ਤੇਹਰਾਨ: ਇਰਾਨ ਦੀ ਰਾਜਧਾਨੀ ਤੇਹਰਾਨ ਵਿਚ ਸੂਫੀ ਪ੍ਰਦਰਸ਼ਨਕਾਰੀਆਂ ਦੁਆਰਾ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਪੁਲਿਸ ਦੇ ਤਿੰਨ ਨੌਜਵਾਨ ਸ਼ਹੀਦ ਹੋ ਗਏ। ਇਹ ਜਾਣਕਾਰੀ ਪੁਲਿਸ ਬੁਲਾਰੇ ਨੇ ਮੀਡੀਆ ਨੂੰ ਦਿੱਤੀ।
ਬੁਲਾਰਾ ਸਈਦ ਮੋਂਤਜਿਦ ਅਲਮਹਦੀ ਨੇ ਨਿਊਜ ਏਜੰਸੀ ਨੂੰ ਦੱਸਿਆ, ‘ਬੱਸ ਦੇ ਜਰੀਏ ਪੁਲਿਸ ਦੇ ਤਿੰਨ ਜਵਾਨਾਂ ਨੂੰ ਮਾਰ ਦਿੱਤਾ ਗਿਆ।'
ਦੇਸ਼ ਦੇ ਟੈਲੀਵਿਜਨ 'ਤੇ ਦਿਖਾਏ ਗਏ ਫੁਟੇਜ ਵਿਚ ਸਪੱਸ਼ਟ ਤੌਰ ਉਤੇ ਵੇਖਿਆ ਗਿਆ ਕਿ ਉੱਤਰੀ ਤੇਹਰਾਨ ਵਿਚ ਪੁਲਿਸ ਦੇ ਜਵਾਨਾਂ ਦੇ ਇਕ ਗਰੁੱਪ ਨੂੰ ਬੱਸ ਨੇ ਕੁਚਲ ਦਿੱਤਾ। ਇਰਾਨ ਗੋਨਾਬਾਦੀ ਸੂਫੀ ਆਰਡਰ ਦੇ ਮੈਂਬਰਾਂ ਦੁਆਰਾ ਪ੍ਰਦਰਸ਼ਨਕਾਰੀਆਂ ਦੇ ਮੈਂਬਰਾਂ ਦੀ ਗ੍ਰਿਫਤਾਰੀ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।
ਪੁਲਿਸ ਬੁਲਾਰੇ ਸਈਦ ਮੋਨਤਾਜਰ ਅਲ ਮੇਹਦੀ ਨੇ ਕਿਹਾ ਕਿ ਪੁਲਿਸਕਰਮੀਆਂ ਦੀ ਹੱਤਿਆ ਦੇ ਇਲਜ਼ਾਮ ਵਿਚ ਨੌਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਭੀੜ ਨੂੰ ਇਧਰ-ਉਧਰ ਕਰਨ ਲਈ ਹੰਝੂ ਗੈਸ ਛੱਡੀ ਅਤੇ ਨਾਲ ਹੀ ਹਵਾ 'ਚ ਗੋਲੀਆਂ ਵੀ ਚਲਾਈਆਂ।