ਕੈਨੇਡਾ ਦੇ ਐਕਸਪ੍ਰੈਸ ਐਂਟਰੀ ਇਮੀਗ੍ਰੇਸ਼ਨ ਪ੍ਰੋਗਰਾਮ ਤਹਿਤ ਯੋਗ ਉਦੀਮਵਾਰਾਂ ਲਈ ਖੁਸ਼ਖਬਰੀ !
Published : Oct 28, 2017, 11:05 am IST
Updated : Oct 28, 2017, 5:35 am IST
SHARE ARTICLE

ਸਸਕੈਚੇਵਨ ਸਰਕਾਰ ਵੱਲੋਂ 1000 ਨਵੀਆਂ ਅਰਜ਼ੀਆਂ ‘ਪਹਿਲਾਂ ਆਉ-ਪਹਿਲਾਂ ਪਾਉ’ ਦੇ ਆਧਾਰ ‘ਤੇ ਸਵੀਕਾਰ ਕੀਤੀਆਂ ਜਾਣਗੀਆਂ ਅਤੇ ਯੋਗ ਉਮੀਦਵਾਰਾਂ ਨੂੰ ਪ੍ਰੋਵਿਨਸ਼ੀਅਲ ਨੌਮੀਨੇਸ਼ਨ ਸਰਟੀਫਿਕੇਟ ਜਾਰੀ ਕੀਤੇ ਜਾਣਗੇ ਅਤੇ ਇਸ ਰਾਹੀਂ ਉਹ ਆਪਣੇ ਪਤੀ-ਪਤਨੀ ਅਤੇ ਨਿਰਭਰ ਬੱਚਿਆਂ ਨੂੰ ਕੈਨੇਡਾ ਬੁਲਾਉਣ ਲਈ ਇਮੀਗ੍ਰੇਸ਼ਨ ਵਿਭਾਗ ਕੋਲ ਅਰਜ਼ੀ ਦਾਖਲ ਕਰ ਸਕਦੇ ਹਨ। 

ਕੈਨੇਡਾ ਦੇ ਸਸਕੈਚੇਵਨ ਸੂਬੇ ਵੱਲੋਂ ਇਮੀਗ੍ਰੇਸ਼ਨ ਨੌਮਿਨੀ ਪ੍ਰੋਗਰਾਮ ਦੀ ਉਪ ਸ਼੍ਰੇਣੀ ‘ਇੰਟਰਨੈਸ਼ਨਲ ਸਕਿੱਲਡ ਵਰਕਰ-ਐਕਸਪ੍ਰੈਸ ਐਂਟਰੀ’ ਤਹਿਤ 1000 ਨਵੀਆਂ ਅਰਜ਼ੀਆਂ ਮੰਗੀਆਂ ਹਨ।ਕੈਨੇਡਾ ਦੇ ਐਕਸਪ੍ਰੈਸ ਐਂਟਰੀ ਇਮੀਗ੍ਰੇਸ਼ਨ ਪ੍ਰੋਗਰਾਮ ਤਹਿਤ ਯੋਗ ਉਦੀਮਵਾਰਾਂ ਲਈ ਇਹ ਚੰਗਾ ਮੌਕਾ ਹੈ ਕਿਉਂਕਿ ਬਗੈਰ ਨੌਕਰੀ ਦੀ ਪੇਸ਼ਕਸ਼ ਵਾਲੇ ਵੀ ਯੋਗ ਮੰਨੇ ਜਾਣਗੇ। 


ਨਵੀਂ ਲਿਸਟ ‘ਚ ਵਧੇਰੇ ਮੰਗ ਵਾਲੇ 42 ਕਿੱਤਿਆਂ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਇਨ੍ਹਾਂ ‘ਚੋਂ 19 ਵਾਸਤੇ ਕਿਸੇ ਤਰ੍ਹਾਂ ਦੇ ਪੇਸ਼ੇਵਰ ਲਾਇਸੰਸ ਦੀ ਜ਼ਰੂਰਤ ਨਹੀਂ ਵੀ ਨਹੀਂ। ਅਰਜ਼ੀਆਂ ਦਾਖਲ ਕਰਨ ਲਈ ਕੁਝ ਸ਼ਰਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਜੇ ਬਿਨੈਕਾਰ ਕੈਨੇਡਾ ‘ਚ ਰਹਿ ਰਿਹਾ ਹੈ ਤਾਂ ਉਸ ਕੋਲ ਕਾਨੂੰਨੀ ਦਰਜੇ ਦਾ ਸਬੂਤ ਹੋਣਾ ਚਾਹੀਦਾ ਹੈ। 

ਉਸ ਕੋਲ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਨੰਬਰ ਅਤੇ ਜੌਬ ਸੀਕਰ ਵੈਲੀਡੇਸ਼ਨ ਕੋਡ ਵੀ ਹੋਵੇ।ਐੱਸ. ਆਈ. ਐੱਨ. ਪੀ. ਅੰਕ ਮੁਲਾਂਕਣ ਦੌਰਾਨ ਉਸ ਨੂੰ 100 ‘ਚੋਂ ਘੱਟ ਤੋਂ ਘੱਟ 60 ਨੰਬਰ ਲੈਣੇ ਲਾਜ਼ਮੀ ਹਨ। ਬਿਨੈਕਾਰ ਨੇ ਕੈਨੇਡੀਅਨ ਸਿੱਖਿਆ ਪ੍ਰਣਾਲੀ ‘ਚ ਇਕ ਸਾਲ ਪੋਸਟ ਸੈਕੰਡਰੀ ਸਿੱਖਿਆ ਜਾਂ ਇਸ ਦੇ ਬਰਾਬਰ ਸਿਖਲਾਈ ਹਾਸਲ ਕੀਤੀ ਹੋਵੇ। ਇਸ ਦੇ ਸਬੂਤ ਵੱਜੋਂ ਕੋਈ ਡਿਗਰੀ, ਡਿਪਲੋਮਾ, ਸਰਟੀਫਿਕੇਟ ਜਾਂ ਟਰੇਡ ਸਰਟੀਫਿਕੇਟ ਦੇ ਬਰਾਬਰ ਦਸਤਾਵੇਜ਼ ਪੇਸ਼ ਕਰਨੇ ਹੋਣਗੇ।



ਬਿਨੈਕਾਰ ਲਈ ਲਾਜ਼ਮੀ ਹੈ ਕਿ ਉਸ ਨੇ ਸਿੱਖਿਆ ਜਾਂ ਸਿਖਲਾਈ ਮੁਕੰਮਲ ਕਰਨ ਮਗਰੋਂ ਘੱਟੋਂ-ਘੱਟ ਇਕ ਸਾਲ ਗਰਿਡ ‘ਚ ਬਿਨੈਕਾਰ ਨੂੰ 100 ‘ਚ ਘੱਟੋਂ ਘੱਟ 60 ਨੰਬਰ ਮੁਕੰਮਲ ਕਰਨੇ ਹੋਣਗੇ। ਸਸਕੈਚੇਵਨ ਸਰਕਾਰ ਨੇ ਹੁਨਰਮੰਦ ਕਾਮਿਆਂ ਦੀ ਲਿਸਟ ‘ਚ ਸੋਧ ਕਰਦਿਆਂ 42 ਪੇਸ਼ੇ ਸ਼ਾਮਲ ਕੀਤੇ ਹਨ। ਜਿਨ੍ਹਾਂ ‘ਚੋਂ 19 ਵਾਸਤੇ ਕਿਸੇ ਪੇਸ਼ੇਵਰ ਲਾਇਸੰਸ ਦੀ ਜ਼ਰੂਰਤ ਨਹੀਂ।

ਮੰਗ ਅਧੀਨ ਪੇਸ਼ਿਆਂ ‘ਚ ਐਡਵਰਟਾਈਜ਼ਮੈਂਟ, ਮਾਰਕਿਟਿੰਗ ਅਤੇ ਪਬਲਿਕ ਰਿਲੇਸ਼ਨਜ਼ ਮੈਨੇਜਰ, ਸੋਸ਼ਲ ਅਤੇ ਕਮਿਊਨਿਟੀ ਸਰਵਿਸਿਜ਼ ਮੈਨੇਜਰ, ਫਾਇਨਾਂਸ਼ੀਅਲ ਅਤੇ ਇਨਵੈਸਮੈਂਟ ਵਿਸ਼ਲੇਸ਼ਕ, ਬਿਜਨੈੱਸ ਮੈਨੇਜਮੈਂਟ ‘ਚ ਸਲਾਹਕਾਰ ਅਤੇ ਪ੍ਰੋਫੈਸ਼ਨਲ ਮੈਨੇਜਰ, ਕੈਮੀਕਲ ਟੈਕਨਾਲੋਜਿਸਟ ਅਤੇ ਤਕਨੀਸ਼ੀਅਨ, ਜੀਓਲਾਜੀਕਲ ਤਅੇ ਮਿਨਰਲ ਟੈਕਨਾਲੋਜਿਸਟ ਅਤੇ ਤਕਨੀਸ਼ੀਅਨ, ਜੀਵ ਵਿਗਿਆਨੀ, ਖੇਤੀ ਮਾਹਰ ਅਤੇ ਇਸ ਪੇਸ਼ੇ ਦੇ ਸਲਾਹਕਾਰ, ਲੈਂਡਸਕੇਪ ਅਤੇ ਹਾਰਟੀਕਲਚਰ ਤਕਨੀਸ਼ੀਅਨ ਅਤੇ ਮਾਹਰ, ਸਿਵਲ ਇੰਜੀਨੀਅਰਿੰਗ ਟੈਕਨਾਲੋਜਿਸਟ ਅਤੇ ਤਕਨੀਸ਼ੀਅਨ, ਇਲੈਕਟ੍ਰੀਕਲ ਅਕੇ ਇਲੈਕਟ੍ਰਾਨਿਕ ਇੰਜੀਨੀਅਰਿੰਗ ਟੈਕਨਾਲੋਜਿਸਟ ਅਤੇ ਤਕਨੀਸ਼ੀਅਨ, ਇੰਡਸਟ੍ਰੀਅਲ ਇੰਸਟਰੂਮੈਂਟ ਤਕਨੀਸ਼ੀਅਨ ਅਤੇ ਮਕੈਨਿਕ, ਕੁਦਰਤੀ ਸਰੋਤਾਂ ਦੇ ਉਤਪਾਦਨ ਅਤੇ ਮੱਛੀਆਂ ਫੜਨ ਨਾਲ ਸਬੰਧਤ ਮੈਨੇਜਰ, ਨਿਰਮਾਣ ਖੇਤਰ ਦੇ ਮੈਨੇਜਰ ਅਤੇ ਯੂਟੀਲਿਟੀ ਮੈਨੇਜਰ ਸ਼ਾਮਲ ਹਨ।


SHARE ARTICLE
Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement