ਕੈਲੇਫ਼ੋਰਨੀਆ 'ਚ ਜ਼ਮੀਨ ਖਿਸਕਣ ਕਾਰਨ 13 ਜਣਿਆਂ ਦੀ ਮੌਤ
Published : Jan 11, 2018, 1:17 am IST
Updated : Jan 10, 2018, 7:47 pm IST
SHARE ARTICLE

ਲਾਸ ਏਂਜਲਸ, 10 ਜਨਵਰੀ : ਅਮਰੀਕਾ ਦੇ ਦਖਣੀ ਕੈਲੇਫ਼ੋਰਨੀਆ 'ਚ ਭਿਆਨਕ ਤੂਫ਼ਾਨ ਤੋਂ ਬਾਅਦ ਜ਼ਮੀਨ ਖਿਸਕਣ ਦੀ ਘਟਨਾ ਵਿਚ ਕਈ ਮਕਾਨ ਤਬਾਹ ਹੋ ਗਏ ਅਤੇ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 20 ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ 'ਚ ਚਾਰ ਦੀ ਹਾਲਤ ਗੰਭੀਰ ਹੈ। ਉਧਰ ਸਾਂਤਾ ਬਾਰਬਰਾ ਕਾਉਂਟੀ ਦੇ ਰੋਮੇਰੋ ਕੈਨੀਅਨ ਇਲਾਕੇ 'ਚ 300 ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ। ਸਥਾਨਕ ਮੀਡੀਆ ਅਨੁਸਾਰ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ।ਅਧਿਕਾਰੀਆਂ ਨੇ ਦਸਿਆ ਕਿ ਉੱਤਰ-ਪੱਛਮ ਲਾਸ ਏਂਜਲਸ ਦੇ ਮੋਂਟੇਸਿਟੋ ਸ਼ਹਿਰ 'ਚ ਬਚਾਅ ਕਾਰਜ ਦੌਰਾਨ ਮਿੱਟੀ ਅਤੇ ਮਲਬੇ 'ਚੋਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਸੈਂਟਾ ਬਾਰਬਰਾ ਕਾਉਂਟੀ ਦੇ ਸ਼ੈਰਿਫ ਬਿਲ ਬ੍ਰਾਉਨ ਨੇ ਇਕ ਪੱਤਰਕਾਰ ਸੰਮੇਲਨ 'ਚ ਕਿਹਾ, ''ਸਾਨੂੰ ਇਹ ਦਸਦਿਆਂ ਦੁੱਖ ਹੋ ਰਿਹਾ ਹੈ ਕਿ ਘਟਨਾ 'ਚ ਹਾਲੇ ਤਕ 13 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁਕੀ ਹੈ। ਤੂਫ਼ਾਨ ਕਾਰਨ ਬੀਤੀ ਰਾਤ ਸਾਡੇ ਇਲਾਕੇ 'ਚ ਇਹ ਘਟਨਾ ਵਾਪਰੀ।''


ਬੀ.ਬੀ.ਸੀ. ਦੀ ਰੀਪੋਰਟ ਮੁਤਾਬਕ ਕੈਲੇਫ਼ੋਰਨੀਆ ਦੇ ਜੰਗਲਾਂ 'ਚ ਪਿਛਲੇ ਮਹੀਨੇ ਲੱਗੀ ਅੱਗ ਮਗਰੋਂ ਇਸ ਮੀਂਹ ਕਾਰਨ ਲਗਭਗ 9 ਇੰਚ ਤਕ ਚਿੱਕੜ ਫੈਲ ਗਿਆ। ਇਲਾਕੇ 'ਚ 48 ਕਿਲੋਮੀਟਰ ਦੇ ਸੜਕੀ ਰਸਤੇ ਨੂੰ ਬੰਦ ਕਰਨਾ ਪਿਆ ਹੈ। ਕੈਲੇਫ਼ੋਰਨੀਆ, ਸਾਂਤਾ ਬਾਰਬਰਾ ਤੋਂ ਇਲਾਵਾ ਆਸਪਾਸ ਦੇ ਇਲਾਕਿਆਂ 'ਚੋਂ ਹਜ਼ਾਰਾਂ ਫਸੇ ਹੋਏ ਲੋਕਾਂ ਨੂੰ ਬਚਾਇਆ ਗਿਆ ਹੈ। ਸਥਾਨਕ ਪ੍ਰਸ਼ਾਸਨ ਨੇ ਲਗਭਗ 30 ਹਜ਼ਾਰ ਲੋਕਾਂ ਨੂੰ ਅਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਹੈ। (ਪੀਟੀਆਈ)

SHARE ARTICLE
Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement