ਵਾਸ਼ਿੰਗਟਨ: ਦੁਨੀਆ ਦੇ ਕਈ ਦੇਸ਼ਾਂ ਵਿੱਚ ਹੈਲੋਵੀਨ ਸੈਲਿਬਰੇਸ਼ਨ ਪੂਰੇ ਰੰਗ ਵਿੱਚ ਹੈ। ਅਜਿਹੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਪ੍ਰੈਜੀਡੈਂਟ ਡੋਨਾਲਡ ਟਰੰਪ ਵੀ ਇਸ ਤੋਂ ਕਿਵੇਂ ਅਲੱਗ ਰਹਿੰਦੇ। ਉਨ੍ਹਾਂ ਨੇ ਵ੍ਹਾਈਟ ਹਾਊਸ ਵਿੱਚ ਬੱਚਿਆਂ ਲਈ ਹੈਲੋਵੀਨ ਪਾਰਟੀ ਹੋਸਟ ਕੀਤੀ।

ਅਮਰੀਕਾ, ਬ੍ਰਿਟੇਨ, ਕੈਨੇਡਾ ਅਤੇ ਜਾਪਾਨ ਅਤੇ ਹੋਰ ਕਈ ਦੇਸ਼ਾਂ ਦੇ ਲੋਕ ਮੇਕਅੱਪ ਅਤੇ ਖਾਸ ਪਹਿਰਾਵੇ ਪਹਿਨ ਕੇ ਭੂਤ ਬਣ ਕੇ ਘੁੰਮਦੇ ਹਨ। ਲੋਕਾਂ 'ਚ ਇਸ ਦਿਨ ਨੂੰ ਲੈ ਕੇ ਬਹੁਤ ਉਤਸ਼ਾਹ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਰਕਾਰੀ ਨਿਵਾਸ ਸਥਾਨ ਵਾਈਟ ਹਾਊਸ ਕੋਲ ਵੀ ਹੈਲੋਵੀਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਮਾਰਤ 'ਤੇ ਸਪਾਈਡਰ ਵੈੱਬ ਵਰਗੇ ਹੈਲੋਵੀਨ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ।

ਇਸ ਲਈ ਕਈ ਦਿਨਾਂ ਤੋਂ ਵਾਈਟ ਬਾਊਸ 'ਚ ਕੰਮ ਚੱਲ ਰਿਹਾ ਸੀ। ਇਸ ਦਿਨ ਲਈ ਪੂਰੇ ਅਮਰੀਕਾ 'ਚ ਲੋਕ 59 ਹਜ਼ਾਰ 150 ਕਰੋੜ ਰੁਪਏ(9.1 ਅਰਬ ਡਾਲਰ) ਖਰਚ ਕਰਨਗੇ। ਇਹ ਅੰਕੜਾ ਪਿਛਲੇ 5 ਸਾਲਾਂ ਤੋਂ ਵਧੇਰੇ ਹੈ। ਹਾਲਾਂਕਿ 12 ਸਾਲ ਪਹਿਲਾਂ ਭਾਵ 2005 'ਚ ਇਸ 'ਤੇ ਅਮਰੀਕੀਆਂ ਨੇ ਸਿਰਫ 14 ਹਜ਼ਾਰ 850 ਕਰੋੜ ਰੁਪਏ ਹੀ ਖਰਚ ਕੀਤੇ ਸਨ।
ਇਸ ਲਈ ਮਨਾਉਂਦੇ ਨੇ ਦਿਨ

ਭੂਤ ਬਣ ਕੇ ਘੁੰਮਣ ਦਾ ਦਿਨ ਇਸ ਲਈ ਮਨਾਇਆ ਜਾਂਦਾ ਹੈ ਤਾਂ ਇੱਕ ਬੁਰੀਆਂ ਆਤਮਾਵਾਂ ਧਰਤੀ 'ਤੇ ਨਾ ਆਉਣ। ਫਸਲ ਦੇ ਮੌਸਮ 'ਚ ਕਿਸਾਨਾਂ ਦੀ ਮਾਨਤਾ ਸੀ ਕਿ ਬੁਰੀਆਂ ਆਤਮਾਵਾਂ ਧਰਤੀ 'ਤੇ ਆ ਕੇ ਉਨ੍ਹਾਂ ਦੀ ਫਸਲ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਇਸ ਲਈ ਉਨ੍ਹਾਂ ਨੂੰ ਡਰਾ ਕੇ ਭਜਾਉਣ ਲਈ ਲੋਕ ਖੁਦ ਡਰਾਵਨਾ ਰੂਪ ਧਾਰਨ ਕਰਦੇ ਹਨ। ਅੱਜ ਦੇ ਸਮੇਂ 'ਚ ਇਸ ਨੂੰ ਮੌਜ-ਮਸਤੀ ਲਈ ਵੀ ਮਨਾਇਆ ਜਾਂਦਾ ਹੈ।

ਹੈਲੋਵੀਨ ਦਾ ਇਹ ਵੀ ਅਰਥ ਹੈ ਕਿ ਗਰਮੀ ਦੇ ਮੌਸਮ ਦਾ ਅੰਤ ਹੋ ਗਿਆ ਤੇ ਫਸਲ ਵੱਢਣ ਦਾ ਮੌਸਮ ਖਤਮ ਵੀ ਹੋ ਗਿਆ। ਇਸ ਦਿਨ ਦਾ ਪ੍ਰਤੀਕ ਕੱਦੂ ਨੂੰ ਮੰਨਿਆ ਜਾਂਦਾ ਹੈ। ਇਸ ਨੂੰ ਪਹਿਲਾਂ ਖੇਤਾਂ 'ਚ ਲਟਕਾਇਆ ਜਾਂਦਾ ਸੀ।

ਲਾਨ ਦੇ ਪਰਵੇਸ਼ ਨੂੰ ਕੱਦੂ ਨਾਲ ਸਜਾਇਆ ਗਿਆ ਸੀ, ਜਿਸ ਵਿੱਚ ਸਾਰੇ ਸਾਬਕਾ ਰਾਸ਼ਟਰਪਤੀਆਂ ਦੇ ਚਿਹਰੇ ਬਣਾਏ ਹੋਏ ਸਨ।
ਵ੍ਹਾਈਟ ਹਾਊਸ ਵਿੱਚ ਚਾਰੇ ਪਾਸੇ ਜਾਲਿਆਂ ਨਾਲ ਕਾਲੀ ਮੱਕੜੀਆਂ ਲਟਕ ਰਹੀਆਂ ਸਨ।

ਦੱਸ ਦਏਈ ਕਿ ਪ੍ਰੋਗਰਾਮ ਵਿੱਚ ਆਉਣ ਵਾਲੇ ਸਾਰੇ ਲੋਕਾਂ ਨੂੰ ਵਿਸ਼ੇਸ਼ ਉਪਹਾਰ ਸਹਿਤ ਘਰ ਵਿੱਚ ਬਣੇ ਬਿਸਕਿਟ ਅਤੇ ਟਾਫੀ - ਚਾਕਲੇਟ ਦਿੱਤੇ ਗਏ।

ਆਇਰਲੈਂਡ, ਯੂਨਾਇਟਿਡ ਕਿੰਗਡਮ ਅਤੇ ਉੱਤਰੀ ਫ਼ਰਾਂਸ ਦੇ ਅਸਤੀਤਵ ਵਿੱਚ ਆਉਣ ਤੋਂ ਪਹਿਲਾਂ ਇਨ੍ਹਾਂ ਜਮੀਨਾਂ ਉੱਤੇ 2000 ਸਾਲ ਪਹਿਲਾਂ ਰਹਿਣ ਵਾਲੇ ਸੇਲਟ 1 ਨਵੰਬਰ ਨੂੰ ਨਵਾਂ ਸਾਲ ਮਨਾਉਂਦੇ ਸਨ।
ਸਰਦੀ ਦੇ ਹਨ੍ਹੇਰੇ, ਠੰਡੇ ਮੌਸਮ ਦੀ ਪ੍ਰਵਿਰਤੀ ਨੂੰ ਇਨਸਾਨ ਦੀ ਮੌਤ ਨਾਲ ਜੋੜਕੇ ਵੇਖਿਆ ਜਾਂਦਾ ਸੀ।

ਸੇਲਟਸ ਦਾ ਮੰਨਣਾ ਸੀ ਕਿ ਨਵੇਂ ਸਾਲ ਤੋਂ ਪਹਿਲਾਂ ਦੀ ਰਾਤ ਜਿੰਦਾ ਅਤੇ ਮ੍ਰਿਤਕ ਦੇ ਵਿੱਚ ਦੀ ਰੇਖਾ ਮਿਟ ਜਾਂਦੀ ਹੈ। ਇਸ ਵਜ੍ਹਾ ਨਾਲ 31 ਅਕਤੂਬਰ ਦੀ ਰਾਤ ਉਹ ਸੋਇਨ ਨਾਮਕ ਤਿਉਹਾਰ ਮਨਾਉਂਦੇ ਸਨ।
ਇਸ ਤਿਉਹਾਰ ਨੂੰ ਮਨਾਉਣ ਦੇ ਪਿੱਛੇ ਉਨ੍ਹਾਂ ਦੀ ਇਹ ਮਾਨਤਾ ਸੀ ਕਿ ਇਸ ਰਾਤ ਮਰ ਚੁੱਕੇ ਲੋਕਾਂ ਦੇ ਪ੍ਰੇਤ ਧਰਤੀ ਉੱਤੇ ਪਰਤਦੇ ਹਨ।

ਇਹੀ ਤਿਉਹਾਰ ਅੱਗੇ ਚੱਲਕੇ ਦੁਨੀਆਭਰ ਵਿੱਚ ਹੈਲੋਵੀਨ ਦੇ ਰੂਪ ਵਿੱਚ ਮਨਾਇਆ ਜਾਣ ਲੱਗਾ।
