ਜਾਣੋਂ ਮਨਮੀਤ ਅਲੀਸ਼ੇਰ ਦੀ ਬਰਸੀ 'ਤੇ ਉਨ੍ਹਾਂ ਦੀ ਜ਼ਿੰਦਗੀ ਬਾਰੇ ਕੁੱਝ ਖਾਸ ਗੱਲਾਂ
Published : Oct 28, 2017, 11:00 am IST
Updated : Oct 28, 2017, 5:30 am IST
SHARE ARTICLE

ਬ੍ਰਿਸਬੇਨ: ''ਬਾਪੂ ਤੇਰੇ ਕਰਕੇ ਕਮਾਉਣ ਜੋਗੇ ਹੋਗੇ ਆਂ, ਟੋਹਰ ਨਾਲ ਜ਼ਿੰਦਗੀ ਜਿਉਣ ਜੋਗੇ ਹੋਗੇ ਆਂ'' ਇਹ ਲਾਈਨਾਂ ਸਨ ਉਸ ਪੰਜਾਬੀ ਮੁੰਡੇ ਦੀਆਂ, ਜੋ ਆਪਣੇ ਦਿਲ ਵਿਚ ਪਤਾ ਨਹੀਂ ਕਿੰਨੀਆਂ ਕੁ ਸੱਧਰਾਂ ਲੈ ਕੇ ਆਸਟ੍ਰੇਲੀਆ ਗਿਆ ਸੀ। ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਸੰਗਰੂਰ ਜ਼ਿਲੇ ਦੇ ਪਿੰਡ ਅਲੀਸ਼ੇਰ 'ਚ ਰਹਿਣ ਵਾਲੇ ਮਨਮੀਤ ਅਲੀਸ਼ੇਰ ਦੀ। 

ਅਲੀਸ਼ੇਰ ਬ੍ਰਿਸਬੇਨ 'ਚ ਬੱਸ ਡਰਾਈਵਰ ਸੀ ਅਤੇ ਬੀਤੇ ਸਾਲ 28 ਅਕਤੂਬਰ 2016 ਨੂੰ ਅੱਜ ਦੇ ਹੀ ਦਿਨ ਉਸ 'ਤੇ ਸਿਰਫਿਰੇ ਗੋਰੇ ਨੇ ਉਸ ਦੀ ਬੱਸ 'ਚ ਜਲਣਸ਼ੀਲ ਪਦਾਰਥ ਸੁੱਟ ਕੇ ਅੱਗ ਲਾ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਗੋਰੇ ਦਾ ਨਾਂ ਐਂਥਨੀ ਓ ਡੋਨੋਹੀਓ ਹੈ, ਜਿਸ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। 



ਮਾਪਿਆਂ ਦੀਆਂ ਸੱਧਰਾਂ, ਸੁਪਨੇ ਅਤੇ ਆਪਣੇ ਪੁੱਤ ਨੂੰ ਵਿਆਹੁਣ ਦੇ ਸਾਰੇ ਚਾਅ ਵਿਚਾਲੇ ਹੀ ਰਹਿ ਗਏ। ਵਿਦੇਸ਼ ਤੋਂ ਪਰਤੇ ਪੁੱਤ ਦਾ ਚਿਹਰਾ ਮਾਪਿਆਂ ਨੂੰ ਦੇਖਣਾ ਤਾਂ ਨਸੀਬ ਹੋਇਆ ਪਰ ਉਹ ਵੀ ਮਰਿਆ। ਇਹ ਦਰਦ ਤਾਂ ਉਹੀ ਮਾਪੇ ਹੀ ਜਾਣਦੇ ਹਨ, ਜਿਨ੍ਹਾਂ ਨੇ ਪਹਾੜ ਜਿਡਾ ਜਿਗਰਾ ਕਰਕੇ ਆਪਣੇ ਪੁੱਤ ਦੀ ਅਰਥੀ ਨੂੰ ਮੋਢਾ ਦਿੱਤਾ ਹੋਵੇਗਾ। 



ਇਸ ਪੰਜਾਬੀ ਨੌਜਵਾਨ ਦੀ ਮੌਤ ਨੇ ਹਰ ਇਕ ਪੰਜਾਬੀ ਦੇ ਦਿਲ ਨੂੰ ਵਲੂੰਧਰ ਕੇ ਰੱਖ ਦਿੱਤਾ। ਮਾਪਿਆਂ ਦੇ ਦਿਲ ਦਾ ਸਕੂਨ ਜੋ ਕਿ ਅੱਜ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਨਹੀਂ ਹੈ। ਪੁੱਤ ਨੂੰ ਗੁਆ ਦੇਣ ਦਾ ਗ਼ਮ ਉਸ ਮਾਂ ਲਈ ਸਭ ਤੋਂ ਵੱਡਾ ਹੈ, ਜਿਸ ਨੇ ਆਪਣੇ ਪੁੱਤ ਲਈ ਕਈ ਸੁਪਨੇ ਬੁਣੇ ਸਨ। ਉਸ ਮਾਂ ਦੀਆਂ ਅੱਖਾਂ ਆਪਣੇ ਮਨਮੀਤ ਨੂੰ ਅੱਜ ਵੀ ਉਡੀਕਦੀਆਂ ਹੋਣਗੀਆਂ ਅਤੇ ਬਸ ਇਹ ਹੀ ਕਹਿ ਰਹੀਆਂ ਹੋਣਗੀਆਂ ਕਿ ਅੱਜ ਤਾਂ ਮੇਰਾ ਪੁੱਤ 'ਅਲੀਸ਼ੇਰ' ਆਵੇਗਾ। 



ਜਦੋਂ ਕਿਸੇ ਮਾਂ-ਬਾਪ ਦੇ ਵਿਹੜੇ ਦਾ ਮਹਿਕਦਾ ਫੁੱਲ ਜੋਬਨ ਰੁੱਤੇ ਹੀ ਮੁਰਝਾ ਜਾਵੇ, ਉਹ ਵੀ ਅਜਿਹਾ ਫੁੱਲ ਜੋ 7 ਸਮੁੰਦਰੋਂ ਪਾਰ ਇਕੱਲਾ ਕਮਾਈ ਕਰਨ ਗਿਆ ਹੋਵੇ ਤਾਂ ਫਿਰ ਉਸ ਮਾਂ-ਬਾਪ ਦੇ ਦਿਲ 'ਤੇ ਕੀ ਬੀਤਦੀ ਹੈ, ਉਹ ਤਾਂ ਸਿਰਫ ਉਸ ਦੇ ਮਾਂ-ਬਾਪ ਹੀ ਦੱਸ ਸਕਦੇ ਹਨ।

28 ਅਕਤੂਬਰ 2016 ਨੂੰ ਕੀ ਹੋਇਆ


ਮਨਮੀਤ ਬ੍ਰਿਸਬੇਨ ਵਿਚ ਬੱਸ ਡਰਾਈਵਰ ਸੀ ਜੋ ਆਪਣੀ ਡਿਊਟੀ 'ਤੇ ਰੋਜ਼ਾਨਾ ਵਾਂਗ ਬ੍ਰਿਸਬੇਨ ਸਿਟੀ ਕੌਂਸਲ ਦੀ ਬੱਸ ਚਲਾ ਰਿਹਾ ਸੀ, ਇਸ ਦੌਰਾਨ ਆਸਟ੍ਰੇਲੀਆਈ ਮੂਲ ਦੇ ਐਨਥਨੀ ਓ ਡੋਨੋਹੀਊ ਨਾਮਕ 48 ਸਾਲਾ ਸਿਰਫਿਰੇ ਵਿਅਕਤੀ ਨੇ ਉਸ ਦੀ ਬੱਸ 'ਤੇ ਜਲਣਸ਼ੀਲ ਪਦਾਰਥ ਸੁੱਟ ਦਿੱਤਾ ਜਿਸ ਕਾਰਨ ਬੱਸ ਨੂੰ ਅੱਗ ਲੱਗ ਗਈ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦਰਅਸਲ ਉਸ ਸਮੇਂ ਮਨਮੀਤ ਡਰਾਈਵਰ ਸੀਟ 'ਤੇ ਬੈਠਾ ਸੀ ਅਤੇ ਆਪਣਾ ਬਚਾ ਨਹੀ ਕਰ ਸਕਿਆ, ਅੱਗ ਅਤੇ ਧੂੰਆਂ ਉਸ ਲਈ ਜਾਨਲੇਵਾ ਸਾਬਤ ਹੋਇਆ।

ਕੌਣ ਸੀ ਅਲੀਸ਼ੇਰ 


ਮਨਮੀਤ ਅਲੀਸ਼ੇਰ ਆਸਟ੍ਰੇਲੀਆ 'ਚ ਇਕ ਬੱਸ ਡਰਾਈਵਰ ਹੀ ਨਹੀਂ, ਸਗੋਂ ਕਿ ਇਕ ਗਾਇਕ, ਕਵੀ ਅਤੇ ਥੀਏਟਰ ਕਲਾਕਾਰ ਸੀ। ਮਨਮੀਤ ਕਰੀਬ 8 ਸਾਲ ਪਹਿਲਾਂ ਸੰਗਰੂਰ ਤੋਂ ਆਸਟ੍ਰੇਲੀਆ ਗਿਆ ਸੀ। 28 ਸਾਲ ਦੀ ਉਮਰ 'ਚ ਹੀ ਉਸ ਨੇ ਆਸਟ੍ਰੇਲੀਆ 'ਚ ਉਹ ਮੁਕਾਮ ਹਾਸਲ ਕਰ ਲਿਆ ਸੀ, ਜੋ ਕਿ ਬਹੁਤ ਸਾਰੇ ਲੋਕਾਂ ਨੂੰ ਜ਼ਿੰਦਗੀ ਭਰ ਵੀ ਨਸੀਬ ਨਹੀਂ ਹੁੰਦਾ। ਕਵੀ ਅਤੇ ਗਾਇਕ ਬਣਨ ਦੇ ਨਾਲ-ਨਾਲ ਉਸ ਨੇ ਸਾਹਿਤ ਦੀ ਦੁਨੀਆ 'ਚ ਆਪਣੀ ਇਕ ਵੱਖਰੀ ਪਹਿਚਾਣ ਕਾਇਮ ਕੀਤੀ ਸੀ। ਮਨਮੀਤ ਦਾ ਜਨਮ 20 ਸਤੰਬਰ 1987 ਨੂੰ ਮਾਤਾ ਕਿਸ਼ਨਦੀਪ ਕੌਰ ਦੀ ਕੁੱਖੋ ਹੋਇਆ ਸੀ। ਮਨਮੀਤ ਦੇ ਪਿਤਾ ਜੀ ਦਾ ਨਾਂ ਰਾਮ ਸਰੂਪ ਹੈ। ਮਨਮੀਤ ਆਪਣੀਆਂ ਦੋ ਵੱਡੀਆਂ ਭੈਣਾਂ ਦਾ ਲਾਡਲਾ ਅਤੇ ਵੱਡੇ ਭਰਾ ਅਮਿਤ ਸ਼ਰਮਾ ਦਾ ਲਾਡਲਾ ਵੀਰ ਸੀ।

ਇਨ੍ਹਾਂ ਸਕੂਲਾਂ 'ਚ ਕੀਤੀ ਪੜ੍ਹਾਈ


ਜ਼ਿਕਰਯੋਗ ਹੈ ਕਿ ਮਨਮੀਤ ਨੇ ਆਪਣੀ ਪੰਜਵੀ ਤੱਕ ਦੀ ਪੜ੍ਹਾਈ ਜਵਾਹਰ ਨਵੋਦਿਆ ਵਿਦਿਆਲਾ ਲੋਗੋਂਵਾਲ ਤੋਂ ਸ਼ੁਰੂ ਕਰਕੇ 2004 ਵਿਚ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵੀ ਇਥੋਂ ਹੀ ਪਾਸ ਕੀਤੀ ਹੈ। ਇਹ ਸਕੂਲ ਉਸ ਦੇ ਮੁੱਢਲੇ ਦੌਰ ਦਾ ਕਲਾਮੰਚ ਸੀ, ਜਿਥੋਂ ਇਸ ਨੇ ਨਾਟਕ ਅਤੇ ਇਕਾਂਗੀ ਖੇਡਦਿਆਂ ਰੰਗਮੰਚ ਵੱਲ ਆਪਣੀ ਰੁੱਚੀ ਪਕੇਰੀ ਕੀਤੀ। ਇਸ ਤੋਂ ਉਪਰੰਤ ਇਸ ਨੇ ਉਚੇਰੀ ਸਿੱਖਿਆ ਲਈ ਖਾਲਸਾ ਕਾਲਜ ਪਟਿਆਲਾ ਵਿਖੇ ਦਾਖਲਾ ਲੈ ਕੇ 2007 ਵਿਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ। ਇਨ੍ਹਾਂ ਤਿੰਨਾਂ ਸਾਲਾਂ ਨੇ ਉਸ ਦੀ ਕਲਾ ਅਤੇ ਸੋਚ ਵਿਚ ਬਹੁਤ ਨਿਖ਼ਾਰ ਲਿਆਂਦਾ, 2006 'ਚ ਇੰਟਰ ਯੂਨੀਵਰਸਿਟੀ ਪ੍ਰਤੀ ਯੋਗਤਾ ਵਿਚ ਇਸ ਦੀ ਟੀਮ ਵੱਲੋਂ ਖੇਡੇ ਨਾਟਕ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ ਸੀ।

ਗਾਉਣ ਅਤੇ ਲਿਖਣ ਦਾ ਸੀ ਸ਼ੌਂਕ


ਮਨਮੀਤ 2008 ਵਿਚ ਆਸਟ੍ਰੇਲੀਆ ਦੀ ਧਰਤੀ 'ਤੇ ਆਮ ਲੋਕਾਂ ਦੀ ਤਰ੍ਹਾਂ ਬਹੁਤ ਸਾਰੇ ਸੁਪਨੇ ਸੰਜ਼ੋਈ ਆ ਵਸਿਆ ਅਤੇ ਜਿਸ ਨੂੰ ਪੂਰੇ ਕਰਨ ਵਿਚ ਉਹ ਕਾਫੀ ਹੱਦ ਤੱਕ ਸਫਲ ਵੀ ਰਿਹਾ, ਇਥੇ ਹੀ ਬਸ ਨਹੀ ਉਸ ਦੇ ਅਦਾਕਾਰ, ਕਵੀ, ਗਾਇਕ ਤੇ ਨੇਤਾ ਬਣਨ ਦੇ ਜਨੂੰਨ ਦੇ ਨਾਲ-ਨਾਲ ਉਸ ਨੇ ਆਪਣੀ ਸਾਹਿਤ ਦੀ ਦੁਨੀਆ ਨਾਲ ਵੀ ਰਾਬਤਾ ਬਣਾਈ ਰੱਖਿਆ। ਉਹ ਅਕਸਰ ਆਪਣੇ ਲਿਖੇ ਹੋਏ ਪ੍ਰਸਿੱਧ ਗੀਤਾਂ ਜਿਨ੍ਹਾਂ 'ਚ 'ਬਾਪੂ ਤੇਰੇ ਕਰਕੇ, ਕਮਾਉਣ ਜੋਗੇ ਹੋ ਗਏ, ਟੌਹਰ ਨਾਲ ਜ਼ਿੰਦਗੀ ਜਿਊਂਣ ਜੋਗੇ ਹੋ ਗਏ ਹਾਂ।'

 

'ਅਰਬਨ ਬੋਲੀਆਂ, ਤੇ ਭਾਰਤ ਪਾਕਿ ਸਬੰਧਾਂ 'ਚ ਜਦੋਂ ਕੁੜੱਤਣ ਆਈ ਤਾਂ ਗੀਤ 'ਨੀ ਵਾਹਗੇ ਦੀਏ ਸਰਹੱਦੇ, ਤੈਨੂੰ ਤੱਤੀ ਵਾਹ ਨਾ ਲੱਗੇ' ਲੱਗਣ ਫੁੱਲ ਗੁਲਾਬ ਦੇ, 'ਤੇਰੇ ਦੋਵੇਂ ਪਾਸੇ ਵੱਸਦੇ ਅੜੀਏ ਪੁੱਤ ਪੰਜਾਬ ਦੇ, ਅਤੇ ਪੰਜਾਬ ਦੀ ਕਿਰਸਾਨੀ ਤੋਂ ਚਿੰਤਤ ਹੋ ਕੇ ਗੀਤ 'ਜੱਗਾ' ਆਦਿ ਨਾਲ ਆਸਟ੍ਰੇਲੀਆ ਦੀਆਂ ਪੰਜਾਬੀ ਸੱਭਿਆਚਾਰਕ ਤੇ ਧਾਰਮਿਕ ਸਟੇਜਾਂ 'ਤੇ ਵੀ ਹਾਜ਼ਰੀ ਲਗਵਾਉਣ ਦੇ ਨਾਲ-ਨਾਲ ਵੱਖ-ਵੱਖ ਰੇਡਿਓ, ਇੰਡੋਜ਼ ਥੀਏਟਰ ਬ੍ਰਿਸਬੇਨ ਦੇ ਵਿਸ਼ੇਸ ਮੈਂਬਰ ਵੱਜੋਂ ਵੀ ਵਿਚਰਦਾ। 


ਇਸ ਦੇ ਨਾਲ ਹੀ ਸਮਾਜ ਭਲਾਈ ਸੰਸਥਾ ਹੋਪਿੰਗ ਈਰਾ ਤਹਿਤ ਪੰਜਾਬ ਵਿਚ ਗਰੀਬ ਬੱਚਿਆ ਦੀ ਮਾਲੀ ਮਦਦ ਦੇ ਉਪਰਾਲੇ ਕਰਨ ਨੂੰ ਵੀ ਪਹਿਲ ਦਿੰਦਾ ਸੀ। ਆਪਣੇ ਮਾਂ-ਬਾਪ ਦੀਆਂ ਅੱਖਾਂ ਦਾ ਇਹ ਚਮਕਦਾਂ ਤਾਰਾ ਮਨਮੀਤ ਅਲੀਸ਼ੇਰ 28 ਅਕਤੂਬਰ, 2016 ਦੀ ਸਵੇਰ ਨੂੰ ਆਪਣੇ ਮਾਂ-ਬਾਪ, ਸਕੇ ਸਬੰਧੀਆਂ, ਮਿੱਤਰਾਂ ਦੋਸਤਾਂ ਨੂੰ ਰੋਦੇਂ ਕੁਰਲਾਉਂਦਿਆ ਨੂੰ ਛੱਡ ਕਿ ਸਦਾ ਦੀ ਨੀਂਦ ਸੋਂ ਗਿਆ ਸੀ।

SHARE ARTICLE
Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement