ਜਸਪਾਲ ਅਟਵਾਲ ਨੇ ਭਾਰਤ - ਕੈਨੇਡਾ ਤੋਂ ਮੰਗੀ ਮੁਆਫੀ, ਕਿਹਾ - ਹੁਣ ਮੈਂ ਖ਼ਾਲਿਸਤਾਨ ਸਮਰਥਕ ਨਹੀਂ
Published : Mar 10, 2018, 10:38 am IST
Updated : Mar 10, 2018, 5:22 am IST
SHARE ARTICLE

ਨਵੀਂ ਦਿੱਲੀ : ਕੁੱਝ ਦਿਨ ਪਹਿਲਾਂ 7 ਦਿਨਾਂ ਦੇ ਭਾਰਤ ਦੌਰੇ 'ਤੇ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਦਿੱਤੇ ਗਏ ਡਿਨਰ ਵਿਚ ਖ਼ਾਲਿਸਤਾਨੀ ਸਮਰਥਕ ਜਸਪਾਲ ਅਟਵਾਲ ਨੂੰ ਸੱਦਣ 'ਤੇ ਕਾਫੀ ਹੰਗਾਮਾ ਹੋਇਆ ਸੀ। ਇਸ 'ਤੇ ਅਟਵਾਲ ਨੇ ਟਰੂਡੋ ਲਈ ਸ਼ਰਮਿੰਦਗੀ ਦੀ ਸਥਿਤੀ ਪੈਦਾ ਕਰਨ ਲਈ ਮੁਆਫ਼ੀ ਮੰਗੀ ਹੈ। ਉਸ ਨੇ ਸਾਫ਼ ਕੀਤਾ ਕਿ ਉਹ ਖ਼ਾਲਿਸਤਾਨ ਦਾ ਸਮਰਥਨ ਨਹੀਂ ਕਰਦਾ।



ਅਟਵਾਲ ਨੇ 6 ਪੰਨਿਆਂ ਦਾ ਬਿਆਨ ਜਾਰੀ ਕਰ ਕੇ ਮੁਆਫ਼ੀਨਾਮਾ ਦਿਤਾ ਹੈ। ਬਿਆਨ ਵਿਚ ਕਿਹਾ ਕਿ ਮੇਰੇ ਕਾਰਨ ਕੈਨੇਡਾ, ਭਾਰਤ ਅਤੇ ਮੇਰੇ ਭਾਈਚਾਰੇ ਦੇ ਲੋਕਾਂ ਨੂੰ ਜਿਹੜੀ ਸ਼ਰਮਿੰਦਗੀ ਹੋਈ, ਉਸ ਦੇ ਲਈ ਮੈਂ ਦੁਖੀ ਹਾਂ। ਮੈਂ ਜੋ ਵੀ ਪਾਪ ਕੀਤਾ, ਉਸ ਦੀ ਸਜ਼ਾ ਭੁਗਤ ਚੁਕਾ ਹੈ ਪਰ ਹੁਣ ਮੈਂ ਖ਼ਾਲਿਸਤਾਨ ਦੀ ਹਮਾਇਤ ਨਹੀਂ ਕਰਦਾ ਹਾਂ।

ਅਟਵਾਲ ਨੂੰ ਲੈ ਕੇ ਹੋਇਆ ਸੀ ਵਿਵਾਦ



ਭਾਰਤ ਯਾਤਰਾ 'ਤੇ ਆਏ ਟਰੂਡੋ ਦੀ ਪਤਨੀ ਸੋਫੀ ਦੇ ਨਾਲ ਅਟਵਾਲ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ। ਇਹ ਤਸਵੀਰ ਮੁੰਬਈ ਵਿਚ ਆਯੋਜਿਤ ਇਕ ਡਿਨਰ ਦੀ ਸੀ। ਵਿਰੋਧ ਤੋਂ ਬਾਅਦ ਟਰੂਡੋ ਵਲੋਂ ਦਿਤੇ ਗਏ ਸੱਦੇ ਨੂੰ ਰੱਦ ਕਰ ਦਿਤਾ ਗਿਆ ਸੀ।
ਅਟਵਾਲ ਖ਼ਾਲਿਸਤਾਨੀ ਹਮਾਇਤੀ ਸੰਗਠਨ ਇੰਟਰਨੈਸ਼ਨਲ ਸਿੱਖ ਯੂਥ ਫ਼ੈਡਰੇਸ਼ਨ ਦੇ ਨਾਲ ਜੁੜਿਆ ਹੋਇਆ ਸੀ। 

https://twitter.com/FarrahMerali/status/971809004048457729/photo/1?ref_src=twsrc%5Etfw&ref_url=h...

ਉਸ ਨੂੰ 1986 ਵਿਚ ਪੰਜਾਬ ਸਰਕਾਰ ਵਿਚ ਮੰਤਰੀ ਰਹੇ ਮਲਕੀਅਤ ਸਿੰਘ ਸਿੱਧੂ ਦੇ ਕਤਲ ਦੀ ਕੋਸ਼ਿਸ਼ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਇਸ ਦੇ ਲਈ ਉਸ ਨੂੰ ਸਜ਼ਾ ਵੀ ਹੋਈ, ਹਾਲਾਂਕਿ ਉਹ ਬਾਅਦ ਵਿਚ ਰਿਹਾਅ ਹੋ ਗਿਆ ਸੀ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement