ਜਾਪਾਨੀ ਫੌਜੀਆਂ ਦਾ ਸਿੱਖ ਕੈਦੀਆਂ ਨਾਲ ਅਣਮਨੁੱਖੀ ਵਤੀਰਾ, ਝੰਜੋੜ ਦੇਣ ਵਾਲਾ ਸੱਚ
Published : Nov 18, 2017, 2:04 pm IST
Updated : Nov 18, 2017, 8:35 am IST
SHARE ARTICLE

ਇਹ ਖ਼ਬਰ ਯਕੀਨਨ ਹੀ ਕਿਸੇ ਦੇ ਵੀ ਰੋਂਗਟੇ ਖੜ੍ਹੇ ਕਰ ਸਕਦੀ ਹੈ। ਜਰਾ ਸੋਚੋ ਕਿ ਜੇਕਰ ਇਹ ਕਿਹਾ ਜਾਵੇ ਕਿ ਜਾਪਾਨੀ ਫੌਜੀ ਨਿਸ਼ਾਨੇਬਾਜ਼ੀ ਦੇ ਅਭਿਆਸ ਲਈ ਕੈਦ ਕੀਤੇ ਸਿੱਖ ਸਿਪਾਹੀਆਂ ਦੀਆਂ ਜਾਨਾਂ ਲੈਂਦੇ ਸੀ ਤਾਂ ਕੀ ਮਹਿਸੂਸ ਹੋਵੇਗਾ? ਜੀ ਹਾਂ ਇਹ ਬਿਲਕੁਲ ਸੱਚ ਹੈ। ਜਾਪਾਨੀ ਫੌਜ ਦੇ ਰਿਕਾਰਡ ਦੀਆਂ ਅਜਿਹੀਆਂ ਹੀ ਕੁਝ ਤਸਵੀਰਾਂ ਇੰਟਰਨੈੱਟ 'ਤੇ ਬਹੁਤ ਚਰਚਾ ਬਟੋਰ ਰਹੀਆਂ ਹਨ।



ਜਾਪਾਨੀ ਫੌਜ ਦਾ ਜੰਗੀ ਕੈਦੀਆਂ ਪ੍ਰਤੀ ਵਤੀਰਾ ਬੇਹੱਦ ਵਹਿਸ਼ੀਆਨਾ ਸੀ। ਤਸਵੀਰਾਂ ਸਾਫ ਦਰਸਾਉਂਦੀਆਂ ਹਨ ਕਿ ਉਹ ਕੈਦੀਆਂ ਨਾਲ ਕਿਵੇਂ ਦਾ ਅਣਮਨੁੱਖੀ ਤਰੀਕੇ ਨਾਲ ਪੇਸ਼ ਆਉਂਦੇ ਸੀ।



ਦੂਜੇ ਵਿਸ਼ਵ ਯੁੱਧ ਦੌਰਾਨ ਜਾਪਾਨ ਦੇ ਜੰਗੀ ਕੈਦੀਆਂ ਦੇ ਕੈਂਪਾਂ ਵਿੱਚ ਹਜ਼ਾਰਾਂ ਬਰਤਾਨਵੀ ਅਤੇ ਕਾਮਨਵੈਲਥ ਸੈਨਿਕ ਭੁੱਖਮਰੀ, ਹੱਦੋਂ ਵੱਧ ਕੰਮ, ਤਸ਼ੱਦਦ ਜਾਂ ਬਿਮਾਰੀ ਕਾਰਨ ਮੌਤ ਦੇ ਸ਼ਿਕਾਰ ਹੋਏ। ਅੱਤਿਆਚਾਰ ਦੇ ਮਾਮਲੇ 'ਚ ਜਾਪਾਨੀ ਫੌਜਾਂ ਯੂਰੋਪ ਦੇ ਨਾਜ਼ੀ ਅਤੇ ਅੱਜ ਕੱਲ੍ਹ ਦੇ ਆਈ.ਐਸ.ਆਈ.ਐਸ. ਵਰਗੀਆਂ ਸਨ।  

ਪ੍ਰਾਪਤ ਤਸਵੀਰਾਂ ਮਾਮਲੇ ਦੀ ਤਹਿ 'ਤੇ ਪੂਰਾ ਚਾਨਣਾ ਪਾਉਂਦੀਆਂ ਹਨ।  



ਸੈੱਟ ਦੀ ਪਹਿਲੀ ਤਸਵੀਰ ਵਿੱਚ ਦਿਖਾਈ ਦਿੰਦਾ ਹੈ ਕਿ ਕਿਵੇਂ ਬ੍ਰਿਟਿਸ਼ ਭਾਰਤੀ ਸੈਨਾ ਦੇ ਸਿੱਖ ਰੈਜੀਮੈਂਟ ਦੇ ਕੈਦੀਆਂ ਨੂੰ ਨਿਸ਼ਾਨ ਲਗਾ ਕੇ ਕਤਾਰਬੱਧ ਬਿਠਾਇਆ ਜਾਂਦਾ ਸੀ ਅਤੇ ਜਾਪਾਨੀ ਸਿਪਾਹੀ ਨਿਸ਼ਾਨੇਬਾਜ਼ੀ ਦਾ ਅਭਿਆਸ ਕਰਦੇ ਸਨ। ਹਰ ਇੱਕ ਨੂੰ ਲੱਗੇ ਬੱਟ ਦੀ ਗਿਣਤੀ ਵੀ ਕੀਤੀ ਜਾਂਦੀ ਸੀ।  



ਫ਼ਰਵਰੀ 1942 ਵਿੱਚ ਫੜੇ ਗਏ ਜੰਗੀ ਕੈਦੀਆਂ ਵਿੱਚ ਜ਼ਿਆਦਾ ਗਿਣਤੀ ਸਿੱਖ ਸਿਪਾਹੀਆਂ ਦੀ ਸੀ। ਤਸਵੀਰਾਂ ਵਿੱਚ ਸਿੱਖ ਸਿਪਾਹੀ ਚੌਂਕੜੀ ਮਾਰ ਕੇ ਆਖ਼ਰੀ ਸਮੇਂ ਪ੍ਰਮਾਤਮਾ ਨੂੰ ਯਾਦ ਕਰਦੇ ਵੀ ਦੇਖੇ ਜਾ ਸਕਦੇ ਹਨ। ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸਿੱਧੇ ਤੌਰ 'ਤੇ ਕੈਦੀਆਂ 'ਤੇ ਨਿਸ਼ਾਨੇਬਾਜ਼ੀ ਕੀਤੀ ਜਾ ਰਹੀ ਹੈ ਨਾ ਕਿ ਜਾਨੋ ਮਾਰਨ ਦੀ ਸਜ਼ਾ। ਗੋਲੀਬਾਰੀ ਕਰ ਰਹੀ ਛੇ ਜਾਂ ਇਸ ਤੋਂ ਵੱਧ ਸਿਪਾਹੀਆਂ ਦੀ ਟੀਮ ਕਿਸੇ ਵੀ ਨਿਹੱਥੇ ਟੋਲੇ ਨੂੰ ਮਿੰਟਾਂ ਵਿੱਚ ਢੇਰ ਕਰਨ ਲਈ ਕਾਫੀ ਹੈ ਪਰ ਇਹਨਾਂ ਤਸਵੀਰਾਂ ਵਿੱਚ ਹਰ ਇੱਕ ਸਿਪਾਹੀ ਨੂੰ ਇੱਕ ਅਲੱਗ ਤੋਂ ਨਿਸ਼ਾਨਾ ਦਿੱਤਾ ਗਿਆ ਹੈ।
ਇੱਕ ਹੋਰ ਤਸਵੀਰ ਵਿੱਚ ਜਾਪਾਨੀ ਸਿਪਾਹੀ ਲਾਸ਼ਾਂ ਨੂੰ ਟਟੋਲਦੇ ਦਿਖਾਈ ਦਿੰਦੇ ਹਨ ਤਾਂ ਕਿ ਪੁਸ਼ਟੀ ਕੀਤੀ ਜਾ ਸਕੇ ਕਿ ਨਿਸ਼ਾਨੇ ਹੇਠ ਲਿਆ ਕੈਦੀ ਮਰ ਚੁੱਕਿਆ ਹੈ ਜਾਂ ਹਾਲੇ ਜਾਨ ਬਾਕੀ ਹੈ।  



ਵਿੰਸਟਨ ਚਰਚਿਲ ਕੋਲੋਂ ਜਨਰਲ ਤੋਮੋਯਕੀ ਯਾਮਾਸ਼ੀਤਾ ਦੁਆਰਾ ਸਿੰਗਾਪੁਰ ਉੱਤੇ ਕਬਜ਼ਾ ਲੈਣ ਤੋਂ ਬਾਅਦ ਦਾ ਸਮਾਂ ਬਰਤਾਨਵੀ ਫੌਜ ਦੇ ਸਭ ਤੋਂ ਵੱਡੇ ਦੁਖਾਂਤ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਇਹ ਗੱਲ ਅਲੱਗ ਹੈ ਕਿ ਬਾਅਦ ਵਿੱਚ ਯਾਮਾਸ਼ੀਤਾ ਨੂੰ ਸਿੰਗਾਪੁਰ ਵਿੱਚ ਕੀਤੇ ਇਹਨਾਂ ਅੱਤਿਆਚਾਰਾਂ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਕੀਤੇ ਕਈ ਹੋਰ ਕਤਲੇਆਮ ਦੇ ਇਲਜ਼ਾਮਾਂ ਤਹਿਤ ਕਾਨੂੰਨੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ। ਯਾਮਾਸ਼ੀਤਾ ਨੂੰ 1946 ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ।  



ਜੰਗ ਦੇ ਦੌਰਾਨ ਜਪਾਨ ਨੇ ਆਸਟ੍ਰੇਲੀਆ, ਕੈਨੇਡਾ, ਗ੍ਰੇਟ ਬ੍ਰਿਟੇਨ, ਭਾਰਤ, 
ਨੀਦਰਲੈਂਡਜ਼, ਨਿਊਜ਼ੀਲੈਂਡ ਅਤੇ ਅਮਰੀਕਾ ਦੀਆਂ ਮਿੱਤਰ ਫੌਜਾਂ ਦੇ ਤਕਰੀਬਨ 140,000 ਸਿਪਾਹੀਆਂ ਨੂੰ ਜੰਗੀ ਕੈਦ ਵਿੱਚ ਲਿਆ ਸੀ।



SHARE ARTICLE
Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement