ਕੈਨੇਡਾ ਸੱਦ ਸਕਦੇ ਹੋ ਮਾਤਾ-ਪਿਤਾ ਨੂੰ, ਅੱਜ ਤੋਂ ਖੁੱਲ੍ਹਿਆ ਰਾਹ (Passport)
Published : Jan 15, 2018, 2:55 am IST
Updated : Jan 14, 2018, 9:25 pm IST
SHARE ARTICLE

ਕੈਲਗਰੀ: ਹੁਣ ਕੈਨੇਡੀਅਨ ਸਿਟੀਜ਼ਨ ਅਤੇ ਪੱਕੇ ਤੌਰ 'ਤੇ ਰਹਿ ਰਹੇ ਨਾਗਰਿਕ ਆਪਣੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਨੂੰ ਕੈਨੇਡਾ ਸੱਦ ਸਕਦੇ ਹਨ। ਕੈਨੇਡਾ ਸਰਕਾਰ ਵੱਲੋਂ ਮਾਤਾ-ਪਿਤਾ ਅਤੇ ਦਾਦਾ-ਦਾਦੀ ਨੂੰ ਸਪਾਂਸਰ ਕਰਨ ਵਾਲਾ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ। ਇਹ ਪ੍ਰੋਗਰਾਮ ਮੰਗਲਵਾਰ ਯਾਨੀ 2 ਜਨਵਰੀ ਨੂੰ ਸ਼ੁਰੂ ਹੋਇਆ ਹੈ। ਜਾਣਕਾਰੀ ਮੁਤਾਬਕ ਇਸ ਸਾਲ ਦਾ ਕੋਟਾ ਵੀ 10 ਹਜ਼ਾਰ ਹੀ ਰਹੇਗਾ। ਇਹ ਪ੍ਰੋਗਰਾਮ 1 ਫਰਵਰੀ ਤੱਕ ਖੁੱਲ੍ਹਾ ਰਹੇਗਾ।

ਕੀ ਹੋਵੇਗੀ ਪ੍ਰਕਿਰਿਆ?



ਕੈਨੇਡਾ 'ਚ ਪੱਕੇ ਰਹਿ ਰਹੇ ਵਿਅਕਤੀ ਨੂੰ ਪਹਿਲਾਂ ਕੈਨੇਡੀਅਨ ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ ਵਿਭਾਗ (ਆਈ. ਆਰ. ਸੀ. ਸੀ.) ਨੂੰ ਸੂਚਤ ਕਰਨਾ ਪਵੇਗਾ ਕਿ ਉਹ ਆਪਣੇ ਮਾਂ-ਬਾਪ ਜਾਂ ਦਾਦਾ-ਦਾਦੀ ਨੂੰ ਸਪਾਂਸਰ ਕਰਨਾ ਚਾਹੁੰਦਾ ਹੈ ਅਤੇ ਇਸ ਲਈ ਉਸ ਨੂੰ ਆਨਲਾਈਨ 'ਇੰਟਰਸਟ ਟੂ ਸਪਾਂਸਰ' ਫਾਰਮ ਭਰਨਾ ਹੋਵੇਗਾ। ਇਹ ਫਾਰਮ 1 ਫਰਵਰੀ ਤੱਕ ਉਪਲੱਬਧ ਰਹੇਗਾ, ਜੋ ਕਿ ਸਿਰਫ ਦੁਪਹਿਰ ਤੱਕ ਹੀ ਭਰਿਆ ਜਾ ਸਕੇਗਾ। ਇਹ ਫਾਰਮ ਸਿਰਫ ਉਹੀ ਭਰ ਸਕਦਾ ਹੈ, ਜੋ ਕਿ ਸਪਾਂਸਰਸ਼ਿਪ ਯੋਗਤਾ ਦੀਆਂ ਸ਼ਰਤਾਂ ਨੂੰ ਪੂਰਾ ਕਰਦਾ ਹੋਵੇ।


'ਇੰਟਰਸਟ-ਟੂ-ਸਪਾਂਸਰ' ਫਾਰਮ 'ਚ ਕੁਝ ਪ੍ਰਸ਼ਨ ਜੋੜੇ ਗਏ ਹਨ, ਤਾਂ ਕਿ ਸਪਾਂਸਰ ਕਰਤਾ ਆਪਣੇ-ਆਪ ਇਹ ਜਾਣ ਸਕੇ ਕਿ ਉਹ ਮਾਤਾ-ਪਿਤਾ ਨੂੰ ਸਪਾਂਸਰ ਕਰਨ ਦੀ ਯੋਗਤਾ ਨੂੰ ਪੂਰਾ ਕਰਦਾ ਹੈ ਜਾਂ ਨਹੀਂ। ਆਨਲਾਈਨ 'ਇੰਟਰਸਟ-ਟੂ-ਸਪਾਂਸਰ' ਫਾਰਮ ਭਰੇ ਜਾਣ ਦਾ ਕੰਮ ਪੂਰਾ ਹੋਣ 'ਤੇ ਆਈ. ਆਰ. ਸੀ. ਸੀ. ਵਿਭਾਗ ਵੱਲੋਂ ਚੋਣ ਪ੍ਰਕਿਰਿਆ ਤਹਿਤ ਯੋਗ ਸਪਾਂਸਰ ਕਰਤਾਵਾਂ ਨੂੰ ਸੱਦਿਆ ਜਾਵੇਗਾ। ਜਿਨ੍ਹਾਂ ਸਪਾਂਸਰ ਕਰਤਾਵਾਂ ਨੂੰ ਵਿਭਾਗ ਮਨਜ਼ੂਰੀ ਦੇਵੇਗਾ, ਉਹ ਆਪਣੇ ਮਾਤਾ-ਪਿਤਾ ਨੂੰ ਸੱਦਣ ਲਈ ਅਪਲਾਈ ਕਰ ਸਕਣਗੇ।


SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement