
ਇਸ ਵੇਲੇ ਜਿੱਥੇ ਵਿਸ਼ਵ ਭਰ ਚ' ਸਿੱਖਾਂ ਦੀ ਵੱਖਰੀ ਪਛਾਣ ਨੂੰ ਲੈਕੇ ਵੱਡੀ ਪੱਧਰ 'ਤੇ ਮੁਹਿੰਮ ਚੱਲ ਰਹੀਆਂ ਹਨ, ਖਾਲਸਾ ਏਡ ਵਰਗੀਆਂ ਜਥੇਬੰਦੀਆਂ ਬਿਨ੍ਹਾਂ ਕਿਸੇ ਵਿਤਕਰੇ ਦੇ ਲੋੜਵੰਦਾਂ ਦੀ ਮੱਦਦ ਕਰ ਰਹੀਆਂ ਹਨ ਅਜਿਹੇ ਵਿੱਚ ਵੀ ਸਿੱਖਾਂ ਦੀ ਪਛਾਣ ਨੂੰ ਲੈ ਕੇ ਉਨਾਂ ਨਾਲ ਵਿਤਕਰੇ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਕੈਨੇਡਾ ਤੋਂ ਲੰਡਨ ਜਾ ਰਹੀ ਬ੍ਰਿਟਿਸ਼ ਏਅਰਵੇਜ਼ ਦੀ ਫਲਾੲੀਟ ਵਿੱਚ ਜਿੱਥੇ ਦਸਤਾਰਧਾਰੀ ਸਿੱਖ ਲੜਕੀ ਨੂੰ ਫਲਾਈਟ ਵਿੱਚ ਏਅਰਹੋਸਟੈਸ ਵੱਲੋਂ ਪੀਣ ਲੲੀ ਪਾਣੀ ਤੱਕ ਨਹੀਂ ਦਿੱਤਾ ਗਿਅਾ।
ਹਰਸ਼ਰਨ ਕੌਰ ਨਾਮ ਦੀ ਇਹ ਲੜਕੀ ਜੋ ਇੱਕ ਪੱਤਰਕਾਰ ਵੀ ਹੈ ਨੇ ਇਸ ਪੂਰੇ ਵਾਕੇ ਬਾਰੇ ਫੇਸਬੁੱਕ ਪੋਸਟ ਦੇ ਜਰੀੲੇ ਅਾਪਣੇ ਨਾਲ ਹੋੲੀ ਵਧੀਕੀ ਬਿਅਾਨ ਕੀਤੀ ਹੈ ਜਿਸ ਵਿੱਚ ਇਸ ਲੜਕੀ ਨੇ ਦੱਸਿਅਾ ਹੈ ਕਿ ਜਦ ੳੁਸਨੂੰ ਪਾਣੀ ਨਾਂ ਦੇਣ ਬਾਰੇ ਫਲਾੲੀਟ ਦੇ ਸਟਾਫ ਨਾਲ ਗੱਲ ਕੀਤੀ ਤਾਂ ੳੁਹਨਾਂ ਕਿਹਾ ਕਿ ੳੁਹ ਗਲਤੀ ਨਾਲ ੳੁਸਨੂੰ ਪਾਣੀ ਦੇਣਾ ਭੁੱਲ ਗੲੇ।
ਕੁਝ ਦੇਰ ਬਾਅਦ ਜਦ ਫਲਾੲੀਟ ਦੇ ਸਾਰੇ ਯਾਤਰੀਅਾਂ ਨੂੰ ਖਾਣਾ ਦਿੱਤਾ ਗਿਅਾ ਤਾਂ ਪੂਰੇ ਜਹਾਜ ਵਿੱਚ ਸਿਰਫ ਇਸ ਲੜਕੀ ਨੂੰ ਖਾਣਾ ਨਹੀਂ ਦਿੱਤਾ ਗਿਅਾ । ਗੁੱਸੇ ਹੋਣ ਤੇ ਸਟਾਫ ਇਸ ਲੜਕੀ ਲੲੀ ਖਾਣਾ ਲੈ ਕੇ ਅਾਿੲਅਾ ਤਾਂ ਇਸ ਲੜਕੀ ਨੇ ਖਾਣਾ ਨਹੀਂ ਖਾਧਾ । ਕੁਝ ਦੇਰ ਬਾਅਦ ਫਿਰ ਜਦ ਲੜਕੀ ਨੇ ਜੂਸ ਮੰਗਿਅਾ ਤਾਂ ਫਲਾੲੀਟ ਦੇ ਲੰਡਨ ਪਹੁੰਚਣ ਤੱਕ ਵੀ ੳੁਸਨੂੰ ਜੂਸ ਨਹੀਂ ਦਿੱਤਾ ਗਿਅਾ।
ਹਰਸ਼ਰਨ ਕੌਰ ਨੇ ਕਿਹਾ ਕਿ ੳੁਸਨੇ ਸਿਰ ਤੇ ਕੇਸਕੀ ਸਜਾੲੀ ਹੈ ਇਸ ਕਰਕੇ ੳੁਸ ਨਾਲ ਇਹ ਵਿਤਕਰਾ ਸਿਰਫ ੳੁਸਦੇ ਪਹਿਰਾਵੇ ਨੂੰ ਦੇਖ ਕੇ ਕੀਤਾ ਗਿਅਾ ਜਿਸਦਾ ਅਹਿਸਾਸ ੳੁਸਨੂੰ ਫਲਾੲੀਟ ਦੇ ਸਟਾਫ ਦੇ ਰਵੱੲੀੲੇ ਤੋਂ ਕੲੀ ਵਾਰ ਹੋਇਆ । ਫਿਲਹਾਲ ਹਰਸ਼ਰਨ ਵੱਲੋਂ ਲੰਡਨ ਦੇ ਹੀਥਰੋਅ ੲੇਅਰਪੋਟ ਤੇ ਪਹੁੰਚ ਕੇ ਬ੍ਰਿਟਿਸ਼ ੲੇਅਰਪੋਟ ਦੇ ਸਟਾਫ ਦੇ ਖਿਲਾਫ ਲਿਖਤੀ ਸ਼ਿਕਾਇਤ ਦਿੱਤੀ ਗੲੀ ਹੈ ।