ਫ਼ਿਲੀਪੀਨਜ਼ ਤੂਫ਼ਾਨ 'ਚ ਮ੍ਰਿਤਕਾਂ ਦੀ ਗਿਣਤੀ 133 ਹੋਈ
Published : Dec 24, 2017, 12:07 am IST
Updated : Dec 23, 2017, 6:37 pm IST
SHARE ARTICLE

ਮਨੀਲਾ, 23 ਦਸੰਬਰ : ਦਖਣੀ ਫ਼ਿਲੀਪੀਨਜ਼ 'ਚ ਆਏ ਤੂਫ਼ਾਨ  ਮਗਰੋਂ ਹੜ੍ਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 133 ਹੋ ਗਈ ਹੈ। ਦਰਜਨਾਂ ਲੋਕ ਲਾਪਤਾ ਹਨ।ਪੁਲਿਸ ਨੇ ਦਸਿਆ ਕਿ ਬਚਾਅ ਕਰਮਚਾਰੀਆਂ ਨੇ ਸਨਿਚਰਵਾਰ ਨੂੰ ਨਦੀ 'ਚੋਂ ਦਰਜਨਾਂ ਲਾਸ਼ਾਂ ਬਾਹਰ ਕੱਢੀਆਂ ਹਨ। ਮਿੰਦਾਨਾਉ 'ਚ ਆਏ ਤੂਫ਼ਾਨ ਟੇਂਬਿਨ ਕਾਰਨ ਸ਼ੁਕਰਵਾਰ ਨੂੰ ਇਥੇ ਭਿਆਨਕ ਹੜ੍ਹ ਆ ਗਿਆ ਸੀ ਅਤੇ ਮਿੱਟੀ ਧਸਣ ਲੱਗੀ ਸੀ। ਫਿਲੀਪੀਨਜ਼ ਨੂੰ ਔਸਤਨ ਹਰ ਸਾਲ 20 ਵੱਡੇ ਤੂਫ਼ਾਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਿੰਦਾਨਾਉ ਦੀ ਆਬਾਦੀ 2 ਕਰੋੜ ਹੈ।ਅਧਿਕਾਰੀਆਂ ਨੇ ਦਸਿਆ ਕਿ ਬਚਾਅ ਕਰਮਚਾਰੀਆਂ ਨੇ ਸਨਿਚਰਵਾਰ ਨੂੰ ਮਿੰਦਾਨਾਉ ਦੀ ਸਾਲੋਗ ਨਦੀ ਵਿਚੋਂ 36 ਲਾਸ਼ਾਂ ਬਰਾਮਦ ਕੀਤੀਆਂ। ਸਪਦ ਨਗਰ ਦੇ ਪੁਲਿਸ ਮੁਖੀ ਰਾਂਦੋ ਸਲਨਾਕਿਯੋਨ ਨੇ ਦਸਿਆ ਕਿ ਇਹ ਲਾਸ਼ਾਂ ਸੇਲਵਾਡੋਰ ਨਗਰ ਤੋਂ ਹੜ੍ਹ ਵਿਚ ਰੁੜ੍ਹ ਕੇ ਆਈਆਂ ਹਨ। ਸੇਲਵਾਡੋਰ 'ਚ ਮੌਜੂਦ ਅਧਿਕਾਰੀਆਂ ਨੇ ਦਸਿਆ ਕਿ ਉਨ੍ਹਾਂ ਨੇ


 ਉਥੋਂ 17 ਹੋਰ ਲਾਸ਼ਾਂ ਬਰਾਮਦ ਕੀਤੀਆਂ ਹਨ। ਸੇਲਵਾਡੋਰ ਅਤੇ ਸਪਦ ਲਨਾਉ ਦੇਲ ਨੋਰਤੇ ਦੇ ਤਹਿਤ ਆਉਂਦੇ ਹਨ। ਟੇਂਬਿਨ ਨਾਲ ਸਭ ਤੋਂ ਜ਼ਿਆਦਾ ਇਹੀ ਸੂਬਾ ਪ੍ਰਭਾਵਤ ਹੋਇਆ ਹੈ।
ਪੁਲਿਸ ਨੇ ਦਸਿਆ ਕਿ ਜਾਂਬੋਆਂਗਾ ਪ੍ਰਾਇਦੀਪ 'ਚ ਮਰਨ ਵਾਲਿਆਂ ਦੀ ਗਿਣਤੀ 28 ਪਹੁੰਚ ਗਈ ਹੈ ਅਤੇ ਸਿਬੂਕੋ ਅਤੇ ਹੋਰ ਨਗਰਾਂ ਵਿਚ ਮਿੱਟੀ ਧਸਣ ਅਤੇ ਚੱਟਾਨ ਡਿੱਗਣ ਨਾਲ 81 ਲੋਕ ਲਾਪਤਾ ਹੋ ਗਏ ਹਨ। ਟੇਂਬਿਨ ਤੋਂ ਇਕ ਹਫ਼ਤਾ ਪਹਿਲਾਂ ਹੀ ਤੂਫ਼ਾਨ ਕਾਈ ਤਾਕ ਨੇ ਮੱਧ ਫਿਲੀਪੀਨ ਵਿਚ ਭਿਆਨਕ ਤਬਾਹੀ ਮਚਾਈ ਸੀ, ਜਿਸ 'ਚ 54 ਲੋਕਾਂ ਦੀ ਮੌਤ ਹੋ ਗਈ ਸੀ ਅਤੇ 24 ਲੋਕ ਲਾਪਤਾ ਹੋ ਗਏ ਸਨ।ਜ਼ਿਕਰਯੋਗ ਹੈ ਕਿ ਫਿਲੀਪੀਨਜ਼ ਵਿਚ ਆਇਆ ਸਭ ਤੋਂ ਭਿਆਨਕ ਤੂਫਾਨ 'ਹਿਆਨ' ਸੀ, ਜਿਸ ਨੇ ਸਾਲ 2013 ਵਿਚ ਮੱਧ ਫਿਲੀਪੀਨਜ਼ ਦੇ ਜ਼ਿਆਦਾ ਆਬਾਦੀ ਵਾਲੇ ਇਲਾਕਿਆਂ ਦੇ ਸਾਰੇ ਨਗਰਾਂ ਨੂੰ ਤਬਾਹ ਕਰਨ ਦੇ ਨਾਲ ਹੀ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਸੀ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement