ਇਸ ਬ੍ਰਿਟਿਸ਼ ਔਰਤ ਨੂੰ ਬੁੱਧ ਦੇ ਟੈਟੂ ਕਾਰਨ ਮਿਲਿਆ 80 ਲੱਖ ਰੁਪਏ ਦਾ ਮੁਆਵਜ਼ਾ
Published : Nov 17, 2017, 6:23 am IST
Updated : Nov 17, 2017, 12:53 am IST
SHARE ARTICLE

ਲੰਡਨ— ਇਕ ਬ੍ਰਿਟਿਸ਼ ਮਹਿਲਾ ਸੈਲਾਨੀ ਨੂੰ ਡਿਪੋਰਟ ਕੀਤੇ ਜਾਣ 'ਤੇ ਸ਼੍ਰੀਲੰਕਾ ਤੋਂ 80 ਲੱਖ ਰੁਪਏ ਦਾ ਮੁਆਵਜ਼ਾ ਮਿਲਿਆ ਹੈ। ਬ੍ਰਿਟੇਨ ਦੀ ਰਹਿਣ ਵਾਲੀ ਨਾਓਮੀ ਕੋਲਮੈਨ 2014 'ਚ ਸ਼੍ਰੀਲੰਕਾ ਘੁੰਮਣ ਆਈ ਸੀ। ਉਦੋਂ ਉਸ ਨੇ ਆਪਣੀ ਸੱਜੀ ਬਾਂਹ 'ਤੇ ਬੁੱਧ ਦਾ ਟੈਟੂ ਬਣਵਾਇਆ ਸੀ।


ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ 'ਚ ਰਹਿਣ ਦੌਰਾਨ ਉਸ ਨੂੰ ਪੁਲਸ ਨੇ ਬੁੱਧ ਦਾ ਟੈਟੂ ਬਣਵਾਉਣ ਕਾਰਨ ਗ੍ਰਿਫਤਾਰ ਕਰ ਲਿਆ ਸੀ। ਪੁਲਸ ਦਾ ਦੋਸ਼ ਸੀ ਕਿ ਕੋਲਮੈਨ ਨੇ ਅਜਿਹਾ ਟੈਟੂ ਬਣਵਾ ਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਪੁਲਸ ਨੇ ਉਸ ਨੂੰ ਚਾਰ ਦਿਨ ਹਿਰਾਸਤ 'ਚ ਰੱਖਿਆ ਸੀ, ਜਿਸ ਤੋਂ ਬਾਅਦ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਸੀ।
ਬ੍ਰਿਟਿਸ਼ ਔਰਤ ਨੇ ਸ਼੍ਰੀਲੰਕਾ ਸਰਕਾਰ ਦੇ ਇਸ ਰਵੱਈਏ ਖਿਲਾਫ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ। ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਜਸਟਿਸ ਇਵਾ ਵੰਸੁਡੇਰਾ ਤੇ ਨਲਿਨ ਪਾਰੇਰਾ ਦੇ ਨਾਲ ਜਸਟਿਸ ਅਨਿਲ ਗੋਨੇਰਟੇਨ ਨੇ ਕੋਲਮੈਨ ਨੂੰ 80 ਲੱਖ ਦਾ ਮੁਆਵਜ਼ਾ ਦੇਣ ਦਾ ਫੈਸਲਾ ਸੁਣਾਇਆ।

SHARE ARTICLE
Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement