ ਦਾ ਜਹਾਜ਼ ਕਾਠਮੰਡੂ 'ਚ ਹਾਦਸਾਗ੍ਰਸਤ, 50 ਮੌਤਾਂ
Published : Mar 12, 2018, 10:56 pm IST
Updated : Mar 12, 2018, 5:26 pm IST
SHARE ARTICLE

ਕਾਠਮੰਡੂ, 12 ਮਾਰਚ : ਯੂਐਸ-ਬੰਗਲਾ ਏਅਰਲਾਈਨਜ਼ ਦਾ ਜਹਾਜ਼ ਅੱਜ ਨੇਪਾਲ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਨ ਮਗਰੋਂ ਹਵਾਈ ਪੱਟੀ 'ਤੇ ਤਿਲਕ ਕੇ ਹਾਦਸਾਗ੍ਰਸਤ ਹੋ ਗਿਆ ਜਿਸ ਕਾਰਨ ਉਸ ਵਿਚ ਅੱਗ ਲੱਗ ਗਈ। ਹਾਦਸੇ ਵਿਚ ਘੱਟੋ ਘੱਟ 50 ਤੋਂ ਵੱਧ ਸਵਾਰੀਆਂ ਮਾਰੀਆਂ ਗਈਆਂ ਤੇ ਕਈ ਜ਼ਖ਼ਮੀ ਹੋ ਗਏ। ਨੇਪਾਲੀ ਅਧਿਕਾਰੀਆਂ ਨੇ ਦਸਿਆ ਕਿ ਜਹਾਜ਼ ਵਿਚ 67 ਯਾਤਰੀ ਅਤੇ ਚਾਲਕ ਦਲ ਦੇ ਚਾਰ ਮੈਂਬਰ ਸਵਾਰ ਸਨ। ਹਵਾਈ ਅੱਡੇ ਦੇ ਬੁਲਾਰੇ ਪ੍ਰੇਮਨਾਥ ਠਾਕੁਰ ਨੇ ਦਸਿਆ ਕਿ ਜਹਾਜ਼ ਉਤਰਦੇ ਸਮੇਂ ਹਵਾਈ ਅੱਡੇ 'ਤੇ ਤਿਲਕ ਗਿਆ ਅਤੇ ਇਸ ਵਿਚ ਅੱਗ ਲੱਗ ਗਈ। ਫਿਰ ਹਵਾਈ ਅੱਡੇ ਕੋਲ ਪੈਂਦੇ ਫ਼ੁਟਬਾਲ ਮੈਦਾਨ ਵਿਚ ਜਾ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਕ ਹੋਰ ਅਧਿਕਾਰੀ ਰਾਜ ਕੁਮਾਰ ਨੇ ਦਸਿਆ ਕਿ ਹਾਦਸੇ ਵਿਚ 50 ਤੋਂ ਵੱਧ ਸਵਾਰੀਆਂ ਸਨ। ਰਾਹਤ ਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। 


ਹਾਦਸੇ ਵਿਚ 20 ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਲਈ ਕਾਠਮੰਡੂ ਮੈਡੀਕਲ ਕਾਲਜ ਵਿਚ ਲਿਜਾਇਆ ਗਿਆ। ਇਨ੍ਹਾਂ ਵਿਚੋਂ ਸੱਤ ਨੂੰ ਹਸਪਤਾਲ ਵਿਚ ਮ੍ਰਿਤਕ ਹਾਲਤ ਵਿਚ ਲਿਆਂਦਾ ਗਿਆ। ਬਾਕੀ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਜਹਾਜ਼ ਢਾਕਾ ਤੋਂ ਕਾਠਮੰਡੂ ਆ ਰਿਹਾ ਸੀ। ਜਹਾਜ਼ ਨੇ ਢਾਕਾ ਤੋਂ ਉਡਾਨ ਭਰੀ ਸੀ ਅਤੇ ਇਹ ਸਥਾਨਕ ਸਮੇਂ ਮੁਤਾਬਕ 2.20 ਵਜੇ ਹਵਾਈ ਅੱਡੇ 'ਤੇ ਉਤਰਿਆ। ਫ਼ੁਟਬਾਲ ਮੈਦਾਨ ਵਿਚੋਂ ਕਾਲੇ ਧੂੰਏਂ ਦੀਆਂ ਲਪਟਾਂ ਉਡਦੀਆਂ ਵਿਖਾਈ ਦੇ ਰਹੀਆਂ ਸਨ। ਅਧਿਕਾਰੀਆਂ ਮੁਤਾਬਕ ਹਾਦਸੇ ਦਾ ਕਾਰਨ ਤਕਨੀਕੀ ਗੜਬੜ ਵੀ ਹੋ ਸਕਦਾ ਹੈ। ਜਹਾਜ਼ ਨੂੰ ਹਵਾਈ ਪੱਟੀ 'ਤੇ ਦੱਖਣ ਵਲ ਨੂੰ ਉਤਰਨ ਦੀ ਆਗਿਆ ਦਿਤੀ ਗਈ ਸੀ ਪਰ ਇਹ ਉੱਤਰ ਵਲ ਉਤਰ ਗਿਆ ਤੇ ਸੰਤੁਲਨ ਵਿਗੜ ਗਿਆ। ਅਧਿਕਾਰੀਆਂ ਨੇ ਦਸਿਆ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਰਾਹਤ ਕਾਰਜ ਜਾਰੀ ਹਨ। (ਏਜੰਸੀ)

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement