ਗੁਰਬੀਰ ਸਿੰਘ ਗਰੇਵਾਲ ਬਣੇ ਨਿਊਜਰਸੀ ਦੇ ਪਹਿਲੇ ਸਿੱਖ ਅਟਾਰਨੀ ਜਨਰਲ
Published : Jan 19, 2018, 1:52 pm IST
Updated : Jan 19, 2018, 8:22 am IST
SHARE ARTICLE

ਪੰਜਾਬ ਦੇ ਜੰਮ-ਪਲ ਨੇ ਭਾਰਤ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਆਪਣਾ ਨਾਮ ਕਮਾਇਆ ਹੈ। ਦੱਸਣਯੋਗ ਹੈ ਕਿ ਜਿਸ ਦੇਸ਼ ਵਿੱਚ ਪੰਜਾਬੀਆਂ ਦੀ ਗਿਣਤੀ ਸਿਰਫ਼ 100-200 ਹੋਵੇ ਉੱਥੇ ਆਪਣੇ ਪੈਰ ਜਮਾਉਣੇ ਤੇ ਆਪਣਾ ਝੰਡਾ ਫਹਿਰਾਉਣਾ ਸੌਖਾ ਨਹੀਂ ਹੁੰਦਾ ਪਰ ਇਸ ਚੀਜ਼ ਨੂੰ ਸੱਚ ਕਰਕੇ ਦਿਖਾਇਆ ਉੱਘੇ ਭਾਰਤੀ-ਅਮਰੀਕੀ ਵਕੀਲ ਗੁਰਬੀਰ ਸਿੰਘ ਗਰੇਵਾਲ ਨੇ।

 ਉਹਨਾਂ ਨੂੰ ਅਮਰੀਕੀ ਸੂਬੇ ਨਿਊਜਰਸੀ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਗਰੇਵਾਲ ਦਾ ਨਾਮ ਨਿਊਜਰਸੀ ਦੇ ਗਵਰਨਰ ਫਿਲ ਮਰਫੀ ਨੇ ਨਾਮਜ਼ਦ ਕੀਤਾ ਹੈ।ਉਹ ਅਮਰੀਕਾ ਦੇ ਕਿਸੇ ਸੂਬੇ ‘ਚ ਅਟਾਰਨੀ ਜਨਰਲ ਬਣਨ ਵਾਲੇ ਪਹਿਲੇ ਸਿੱਖ ਹਨ।

 

ਸਾਊਥ ਏਸ਼ੀਅਨ ਬਾਰ ਐਸੋਸੀਏਸ਼ਨ ਨੇ ਗਰੇਵਾਲ ਦੇ ਅਹੁਦੇ ਲਈ ਸਵਾਗਤ ਕੀਤਾ ਹੈ। ਗਰੇਵਾਲ ਨੇ ਆਪਣਾ ਜਿਆਦਾ ਸਮਾਂ ਕਾਨੂੰਨੀ ਪੇਸ਼ੇ ‘ਚ ਤੇ ਲੋਕਾਂ ਦੀ ਸੇਵਾ ‘ਚ ਲਗਾਇਆ ਹੈ। ਹੁਣ ਉਹ ਆਪਣੇ ਸਟਾਫ ਮੈਂਬਰਾਂ ਦੇ ਨਾਲ ਨਿਊਜਰਸੀ ‘ਚ ਦੱਸ ਲੱਖ ਲੋਕਾਂ ਨੂੰ ਸੇਵਾਵਾਂ ਦੇਣਗੇ। 


ਗਰੇਵਾਲ ਨੇ 2004-2007 ਦੌਰਾਨ ਨਿਊਯਾਰਕ ਅਤੇ 2010-2016 ਦੌਰਾਨ ਨਿਊਜਰਸੀ ਵਿਚ ਸਹਾਇਕ ਅਟਾਰਨੀ ਜਨਰਲ ਵਜੋਂ ਸੇਵਾਵਾਂ ਦਿੱਤੀਆਂ ਹਨ।ਗੁਰਬੀਰ ਸਿੰਘ ਗਰੇਵਾਲ ਨੇ ਵਿਲੀਅਮ ਐਂਡ ਮੈਰੀ ਕਾਲਜ, ਮਾਰਸ਼ਲ-ਵਿਖੇ ਸਕੂਲ ਆਫ਼ ਲਾਅ ਵਿਚੋਂ 1999 ਵਿਚ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ ਸੀ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement