ਹੁਣ ਜਲਦੀ ਵੱਡੇ ਪਰਦੇ ‘ਤੇ ਆਏਗੀ ਵਿਸ਼ਵ ਪ੍ਰਸਿੱਧ ਰੈਸਲਰ ‘ਗ੍ਰੇਟ ਖਲੀ’ ਦੀ ਬਾਇਓਪਿਕ
Published : Nov 24, 2017, 12:24 pm IST
Updated : Nov 24, 2017, 6:54 am IST
SHARE ARTICLE

ਦ ਗਰੇਟ ਖਲੀ ਨੇ ਅਜਿਹਾ ਵੀ ਦੌਰ ਵੇਖਿਆ ਹੈ ਜਦੋਂ ਉਨ੍ਹਾਂ ਦੇ ਗਰੀਬ ਮਾਤਾ ਪਿਤਾ ਢਾਈ ਰੁਪਏ ਫੀਸ ਨਹੀਂ ਭਰ ਸਕੇ। ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਸਕੂਲ ਤੋਂ ਬਾਹਰ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਅੱਠ ਸਾਲ ਦੀ ਉਮਰ ਵਿੱਚ ਪੰਜ ਰੁਪਏ ਰੋਜ਼ਾਨਾ ਕਮਾਉਣ ਲਈ ਪਿੰਡ ਵਿੱਚ ਮਾਲੀ ਦੀ ਨੌਕਰੀ ਕਰਨੀ ਪਈ ਸੀ ਪਰ ਹੁਣ ਡਬਲਿਊ ਡਬਲਿਊ ਈ ਰੈਸਲਿੰਗ ਵਿੱਚ ਅੰਡਰ ਟੇਕਰ ਨੂੰ ਹਰਾ ਕੇ ਸੰਸਾਰ ਵਿੱਚ ਪ੍ਰਸਿੱਧੀ ਹਾਸਿਲ ਕਰਨ ਵਾਲੇ ਦਲੀਪ ਸਿੰਘ ਉਰਫ ਗਰੇਟ ਖਲੀ ਦੀ ਜਿੰਦਗੀ ਤੇ ਜਲਦ ਹੀ ਫਿਲਮ ਬਣਨ ਜਾ ਰਹੀ ਹੈ ਜਿਸ ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਹੋਵੇਗੀ ਅਤੇ ਅਗਲੇ ਸਾਲ ਹੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ । ਇਹ ਫਿਲਮ ਸੰਸਾਰ ਦੇ ਦੋ ਸੌ ਛੇ ਦੇਸ਼ਾਂ ਵਿੱਚ ਅਲੱਗ ਅਲੱਗ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ।


ਦਲੀਪ ਸਿੰਘ ਉਰਫ ਗਰੇਟ ਖਲੀ ਨੇ ਦੱਸਿਆ ਕਿ ਮੇਰੀ ਜਿੰਦਗੀ ਤੇ ਜੋ ਫਿਲਮ ਬਣੇਗੀ ਉਸ ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਹੋਵੇਗੀ। ਪਿਛਲੇ ਦਿਨੀਂ ਗਰੇਟ ਖਲੀ ਦੀ ਮੁੰਬਈ ਦੇ ਪੰਜ ਤਾਰਾ ਹੋਟਲ ਵਿੱਚ ਫਿਲਮ ਦੇ ਪ੍ਰੋਡਿਊਸਰ ਮਿਸਟਰ ਸ਼ੇਖ ਨਾਲ ਮੁਲਾਕਾਤ ਹੋਈ। ਇਸੇ ਤਰ੍ਹਾਂ ਇੱਕ ਮੀਟਿੰਗ ਜਲੰਧਰ ਦੇ ਰਮਾਡਾ ਹੋਟਲ ਵਿੱਚ ਵੀ ਫਿਲਮ ਦੇ ਸਬੰਧ ਵਿੱਚ ਹੋਈ ਹੈ। ਗਰੇਟ ਖਲੀ ਨੇ ਦੱਸਿਆ ਕਿ ਪ੍ਰਡਿਊਸਰ ਨਾਲ ਉਹਨਾਂ ਦੀ ਗੱਲਬਾਤ ਚੱਲ ਰਹੀ ਹੈ। ਫਿਲਮ ਪ੍ਰੋਡਿਊਸਰ ਮਿਸਟਰ ਸ਼ੇਖ ਦੇ ਅਨੁਸਾਰ ਫਿਲਮ ਲਈ ਗਰੇਟ ਖਲੀ ਨਾਲ ਉਹਨਾ ਦੀ ਗੱਲਬਾਤ ਚੱਲ ਰਹੀ ਹੈ , ਉਕਤ ਫਿਲਮ ਸੰਸਾਰ ਦੀਆਂ ਅਲੱਗ -ਅਲੱਗ ਭਾਸ਼ਾਵਾਂ ਵਿੱਚ ਡਬ ਕੀਤੀ ਜਾਵੇਗੀ ਕਿਉਂਕਿ ਗਰੇਟ ਖਲੀ ਨੂੰ ਚਾਹੁਣ ਵਾਲੇ ਪੂਰੇ ਸੰਸਾਰ ਵਿੱਚ ਹਨ । ਉਹਨਾਂ ਦੱਸਿਆ ਕਿ ਫਿਲਮ ਵਿੱਚ ਪੌਪ ਸਿੰਗਰ ਸੁੱਖਾ ਦਿੱਲੀ ਵਾਲਾ , ਰਿੱਤੂ ਪਾਠਕ , ਸ਼ਰੇਆ ਗੁਸ਼ਾਲ ਤੋਂ ਇਲਾਵਾ ਹੋਰ ਵੀ ਪ੍ਰਸਿੱਧ ਗਾਇਕਾ ਦਾ ਗੀਤ ਕੀਤਾ ਜਾਵੇਗਾ।


ਗਰੇਟ ਖਲੀ ਦੀ ਜ਼ਿੰਦਗੀ ਕਾਫੀ ਉਤਰਅ ਚੜਾਅ ਵਾਲੀ ਰਹੀ ਸਕੂਲ ਵਿੱਚ ਉਨ੍ਹਾਂ ਨੇ ਕਾਫ਼ੀ ਔਖਾ ਸਮਾਂ ਵੇਖਿਆ । ਦੋਸਤ ਉਨ੍ਹਾਂ ਉੱਤੇ ਹੱਸਦੇ ਸਨ ਅਤੇ ਮਾਂ ਬਾਪ ਸਕੂਲ ਦੀ ਫੀਸ ਭਰਨ ਤੋਂ ਸਮਰਥ ਸਨ । 1979 ਵਿੱਚ ਗਰਮੀਆਂ ਦੇ ਮੌਸਮ ਵਿੱਚ ਖਲੀ ਨੂੰ ਸਕੂਲ ਤੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਮੀਂਹ ਨਾ ਹੋਣ ਕਾਰਨ ਫਸਲ ਸੁੱਕ ਗਈ ਸੀ ਅਤੇ ਫੀਸ ਭਰਨ ਦੇ ਪੈਸੇ ਨਹੀਂ ਸਨ । ਉਸ ਦਿਨ ਕਲਾਸ ਟੀਚਰ ਨੇ ਪੂਰੀ ਕਲਾਸ ਦੇ ਸਾਹਮਣੇ ਖਲੀ ਨੂੰ ਅਪਮਾਨਿਤ ਕੀਤਾ ਅਤੇ ਵਿਦਿਆਰਥੀਆਂ ਨੇ ਮਜ਼ਾਕ ਉਡਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਤੈਅ ਕਰ ਲਿਆ ਕਿ ਉਹ ਕਦੇ ਸਕੂਲ ਨਹੀਂ ਜਾਣਗੇ।.

ਸਾਲ 2006 ‘ਚ ਅੰਡਰ ਟੇਕਰ ਨੂੰ ਹਰਾ ਕੇ ਵਿਸ਼ਵ ਕੁਸ਼ਤੀ ਮੁਕਾਬਲਿਆਂ ‘ਚ ਤਹਿਲਕਾ ਮਚਾਉਣ ਵਾਲੇ ਵਰਲਡ ਹੈਵੀ ਵੇਟ ਚੈਂਪੀਅਨ ਦਲੀਪ ਸਿੰਘ ਰਾਣਾ ਉਰਫ ਗ੍ਰੇਟ ਖਲੀ ਨੇ ਰੈਸਲਿੰਗ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਸੀ। ਗ੍ਰੇਟ ਖਲੀ ਨੇ ਦਾਅਵਾ ਕੀਤਾ ਸੀ ਕਿ ਰੈਸਲਿੰਗ ਮੁਕਾਬਲਿਆਂ ‘ਚ ਲੜਾਈ ਬਨਾਉਟੀ ਨਹੀਂ ਸਗੋਂ ਅਸਲੀ ਹੁੰਦੀ ਹੈ। ਦਲੀਪ ਸਿੰਘ ਰਾਣਾ ਨੂੰ ਦ ਗ੍ਰੇਟ ਖਲੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਖਲੀ ਪੰਜਾਬ ਦੇ ਅਜਿਹੇ ਰੈਲਸਲਰ ਹਨ ਜਿਨ੍ਹਾਂ ਨੇ WWE ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਕਈ ਸਾਲ ਰੈਸਲਿੰਗ ਵਿੱਚ ਦ ਗ੍ਰੇਟ ਖਲੀ ਵਜੋਂ ਨਾਮ ਕਮਾਉਣ ਵਾਲੇ ਦਲੀਪ ਸਿੰਘ ਰਾਣਾ ਹੁਣ ਜਲੰਧਰ ਵਿੱਚ ਆਪਣੀ ਅਕੈਡਮੀ ‘ਚ ਰੈਸਲਿੰਗ ਸਿਖਾਉਂਦੇ ਹਨ।7 ਫੁੱਟ ਦੀ ਲੰਬਾਈ ਤੇ ਚੌੜੇ ਸਰੀਰ ਕਾਰਨ ਉਨ੍ਹਾਂ ਨੂੰ ਸਭ ਤੋਂ ਲੰਬੇ ਚੌੜੇ ਰੈਸਲਰ ਵਜੋਂ ਵੀ ਪਛਾਣ ਮਿਲੀ ਸੀ।


SHARE ARTICLE
Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement