ਬ੍ਰਿਟੇਨ ਸਰਕਾਰ ਦਾ ਵੱਡਾ ਐਲਾਨ, ਬਿਨਾਂ ਪੈਟਰੋਲ-ਡੀਜ਼ਲ ਦੇ ਚੱਲਣਗੀਆਂ ਕਾਰਾਂ
Published : Oct 21, 2017, 10:55 am IST
Updated : Oct 21, 2017, 5:25 am IST
SHARE ARTICLE

ਲੰਡਨ: ਜਿੱਥੇ ਭਾਰਤ 'ਚ ਅਜੇ ਇਲੈਕਟ੍ਰਿਕ ਵਾਹਨਾਂ ਨੂੰ ਲੈ ਕੇ ਜ਼ਿਆਦਾਤਰ ਗੱਲਬਾਤ ਹੀ ਚੱਲ ਰਹੀ ਹੈ। ਉੱਥੇ ਹੀ, ਬ੍ਰਿਟੇਨ ਦੀ ਸਰਕਾਰ ਨੇ ਦੇਸ਼ 'ਚ ਇਲੈਕਟ੍ਰਿਕ ਵਾਹਨਾਂ ਦੇ ਕੰਮ ਨੂੰ ਰਫਤਾਰ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਟਰਾਂਸਪੋਰਟ ਮੰਤਰੀ ਜੌਨ ਹੇਅਸ ਨੇ ਇਸ ਨਾਲ ਸੰਬੰਧਤ ਕੁੱਝ ਐਲਾਨ ਕੀਤੇ ਹਨ, ਜਿਸ ਤਹਿਤ ਪ੍ਰਮੁੱਖ ਸੜਕਾਂ ਦੇ ਨੇੜੇ ਸਰਵਿਸ ਸਟੇਸ਼ਨਾਂ ਅਤੇ ਪੈਟਰੋਲ ਪੰਪਾਂ ਨੂੰ ਇਲੈਕਟ੍ਰਿਕ ਵਾਹਨਾਂ ਲਈ ਚਾਰਜਰ ਸਥਾਪਤ ਕਰਨੇ ਹੋਣਗੇ, ਯਾਨੀ ਆਉਣ ਵਾਲੇ ਸਮੇਂ 'ਚ ਉੱਥੇ ਬਿਜਲੀ ਵਾਲੀਆਂ ਕਾਰਾਂ ਦੀ ਗਿਣਤੀ ਜ਼ਿਆਦਾ ਹੋਵੇਗੀ ਅਤੇ ਪੈਟਰੋਲ-ਡੀਜ਼ਲ ਦੀ ਜਗ੍ਹਾ ਚਾਰਜਿੰਗ ਸਟੇਸ਼ਨ ਵੱਧ ਹੋਣਗੇ। 


ਇੰਨਾ ਹੀ ਨਹੀਂ ਸਰਕਾਰ ਨੇ ਆਟੋਮੇਟਿਡ ਵਾਹਨਾਂ ਯਾਨੀ ਕਿ ਸਾਫਟਵੇਅਰ ਨਾਲ ਆਪਣੇ-ਆਪ ਚੱਲਣ ਵਾਲੀ ਗੱਡੀ ਦੇ ਸੰਬੰਧ 'ਚ ਵੀ ਕੁੱਝ ਪ੍ਰਬੰਧ ਕੀਤੇ ਹਨ। ਸਰਕਾਰ ਵੱਲੋਂ ਬੀਤੇ ਦਿਨੀਂ ਸੰਸਦ 'ਚ ਪੇਸ਼ ਕੀਤੇ ਗਏ ਆਟੋਮੇਟਿਡ ਅਤੇ ਇਲੈਕਟ੍ਰਿਕ ਵਾਹਨ ਬਿੱਲ ਦਾ ਮਕਸਦ ਦੇਸ਼ ਭਰ 'ਚ ਪ੍ਰਮੁੱਖ ਮਾਰਗਾਂ ਅਤੇ ਮੇਨ ਰੋਡ 'ਤੇ ਇਲੈਕਟ੍ਰਿਕ ਵਾਹਨ ਚਾਰਜਰਾਂ ਨੂੰ ਸਥਾਪਤ ਕਰਨਾ ਹੈ। 

ਉੱਥੇ ਹੀ, ਇਹ ਬਿੱਲ ਸਰਕਾਰ ਨੂੰ ਦੇਸ਼ ਭਰ 'ਚ ਇਲੈਕਟ੍ਰਿਕ ਵਾਹਨ ਚਾਰਜਰਾਂ ਨੂੰ ਜ਼ਰੂਰੀ ਤੌਰ 'ਤੇ ਸਥਾਪਤ ਕਰਨ ਦੀ ਤਾਕਤ ਵੀ ਦਿੰਦਾ ਹੈ, ਯਾਨੀ ਸਰਕਾਰ ਦੇਸ਼ ਭਰ ਦੇ ਪੈਟਰੋਲ ਪੰਪਾਂ ਨੂੰ ਇਲੈਕਟ੍ਰਿਕ ਚਾਰਜਰ ਸਥਾਪਤ ਕਰਨ ਲਈ ਮਜ਼ਬੂਰ ਕਰ ਸਕਦੀ ਹੈ।



ਸਰਕਾਰ ਮੁਤਾਬਕ, ਚਾਰਜਿੰਗ ਸਟੇਸ਼ਨਾਂ ਦਾ ਨੈੱਟਵਰਕ ਸਮਾਰਟ ਹੋਣਾ ਚਾਹੀਦਾ ਹੈ, ਜਿਸ ਦਾ ਮਤਲਬ ਹੈ ਕਿ ਪੂਰੇ ਯੂ. ਕੇ. 'ਚ ਅਜਿਹੀ ਮੰਗ ਨੂੰ ਪੂਰਾ ਕਰਨ ਲਈ ਚਾਰਜਿੰਗ ਸਟੇਸ਼ਨਾਂ ਨੂੰ ਨੈਸ਼ਨਲ ਗ੍ਰਿਡ ਨਾਲ ਜੋੜਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਪੰਪ ਮਾਲਕਾਂ ਨੂੰ ਐਪ ਜਾਂ ਵੈੱਬ ਜ਼ਰੀਏ ਇਲੈਕਟ੍ਰਿਕ ਵਾਹਨ ਡਰਾਈਵਰਾਂ ਨੂੰ ਆਪਣੀ ਲੋਕੇਸ਼ਨ (ਜਗ੍ਹਾ ਦੀ ਜਾਣਕਾਰੀ) ਬਾਰੇ, ਸਟੇਸ਼ਨ ਖੁੱਲ੍ਹੇ ਰਹਿਣ ਦਾ ਸਮਾਂ ਅਤੇ ਨਾਲ ਹੀ ਇਹ ਵੀ ਸਪੱਸ਼ਟ ਜਾਣਕਾਰੀ ਦੇਣੀ ਹੋਵੇਗੀ ਕਿ ਇਸ ਦਾ ਖਰਚ ਕਿੰਨਾ ਹੈ ਅਤੇ ਕੀ ਚਾਰਜਿੰਗ ਪੁਆਇੰਟ ਕੰਮ ਕਰ ਰਹੇ ਹਨ, ਜਾਂ ਫਿਰ ਪਹਿਲਾਂ ਹੀ ਵਰਤੋਂ 'ਚ ਹਨ। 


ਆਟੋਮੇਟਿਡ ਅਤੇ ਇਲੈਕਟ੍ਰਿਕ ਵਾਹਨ ਬਿੱਲ 'ਚ ਯੂ. ਕੇ. ਦੇ ਸੈਲਫ-ਡਰਾਈਵਿੰਗ ਭਵਿੱਖ ਲਈ ਵੀ ਪ੍ਰਬੰਧ ਜੋੜੇ ਗਏ ਹਨ, ਜਿਸ ਮੁਤਾਬਕ ਜੇਕਰ ਆਟੋਮੇਟਿਡ ਵਾਹਨ ਦੀ ਦੁਰਘਟਨਾ ਸਾਫਟਵੇਅਰ ਨਾਲ ਛੇੜਛਾੜ ਜਾਂ ਅਹਿਮ ਅਪਡੇਟ ਨਾ ਹੋਣ ਕਾਰਨ ਹੁੰਦੀ ਹੈ ਤਾਂ ਉਸ ਹਾਲਤ 'ਚ ਕਾਰ ਮਾਲਕ ਨੂੰ ਦੋਸ਼ੀ ਮੰਨਿਆ ਜਾਵੇਗਾ। 


ਸਰਕਾਰ ਦਾ ਕਹਿਣਾ ਹੈ ਕਿ ਉਸ ਨੇ ਇਲੈਕਟ੍ਰਿਕ ਅਤੇ ਡਰਾਈਵਰ ਮੁਕਤ ਇੰਡਸਟਰੀ 'ਚ 1.2 ਅਰਬ ਪੌਂਡ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ, ਜਿਸ ਦਾ ਮਕਸਦ ਹੈ ਕਿ ਸਥਾਨਕ ਅਥਾਰਟੀਜ਼ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ ਤਾਂ ਕਿ ਰਿਹਾਇਸ਼ੀ ਇਲਾਕੇ ਦੀਆਂ ਗਲੀਆਂ 'ਚ ਚਾਰਜਿੰਗ ਸਟੇਸ਼ਨ ਸਥਾਪਤ ਹੋ ਸਕਣ ਜਿੱਥੇ ਅਕਸਰ ਗੱਡੀਆਂ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ ਅਤੇ ਲੋਕਾਂ ਨੂੰ ਇਸ ਲਈ ਦੂਰ ਨਾ ਜਾਣਾ ਪਵੇ।

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement