ਕੈਨੇਡੀਅਨ ਪੀ.ਐੱਮ. ਦੇ ਸਵਾਗਤ ਲਈ ਗੁਜਰਾਤ ਹੋਇਆ ਪੱਬਾ ਭਾਰ
Published : Feb 19, 2018, 10:58 am IST
Updated : Feb 19, 2018, 5:28 am IST
SHARE ARTICLE

ਨਵੀਂ ਦਿੱਲੀ : ਸ਼ਨੀਵਾਰ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪਰਿਵਾਰ ਅਤੇ ਵਫਦ ਸਮੇਤ ਦਿੱਲੀ ਪਹੁੰਚੇ ਸਨ। ਜਿਸ ਦੌਰਾਨ ਮੋਦੀ ਵੱਲੋਂ ਉਨ੍ਹਾਂ ਦਾ ਸਵਾਗਤ ਨਾ ਕੀਤੇ ਜਾਣ ਕਾਰਨ ਇਸ (ਸਵਾਗਤ) ਨੂੰ ਫਿੱਕਾ ਦੱਸਿਆ ਗਿਆ। ਉਥੇ ਹੀ ਅੱਜ (ਸੋਮਵਾਰ ਨੂੰ) ਸਵੇਰੇ 8:30 ਵਜੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਹਿਮਦਾਬਾਦ ਦਾ ਦੌਰਾ ਕਰਨਗੇ। ਉਹ ਸਵੇਰੇ 10:05 ਵਜੇ ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਇੰਟਰਨੈਸ਼ਨਲ ਏਅਰਪੋਰਟ ਪਹੁੰਚਣਗੇ। 



ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਸਵਾਗਤ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈਬਾਈ ਰੂਪਾਨੀ ਵੱਜੋਂ ਕੀਤਾ ਜਾਵੇਗਾ। ਟਰੂਡੋ ਦੇ ਦਿੱਲੀ ਪਹੁੰਚਣ 'ਤੇ ਜਿੱਥੇ ਉਨ੍ਹਾਂ ਦੇ ਸਵਾਗਤ ਨੂੰ ਫਿੱਕਾ ਦੱਸਿਆ ਜਾ ਰਿਹਾ ਸੀ ਉਥੇ ਹੀ ਗੁਜਰਾਤ ਦੇ ਮੁੱਖ ਮੰਤਰੀ ਵੱਲੋਂ ਗੁਜਰਾਤ ਦੇ ਹਰੇਕ ਸ਼ਹਿਰ 'ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਆਉਣ ਦੌਰਾਨ ਥਾਂ-ਥਾਂ 'ਤੇ ਹੋਰਡਿੰਗ ਅਤੇ ਬੈਨਰ ਲਾਏ ਗਏ। ਇਨ੍ਹਾਂ ਹੋਰਡਿੰਗ ਅਤੇ ਬੈਨਰਾਂ 'ਚ ਇਕ ਪਾਸੇ ਪ੍ਰਧਾਨ ਮੰਤਰੀ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਜ਼ਰ ਆ ਰਹੇ ਹਨ। ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ਦਾ ਸਵਾਗਤ ਜ਼ੋਰਦਾਰ ਕੀਤੇ ਜਾਵੇਗਾ। 



ਪ੍ਰਧਾਨ ਮੰਤਰੀ ਟਰੂਡੋ ਅਹਿਮਦਾਬਾਦ ਦੌਰੇ ਦੌਰਾਨ ਸਾਬਰਮਤੀ ਆਸ਼ਰਮ, ਅਕਸ਼ਰਧਾਮ ਮੰਦਰ ਅਤੇ ਆਈ. ਆਈ. ਐੱਮ. ਅਹਿਮਦਾਬਾਦ ਜਾਣਗੇ। ਇਕ ਪਾਸੇ ਗੁਜਰਾਤ ਨੂੰ ਪ੍ਰਧਾਨ ਮੰਤਰੀ ਦਾ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਹੈ, ਕਿਉਂਕਿ ਮੋਦੀ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਕਈ ਵਾਰ ਗੁਜਰਾਤ ਦੇ ਮੁੱਖ ਮੰਤਰੀ ਰਹੇ ਹਨ, ਜਿਸ ਕਾਰਨ ਮੁੱਖ ਮੰਤਰੀ ਵਿਜੈਬਾਈ ਰੂਪਾਨੀ ਟਰੂਡੋ ਦੇ ਸਵਾਗਤ 'ਚ ਕੋਈ ਵੀ ਕਸਰ ਨਹੀਂ ਛੱਡਣਾ ਚਾਹੁੰਦੇ।



ਜ਼ਿਕਰਯੋਗ ਹੈ ਕਿ ਕਈ ਮੁੱਦਿਆਂ ਨੂੰ ਲੈ ਕੇ ਮੋਦੀ ਅਤੇ ਉਨ੍ਹਾਂ ਦੇ ਮੰਤਰੀ ਵੱਲੋਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਨਹੀਂ ਕੀਤਾ ਗਿਆ। ਉਥੇ ਹੀ ਜਦੋਂ ਟਰੂਡੋ ਐਤਵਾਰ ਨੂੰ ਆਗਰਾ 'ਚ ਤਾਜ ਮਹਿਲ ਦਾ ਦੀਦਾਰ ਕਰਨ ਪਹੁੰਚੇ ਤਾਂ ਉਥੇ ਵੀ ਨਾ ਤਾਂ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਨਾ ਹੀ ਉਨ੍ਹਾਂ ਦੀ ਕੈਬਨਿਟ ਦਾ ਕੋਈ ਮੰਤਰੀ ਉਨ੍ਹਾਂ ਦੇ ਸਵਾਗਤ ਨਹੀਂ ਪਹੁੰਚਿਆ।

SHARE ARTICLE
Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement