ਦੋ ਦਿਨਾਂ ਯਾਤਰਾ 'ਤੇ ਇੰਦੌਰ ਪਹੁੰਚੀ ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ
Published : Mar 12, 2018, 12:52 pm IST
Updated : Mar 12, 2018, 7:22 am IST
SHARE ARTICLE

ਇੰਦੌਰ: ਮੱਧ ਪ੍ਰਦੇਸ਼ ਦੀ ਤਿੰਨ ਦਿਨਾਂ ਯਾਤਰਾ 'ਤੇ ਆਈ ਅਮਰੀਕਾ ਦੀ ਸਾਬਕਾ ਪਹਿਲੀ ਮਹਿਲਾ ਅਤੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਐਤਵਾਰ ਰਾਤ 8 ਵਜੇ ਇੰਦੌਰ ਪਹੁੰਚੀ। ਇਥੋਂ 8.25 ਵਜੇ ਸੜਕ ਰਸਤੇ ਰਾਹੀਂ ਉਹ ਮਹੇਸ਼ਵਰ ਲਈ ਰਵਾਨਾ ਹੋਈ ਅਤੇ 10.23 ਵਜੇ ਉਥੇ ਪਹੁੰਚੀ। ਕੜੀ ਸੁਰੱਖਿਆ 'ਚ ਉਹ ਸਿਧੇ ਰਾਜਵਾੜਾ ਦੀ ਇਮਾਰਤ ਵਿਚ ਬਣੇ ਹੋਟਲ ਅਹਿਲਿਆ ਫ਼ੋਰਟ ਗਈ। ਇਥੇ ਉਨ੍ਹਾਂ ਦਾ ਸਵਾਗਤ ਸ਼ਿਵਾਜੀਰਾਉ ਹੋਲਕਰ ਨੇ ਕੀਤਾ ਅਤੇ ਰਾਤ ਦਾ ਖਾਣਾ ਖਾਧਾ।

ਰਾਜ ਪਰਵਾਰ ਦੇ ਸੂਤਰਾਂ ਅਨੁਸਾਰ ਭਾਰਤ ਪਹੁੰਚੀ ਹਿਲੇਰੀ ਉਨ੍ਹਾਂ ਦੇ ਸੱਦੇ 'ਤੇ ਉਨ੍ਹਾਂ ਦੀ ਸਟੇਟ ਮਹੇਸ਼ਵਰ ਪਹੁੰਚੀ ਹੈ। ਅਮਰੀਕੀ ਨਾਗਰਿਕਤਾ ਪ੍ਰਾਪਤ ਰਿਚਰਡ ਹੋਲਕਰ ਨੇ ਅਮਰੀਕਾ ਜਾਣਾ ਸੀ। ਇਸ ਕਾਰਨ ਹਿਲੇਰੀ ਨੇ ਪ੍ਰੋਗਰਾਮ ਵਿਚ ਤਬਦੀਲੀ ਕਰ ਮੱਧ ਪ੍ਰਦੇਸ਼ ਵਿਚ ਸੱਭ ਤੋਂ ਪਹਿਲਾਂ ਮਹੇਸ਼ਵਰ ਯਾਤਰਾ ਨੂੰ ਚੁਣਿਆ। ਇਸ ਤੋਂ ਬਾਅਦ ਉਹ ਰਾਜਸਥਾਨ ਜਾਵੇਗੀ। ਪਹਿਲਾਂ ਉਸ ਦਾ ਪ੍ਰੋਗਰਾਮ ਇਹ ਸੀ ਕਿ ਉਹ ਯਾਤਰਾ ਦੇ ਅੰਤ 'ਚ ਹੀ ਮਹੇਸ਼ਵਰ ਆਉਣ ਵਾਲੀ ਸੀ।



ਹਿਲੇਰੀ ਲਈ ਬਿਲਕੁਲ ਸਧਾਰਨ ਕਮਰਾ ਪਸੰਦ ਕੀਤਾ ਗਿਆ ਹੈ। ਹੋਟਲ ਅਹਿਲਿਆ ਫ਼ੋਰਟ ਦੇ ਲਗਜਰੀ ਰੂਮ ਨੂੰ ਹਿਲੇਰੀ ਨਾਲ ਆਏ ਸੁਰੱਖਿਆ ਕਰਮੀਆਂ ਨੇ ਸੁਰੱਖਿਆ ਦੇ ਮੱਦੇਨਜ਼ਰ ਰੱਦ ਕਰ ਦਿਤਾ। ਹੋਟਲ ਦੇ ਦੱਖਣ ਨੋਕ 'ਤੇ ਕਿਲ੍ਹੇ ਦੇ ਝਰੋਖੇ ਤੋਂ ਨਰਮਦਾ ਦਰਸ਼ਨ ਵਾਲਾ ਕਮਰਾ ਵੀ ਸੁਰੱਖਿਆ ਕਾਰਨਾਂ ਕਾਰਨ ਨਹੀਂ ਲਿਆ ਗਿਆ। ਕਿਲ੍ਹਾ ਇਮਾਰਤ ਦੇ ਅੰਦਰੋਂ-ਅੰਦਰੀ ਬਣੇ ਕਮਰੇ ਬੁਲਬੁਲ, ਕਚਨਾਰ ਅਤੇ ਚੰਪਾ ਨੂੰ ਹਿਲੇਰੀ ਦੇ ਰੁਕਣ ਲਈ ਤਿਆਰ ਕੀਤਾ ਗਿਆ ਹੈ।



ਇਨ੍ਹਾਂ ਵਿਚੋਂ ਇਕ ਕਮਰਾ ਉਨ੍ਹਾਂ ਦੇ ਨਾਲ ਆਏ ਸੁਰੱਖਿਆ ਕਰਮੀ ਉਸੇ ਸਮੇਂ ਤੈਅ ਕਰਨਗੇ। ਅਹਿਲਿਆ ਫ਼ੋਰਟ ਵਿਚ ਕਮਰਿਆਂ ਨੂੰ ਨੰਬਰ ਦੀ ਬਜਾਏ ਉਨ੍ਹਾਂ ਦੇ ਅੱਗੇ ਰੁਖ਼, ਚਿੜੀ ਦੇ ਆਲ੍ਹਣੇ ਸਹਿਤ ਹੋਰ ਕੋਈ ਪ੍ਰਤੀਕ ਚਿੰਨ੍ਹ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਥੇ ਰਾਤ ਦੇ ਖਾਣੇ ਵਿਚ ਭਾਰਤੀ, ਨੇਪਾਲੀ ਅਤੇ ਕਾਂਟਿਨੇਂਟਲ ਖਾਣੇ ਬਣਾਏ ਗਏ। ਭੋਜਨ ਵਿਚ ਖ਼ਾਸ ਤੌਰ 'ਤੇ ਭਾਰਤੀ ਭੋਜਨ ਹੀ ਪਰੋਸਿਆ ਜਾਵੇਗਾ।



ਹਿਲੇਰੀ 12 ਮਾਰਚ ਨੂੰ ਮਾਂਡੂ ਰਵਾਨਾ ਹੋਣਗੇ। ਉਥੇ ਦੀ ਇਤਿਹਾਸਿਕ ਅਮਾਨਤ ਦੇਖਣ ਦੇ ਬਾਅਦ ਮੁੜ ਮਹੇਸ਼ਵਰ ਆਉਣਗੇ। 13 ਮਾਰਚ ਨੂੰ ਸਵੇਰੇ 9 ਵਜੇ ਇੰਦੌਰ ਪੁਜਣਗੇ। ਹਿਲੇਰੀ ਦੇ ਦੌਰੇ ਦੌਰਾਨ ਪੂਰੀ ਸੁਰੱਖਿਆ ਵਿਵਸਥਾ ਅਮਰੀਕੀ ਸੁਰੱਖਿਆ ਏਜੰਸੀ ਦੇ ਕੋਲ਼ ਰਹੇਗੀ। ਉਨ੍ਹਾਂ ਦੀ ਸੁਰੱਖਿਆ ਵਿਚ 16 ਲੋਕ ਲੱਗੇ ਹਨ ਜਿਨ੍ਹਾਂ ਵਿਚ 8 ਲੋਕ ਇਕ ਹਫ਼ਤੇ ਤੋਂ ਹੋਟਲ ਵਿਚ ਮੌਜੂਦ ਹਨ। ਸਿਤਾਰਾ ਹੈਸੀਅਤ ਵਾਲੀ ਹੋਟਲ ਅਹਿਲਿਆ ਫ਼ੋਰਟ ਨੂੰ ਪੂਰੀ ਤਰ੍ਹਾਂ ਨਾਲ ਖ਼ਾਲੀ ਰਖਿਆ ਗਿਆ ਹੈ। ਇਥੇ ਦੋ ਦਿਨ ਤੋਂ ਹਿਲੇਰੀ ਦੇ ਅੱਠ ਸੁਰੱਖਿਆ ਕਰਮੀਆਂ ਤੋਂ ਇਲਾਵਾ ਕੋਈ ਮਹਿਮਾਨ ਨਹੀਂ ਰੁਕਿਆ ਹੈ।



ਹਿਲੇਰੀ ਇੰਦੌਰ ਵਿਚ ਲੈਂਡਿੰਗ ਦੇ ਬਾਅਦ ਕਰੀਬ 20 ਮਿੰਟ ਜਹਾਜ਼ ਵਿਚ ਬੈਠੀ ਰਹੀ। ਜਹਾਜ਼ ਥੱਲੇ ਉਤਰਦੇ ਹੀ ਐਸਡੀਐਮ ਸ਼ਾਲਿਨੀ ਸ਼੍ਰੀਵਾਸਤਵ ਨੇ ਉਨ੍ਹਾਂ ਦਾ ਸਵਾਗਤ ਕੀਤਾ। ਏਅਰਪੋਰਟ ਲਾਬੀ ਵਿਚ ਲਗੀ ਦੇਵੀ ਅਹਿਲਿਆ ਦੀ ਤਸਵੀਰ ਦੇ ਬਾਰੇ ਵਿਚ ਪੁਛਣ 'ਤੇ ਐਸਡੀਐਮ ਨੇ ਉਨ੍ਹਾਂ ਨੂੰ ਦੇਵੀ ਅਹਿਲਿਆ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇੰਦੌਰ ਅਤੇ ਪਰਮੇਸ਼ਵਰ ਦੋਨਾਂ ਹੀ ਜਗ੍ਹਾ ਦੇ ਉਹ ਸ਼ਾਸਕ ਰਹੇ। ਉਨ੍ਹਾਂ ਦੀ ਯਾਦ ਵਿਚ ਇਸ ਏਅਰਪੋਰਟ ਦਾ ਨਾਮ ਵੀ ਰਖਿਆ ਗਿਆ ਹੈ। 2016 ਦੇ ਰਾਸ਼ਟਰਪਤੀ ਚੋਣ ਮੁਹਿੰਮ ਵਿਚ ਪ੍ਰਮੁਖ ਭੂਮਿਕਾ ਨਿਭਾਉਣ ਵਾਲੀ ਹੁਮਾ ਮਹਿਮੂਦ ਅਬੇਦੀਨ ਵੀ ਨਿਜੀ ਸਟਾਫ਼ ਦੇ ਤੌਰ 'ਤੇ ਹਿਲੇਰੀ ਦੇ ਨਾਲ ਹਨ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement