ਕੈਨੇਡਾ 'ਚ ਪੰਜਾਬੀ ਕਰਦੇ ਨੇ ਚੰਗੀ ਕਮਾਈ, 'ਚੀਨੀ' ਫਿਰ ਵੀ ਅੱਗੇ
Published : Mar 13, 2018, 1:48 pm IST
Updated : Mar 13, 2018, 8:18 am IST
SHARE ARTICLE

ਓਟਾਵਾ : ਕੈਨੇਡਾ 'ਚ ਵੱਖ-ਵੱਖ ਦੇਸ਼ਾਂ ਤੋਂ ਲੋਕ ਇਥੇ ਆ ਕੇ ਵਸੇ ਹਨ ਜੋ ਦਿਨ-ਰਾਤ ਮਿਹਨਤ ਕਰ ਕੇ ਅਪਣੇ ਦੇਸ਼ਾਂ ਨੂੰ ਪੈਸਾ ਭੇਜਦੇ ਹਨ। ਇਥੇ ਰਹਿੰਦੇ ਭਾਰਤੀ ਵੀ ਚੰਗੀ ਕਮਾਈ ਕਰਦੇ ਹਨ। ਖ਼ਾਸ ਤੌਰ 'ਤੇ ਪੰਜਾਬੀਆਂ ਲਈ ਤਾਂ ਕੈਨੇਡਾ ਬਹੁਤ ਖ਼ਾਸ ਬਣ ਗਿਆ ਹੈ। ਇਕ ਸਰਵੇ ਮੁਤਾਬਕ ਕੈਨੇਡਾ 'ਚ ਚੰਗੀ ਕਮਾਈ ਕਰਨ ਦੇ ਬਾਵਜੂਦ ਪੰਜਾਬੀ ਅਪਣੇ ਦੇਸ਼ ਨਾਲ ਕਾਰੋਬਾਰ ਨਹੀਂ ਕਰ ਰਹੇ ਜਦਕਿ ਚੀਨੀ ਇਸ ਖੇਤਰ 'ਚ ਅੱਗੇ ਹਨ ਹਾਲਾਂਕਿ ਉਹ ਪੰਜਾਬੀਆਂ ਨਾਲੋਂ 10 ਤੋਂ 15 ਫ਼ੀ ਸਦੀ ਘਟ ਕਮਾਈ ਕਰਦੇ ਹਨ। ਕੈਨੇਡਾ ਦੀ ਰੈਵੇਨਿਊ ਏਜੰਸੀ ਦੀ ਟੈਕਸ ਗ੍ਰੋਥ ਰਿਪੋਰਟ 'ਚ ਪ੍ਰਗਟਾਵਾ ਹੋਇਆ ਹੈ ਕਿ ਉਥੇ ਵਸੇ ਅਤੇ ਪੜ੍ਹੇ ਲਿਖੇ ਪੰਜਾਬੀ ਸਾਲ 'ਚ ਘਟੋ-ਘਟ 80 ਹਜ਼ਾਰ ਡਾਲਰ ਕਮਾ ਰਹੇ ਹਨ ਜਦਕਿ ਉਥੇ ਸਰਕਾਰੀ ਨੌਕਰੀ ਅਤੇ ਵਪਾਰ ਕਰਨ ਵਾਲੇ ਪੰਜਾਬੀ ਸਾਲਾਨਾ 2 ਤੋਂ ਢਾਈ ਲੱਖ ਰੁਪਏ ਕਮਾ ਰਹੇ ਹਨ।

 
ਇਸ ਦੌਰਾਨ ਇਹ ਸਚਾਈ ਵੀ ਸਾਹਮਣੇ ਆਈ ਕਿ ਪੰਜਾਬੀ ਅਪਣੇ ਸ਼ਹਿਰਾਂ 'ਚ ਨਿਵੇਸ਼ ਨਹੀਂ ਕਰ ਰਹੇ। ਪਿਛਲੇ 5 ਸਾਲਾਂ 'ਚ ਦੋਹਾਂ ਦੇਸ਼ਾਂ ਦੌਰਾਨ ਜੋ ਵਪਾਰ ਹੋਇਆ ਹੈ, ਉਸ 'ਚ ਉਲਟ ਭਾਰਤ ਹੀ 7007 ਮਿਲੀਅਨ ਡਾਲਰ ਦੇ ਘਾਟੇ 'ਚ ਹੈ। ਜਦਕਿ ਚੀਨੀ ਕੰਪਨੀਆਂ ਨੇ 16 ਬਿਲੀਅਨ ਡਾਲਰ ਸਾਲਾਨਾ ਦੀ ਔਸਤ 'ਤੇ ਸਾਮਾਨ ਦੀ ਵਿਕਰੀ ਕੀਤੀ ਹੈ। ਚੀਨੀ ਲੋਕ ਅਪਣੇ ਦੇਸ਼ ਤੋਂ ਸਾਰਾ ਸਮਾਨ ਮੰਗਵਾ ਕੇ ਕੈਨੇਡਾ 'ਚ ਵੇਚ ਕੇ ਅਪਣੇ ਦੇਸ਼ ਨੂੰ ਤਰੱਕੀ ਦੇ ਰਹੇ ਹਨ।



ਕੈਨੇਡਾ ਰੈਵੇਨਿਊ ਏਜੰਸੀ ਦੇ ਉਪਲਬਧ ਡਾਟੇ ਮੁਤਾਬਕ ਘਟ ਪੜ੍ਹੇ ਲਿਖੇ ਪੰਜਾਬੀ 11 ਰੁਪਏ ਡਾਲਰ ਦੇ ਪ੍ਰਤੀ ਘੰਟਾ ਕਮਾਈ ਭਾਵ ਦਿਨ 'ਚ ਔਸਤਨ 88 ਡਾਲਰ ਕਮਾ ਰਹੇ ਹਨ ਪਰ ਉਥੇ ਪੜ੍ਹੇ-ਲਿਖੇ ਪੰਜਾਬੀ 3 ਗੁਣਾ ਤਕ ਕਮਾਈ ਕਰ ਰਹੇ ਹਨ। 2006 'ਚ ਕੈਨੇਡਾ 'ਚ ਪੰਜਾਬੀਆਂ ਦੀ ਗਿਣਤੀ 4 ਲੱਖ 44 ਹਜ਼ਾਰ ਸੀ। ਇਨ੍ਹਾਂ 'ਚੋਂ 70 ਫ਼ੀ ਸਦੀ ਸਾਲ 'ਚ 29,900 ਡਾਲਰ ਕਮਾ ਲੈਂਦੇ ਸਨ। ਹੁਣ ਪੰਜਾਬੀਆਂ ਦੀ ਗਿਣਤੀ 10 ਲੱਖ ਤੋਂ ਵੱਧ ਹੈ। ਅਜਿਹੇ 'ਚ ਘਟੋ-ਘਟ ਲਿਖੇ ਇਨਕਮ ਟੈਕਸ ਰਿਟਰਨ 'ਚ ਔਸਤਨ 80 ਹਜ਼ਾਰ ਡਾਲਰ ਦੀ ਕਮਾਈ ਦਰਜ ਕਰ ਰਹੇ ਹਨ ਜਦਕਿ ਇਨਫ਼ਾਰਮੇਸ਼ਨ ਤਕਨਾਲੋਜੀ, ਕਾਨੂੰਨ, ਸਰਕਾਰੀ ਨੌਕਰੀ ਪੇਸ਼ਾ 2 ਲੱਖ ਡਾਲਰ ਤੋਂ ਉਪਰ ਦੀ ਕਮਾਈ ਦਰਜ ਕਰਦੇ ਹਨ। ਔਸਤਨ ਚੀਨੀ ਲੋਕ ਇਨ੍ਹਾਂ ਤੋਂ 15 ਤੋਂ 25 ਫ਼ੀ ਸਦੀ ਤਕ ਪਿਛੇ ਹਨ। ਪੰਜਾਬੀ ਘਰ ਬਣਾਉਣ ਲਈ ਬਹੁਤ ਖ਼ਰਚਾ ਕਰਦੇ ਹਨ ਜਦਕਿ ਚੀਨੀ ਇਸ 'ਚ ਕੰਜੂਸੀ ਕਰਦੇ ਹਨ।



ਪਹਿਲਾਂ ਬੇਰੁਜ਼ਗਾਰ ਜਾਂ ਫਿਰ ਵਿਦਿਆਰਥੀ ਹੀ ਕੈਨੇਡਾ ਜਾਂਦੇ ਸਨ ਪਰ ਹੁਣ ਸਮਾਂ ਬਦਲ ਗਿਆ ਹੈ। ਪਿਛਲੇ ਇਕ ਸਾਲ 'ਚ ਜਲੰਧਰ ਤੋਂ ਤਕਰੀਬਨ ਦੋ ਦਰਜਨ ਕਾਰੋਬਾਰੀ ਕੈਨੇਡਾ ਸ਼ਿਫਟ ਹੋ ਚੁਕੇ ਹਨ। ਉਹ ਇੰਜੀਨੀਅਰ ਗੁਡਜ਼, ਸਿਵਲ ਇੰਜੀਨੀਅਰਿੰਗ ਅਤੇ ਕੰਸਲਟੈਂਸੀ ਨਾਲ ਜੁੜੇ ਲੋਕ ਹਨ। ਇਨ੍ਹਾਂ ਨੇ ਔਸਤਨ 1 ਕਰੋੜ ਰੁਪਏ ਤੋਂ ਵਧੇਰੇ ਕੈਨੇਡਾ 'ਚ ਇਨਵੈਸਟ ਕੀਤੇ ਹਨ। ਜਲੰਧਰ ਦੇ ਕਾਰੋਬਾਰੀਆਂ ਦੇ ਨਾਲ ਵਪਾਰ ਕਰਨ ਵਾਲਿਆਂ 'ਚ ਲੁਧਿਆਣਾ ਅਤੇ ਮੰਡੀਗੋਬਿੰਦਗੜ੍ਹ ਦੇ 1 ਦਰਜਨ ਲੋਕ ਵਖਰੇ ਹਨ। 



ਪੰਜਾਬੀ ਕੈਨੇਡਾ 'ਚ ਪੜ੍ਹਾਈ ਦੇ ਨਾਲ ਕੰਮ ਕਰਨ ਲਈ ਹਰ ਸਾਲ ਜਾਂਦੇ ਹਨ। ਵਿਦਿਆਰਥੀਆਂ ਨੇ ਉਥੇ ਦੀਆਂ ਸਿਖਿਆ ਸੰਸਥਾਵਾਂ ਨੂੰ 15 ਤੋਂ 20 ਲੱਖ ਰੁਪਏ ਪ੍ਰਤੀ ਕੋਰਸ ਨਾਲ ਬਤੌਰ ਪੜ੍ਹਾਈ ਖ਼ਰਚ ਦੇ ਦਿਤੇ ਹਨ। ਕਾਰੋਬਾਰ ਨਾਲ ਜੁੜੇ ਲੋਕ ਦਸਦੇ ਹਨ ਕਿ ਤਕਰੀਬਨ 900 ਕਰੋੜ ਦਾ ਸਾਲਾਨਾ ਵਪਾਰ ਦਿਤਾ ਹੈ। ਕੈਨੇਡਾ ਦੀ ਜਨਗਣਨਾ ਮੁਤਾਬਕ 1903 'ਚ ਕੈਨੇਡਾ 'ਚ 300 ਪੰਜਾਬੀ ਸਨ, 1980 'ਚ 5000 ਹੋ ਗਏ, 2006 'ਚ 444 ਲੱਖ ਅਤੇ ਹੁਣ 10 ਲੱਖ ਪਾਰ ਕਰ ਗਏ ਹਨ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement