
ਲੰਦਨ : ਬ੍ਰਿਟਿਸ਼ ਕੈਬਨਿਟ ਦਫਤਰ ਦੀਆਂ ਗੁਪਤ ਫਾਈਲਾਂ ਨੂੰ ਉਜਾਗਰ ਕਰਨ ਲਈ ਸੂਚਨਾ ਦੀ ਅਜ਼ਾਦੀ ਦੇ ਤਹਿਤ ਅਰਜ਼ੀ 'ਤੇ ਬ੍ਰਿਟੇਨ ਦਾ ਇਕ ਟ੍ਰਿਬਿਊਨਲ ਆਪਣੀ ਵਿਵਸਥਾ ਦੇਵੇਗਾ। ਸਮਝਿਆ ਜਾਂਦਾ ਹੈ ਕਿ ਬ੍ਰਿਟਿਸ਼ ਕੈਬਨਿਟ ਦਫਤਰ ਦੀਆਂ ਗੁਪਤ ਫਾਈਲਾਂ 'ਚ ਸਾਲ 1984 'ਚ ਹੋਏ ਆਪ੍ਰੇਸ਼ਨ ਬਲਿਊ ਸਟਾਰ 'ਚ ਬ੍ਰਿਟੇਨ ਦੀ ਕਥਿਤ ਸ਼ਮੂਲੀਅਤ ਬਾਰੇ ਜਾਣਕਾਰੀ ਹੈ।
ਇਸ ਮਾਮਲੇ ਦੀ ਤਿੰਨ ਦਿਨ ਦੀ ਸੁਣਵਾਈ ਮੰਗਲਵਾਰ ਤੋਂ ਲੰਦਨ ਵਿਚ ਹੋਵੇਗੀ, ਜਿਸ ਵਿਚ ਬਹਿਸ ਕੀਤੀ ਜਾਵੇਗੀ ਕਿ ਕੀ ਬ੍ਰਿਟੇਨ ਦੇ ਸੂਚਨਾ ਕਮਿਸ਼ਨਰ ਨੂੰ ਕੈਬਨਿਟ ਦਫਤਰਾਂ ਦਾ, ਫਾਈਲਾਂ ਨੂੰ ਜਨਤਕ ਕਰਨ ਦੀ ਇਜਾਜ਼ਤ ਨਾ ਦੇਣ ਦਾ ਫੈਸਲਾ ਬਰਕਰਾਰ ਰੱਖਣ ਦਾ ਅਧਿਕਾਰ ਹੈ।
ਅਪੀਲ 'ਤੇ ਫ੍ਰੀਲਾਂਸ ਪੱਤਰਕਾਰ ਫਿਲ ਮਿਲੇਰ ਵਲੋਂ ਕੇ. ਆਰ. ਡਬਲਿਊ. ਲਾ ਵਲੋਂ ਪੱਖ ਰੱਖਿਆ ਜਾ ਰਿਹਾ ਹੈ।
ਮਿਲੇਰ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਅੰਮ੍ਰਿਤਸਰ ਸਥਿਤ ਗੋਲਡਨ ਟੈਂਪਲ 'ਚ ਭਾਰਤੀ ਫੌਜ ਵਲੋਂ ਚਲਾਈ ਗਈ ਮੁਹਿੰਮ 'ਚ ਮੌਕੇ ਦੀ ਮਾਰਗ੍ਰੇਟ ਥੈਚਰ ਦੀ ਅਗਵਾਈ ਵਾਲੀ ਸਰਕਾਰ ਨੂੰ ਕਿਸ ਤਰ੍ਹਾਂ ਮਦਦ ਕੀਤੀ ਸੀ।
ਜ਼ਿਕਰਯੋਗ ਹੈ ਕਿ ਸਾਲ 2014 ਵਿਚ ਬ੍ਰਿਟਿਸ਼ ਸਰਕਾਰ ਦੇ ਦਸਤਾਵੇਜ਼ਾਂ ਤੋਂ ਖੁਲਾਸਾ ਹੋਇਆ ਸੀ ਕਿ ਆਪ੍ਰੇਸ਼ਨ ਬਲਿਊ ਸਟਾਰ ਤੋਂ ਭਾਰਤੀ ਫੌਜਾਂ ਨੂੰ ਬ੍ਰਿਟਿਸ਼ ਫੌਜ ਨੇ ਸਲਾਹ ਦਿੱਤੀ ਸੀ। ਇਹ ਦਸਤਾਵੇਜ਼ 30 ਸਾਲਾਂ ਤਕ ਗੁਪਤ ਰੱਖਣ ਤੋਂ ਬਾਅਦ ਜਨਤਕ ਕਰਨ ਦੇ ਨਿਯਮ ਤਹਿਤ ਸਾਹਮਣੇ ਲਿਆਉਂਦੇ ਗਏ ਸਨ।