ਇਰਾਕ 'ਚ ਬੱਸ ਹਾਦਸੇ 'ਚ 11 ਸਕੂਲੀ ਵਿਦਿਆਰਥੀਆਂ ਦੀ ਮੌਤ
Published : Sep 1, 2017, 11:26 pm IST
Updated : Sep 1, 2017, 5:56 pm IST
SHARE ARTICLE

ਤਹਿਰਾਨ, 1 ਸਤੰਬਰ: ਇਰਾਕ 'ਚ ਅੱਜ ਇਕ ਬੱਸ ਹਾਦਸੇ 'ਚ 12 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚੋਂ ਇਕ ਨੂੰ ਛੱਡ ਕੇ ਹੋ 11 ਸਕੂਲੀ ਵਿਦਿਆਰਥਣਾਂ ਸਨ, ਜੋ ਇਕ ਖੇਡ ਅਤੇ ਸੰਸਕ੍ਰਿਤਕ ਸਮਾਗਮ 'ਚ ਸ਼ਾਮਲ ਹੋਣ ਲਈ ਦੱਖਣੀ ਸ਼ਿਰਾਜ ਦੇ ਇਕ ਸ਼ਹਿਰ ਜਾ ਰਹੀਆਂ ਸਨ।
ਦਰਾਬ ਦੇ ਐਮਰਜੈਂਸੀ ਫ਼ੌਜ ਮੁਖੀ ਸਈਦ ਇਜ਼ਰਾਈ ਦੇ ਬਿਆਨ ਦੇ ਹਵਾਲੇ ਨਾਲ ਦਸਿਆ ਜਾ ਰਿਹਾ ਹੈ ਕਿ ਦਰਾਬ ਕੋਲ ਬੱਸ ਸਵੇਰੇ ਚਾਰ ਵਜੇ ਪਲਟ ਗਈ ਸੀ। ਸਕੂਲੀ ਵਿਦਿਆਰਥਣਾਂ ਤੋਂ ਇਲਾਵਾ ਮਰਨ ਵਾਲਿਆਂ 'ਚ ਬੱਸ ਦਾ ਚਾਲਕ ਵੀ ਸ਼ਾਮਲ ਹੈ। ਜਾਣਕਾਰੀ ਮੁਤਾਬਕ ਹਾਦਸੇ 'ਚ 30 ਹੋਰ ਲੋਕ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ 'ਚੋਂ 13 ਦੀ ਸਥਿਤੀ ਗ਼ੰਭੀਰ ਬਣੀ ਹੋਈ ਹੈ।
ਇਰਾਕ 'ਚ ਸੜਕਾਂ ਦੀ ਹਾਲਤ ਚੰਗੀ ਹੋਣ ਦੇ ਬਾਵਜੂਦ ਇੱਥੇ ਆਵਾਜਾਈ ਸੁਰਖਿਆ ਦੇ ਅੰਕੜੇ ਕਾਫ਼ੀ ਖ਼ਰਾਬ ਹਨ। ਲਾਪਰਵਾਹ ਚਾਲਕਾਂ ਕਾਰਨ ਹੋਣ ਵਾਲੇ ਹਾਦਸਿਆਂ 'ਚ ਹਰ ਸਾਲ ਹਜ਼ਾਰਾਂ ਲੋਕ ਮਾਰੇ ਜਾਂਦੇ ਹਨ। (ਏਜੰਸੀ)

SHARE ARTICLE
Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement