ਬਲੋਚਿਸਤਾਨ ਦੀ ਦਰਗਾਹ 'ਚ ਧਮਾਕਾ
Published : Oct 6, 2017, 12:10 am IST
Updated : Oct 5, 2017, 6:40 pm IST
SHARE ARTICLE

ਪੁਲਿਸ ਕਾਂਸਟੇਬਲ ਸਮੇਤ 18 ਦੀ ਮੌਤ, 25 ਜ਼ਖ਼ਮੀ 


ਕਰਾਚੀ, 5 ਅਕਤੂਬਰ: ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੋਚਿਸਤਾਨ ਦੀ ਸੂਫ਼ੀ ਦਰਗਾਹ 'ਚ ਇਕ ਫ਼ਿਦਾਈਨ ਹਮਲਾਵਰ ਨੇ ਖ਼ੁਦ ਨੂੰ ਧਮਾਕੇ ਨਾਲ ਉੜਾ ਲਿਆ ਜਿਸ 'ਚ ਇਕ ਪੁਲਿਸ ਕਾਂਸਟੇਬਲ ਸਮੇਤ ਘੱਟ ਤੋਂ ਘੱਟ 18 ਵਿਅਕਤੀਆਂ ਦੀ ਮੌਤ ਹੋ ਗਈ ਅਤੇ 25 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ। ਧਮਾਕੇ ਵੇਲੇ ਦਰਗਾਹ ਸੈਂਕੜੇ ਜ਼ਾਇਰੀਨ ਨਾਲ ਭਰੀ ਸੀ।ਬਲੋਚਿਸਤਾਨ ਦੇ ਝੱਲ ਮਗਸੀ ਜ਼ਿਲ੍ਹੇ ਦੇ ਗੰਧਾਵਾ ਇਲਾਕੇ 'ਚ ਸਥਿਤ ਦਰਗਾਹ ਫ਼ਤਹਿਪੁਰ 'ਚ ਫ਼ਿਦਾਈਨ ਨੇ ਵੜਨ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਪੁਲਿਸ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਖ਼ੁਦ ਨੂੰ ਉੜਾ ਲਿਆ। ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕਰਦਿਆ ਡਿਪਟੀ ਕਮਿਸ਼ਨਰ ਅਸਾਦੁੱਲਾ ਕੱਕੜ ਨੇ ਕਿਹਾ ਕਿ ਪੁਲਿਸ ਨੇ ਖ਼ੁਦਕੁਸ਼ ਹਮਲਾਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਜਿਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਉੜਾ ਲਿਆ। ਦੋ ਹੋਰ ਪੁਲਿਸ ਵਾਲੇ ਵੀ ਧਮਾਕੇ 'ਚ ਜ਼ਖ਼ਮੀ ਹੋ ਗਏ।


ਧਮਾਕਾ ਉਦੋਂ ਹੋਇਆ ਜਦੋਂ ਸ਼ਾਮ ਦੀ ਨਮਾਜ਼ ਤੋਂ ਬਾਅਦ ਧਾਰਮਕ ਨ੍ਰਿਤ ਧਮਾਲ ਸ਼ੁਰੂ ਹੋਣ ਵਾਲਾ ਸੀ। ਵੀਰਵਾਰ ਵਾਲੇ ਦਿਨ ਵੱਡੀ ਗਿਣਤੀ 'ਚ ਲੋਕ ਦਰਗਾਹ 'ਚ ਇਕੱਠੇ ਹੁੰਦੇ ਹਨ ਕਿਉਂਕਿ ਇਹ ਦਿਨ ਪਵਿੱਤਰ ਮੰਨਿਆ ਜਾਂਦਾ ਹੈ। ਘਟਨਾ ਤੋਂ ਤੁਰਤ ਬਾਅਦ ਸੁਰੱਖਿਆ ਫ਼ੋਰਸਾਂ ਨੇ ਦਰਗਾਹ ਨੂੰ ਘੇਰ ਲਿਆ। ਇਸੇ ਦਰਗਾਹ 'ਚ 2005 'ਚ ਹੋਏ ਇਕ ਧਮਾਕੇ 'ਚ 35 ਵਿਅਕਤੀ ਮਾਰੇ ਗਏ ਸਨ। ਇਸ ਸਾਲ ਪਾਕਿਸਤਾਨ 'ਚ ਕਿਸੇ ਦਰਗਾਹ 'ਚ ਇਹ ਦੂਜਾ ਵੱਡਾ ਹਮਲਾ ਹੈ। ਇਸ ਸਾਲ ਫ਼ਰਵਰੀ 'ਚ ਇਕ ਖ਼ੁਦਕੁਸ਼ ਹਮਲਾਵਰ ਨੇ ਸ਼ਾਹਬਾਜ਼ ਕਲੰਦਰ ਦਰਗਾਹ 'ਚ 80 ਵਿਅਕਤੀਆਂ ਦਾ ਕਤਲ ਕਰ ਦਿਤਾ ਸੀ ਅਤੇ 250 ਨੂੰ ਜ਼ਖ਼ਮੀ ਕਰ ਦਿਤਾ ਸੀ।                                                                                                                                                        (ਏਜੰਸੀਆਂ)

SHARE ARTICLE
Advertisement

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM
Advertisement