ਕੈਨੇਡੀਅਨ ਸਿੱਖ ਆਗੂ ਜਗਮੀਤ ਸਿੰਘ ਜਲਦ ਕਰਾ ਸਕਦੇ ਨੇ ਵਿਆਹ, ਤਰੀਕ ਹੋਈ ਪੱਕੀ
Published : Jan 28, 2018, 12:19 pm IST
Updated : Jan 28, 2018, 6:49 am IST
SHARE ARTICLE

ਟੋਰਾਂਟੋ: ਕੈਨੇਡਾ 'ਚ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਨੇ ਜਿੱਥੇ 16 ਜਨਵਰੀ (ਮੰਗਲਵਾਰ) ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਸੀ ਕਿ ਉਨ੍ਹਾਂ ਨੇ ਆਪਣੀ ਪ੍ਰੇਮਿਕਾ ਨਾਲ ਮੰਗਣੀ ਕਰਵਾ ਲਈ ਹੈ। 38 ਸਾਲਾ ਜਗਮੀਤ ਨੇ 27 ਸਾਲਾ ਗੁਰਕਿਰਨ ਕੌਰ ਓਨਟਰਾਈਓ 'ਚ ਮੰਗਣੀ ਕਰਵਾਈ ਸੀ। ਇਸ ਨਿੱਜੀ ਪ੍ਰੋਗਰਾਮ 'ਚ ਉਨ੍ਹਾਂ ਦੇ ਪਰਿਵਾਰਕ ਮੈਂਬਰ, ਖਾਸ ਦੋਸਤ ਅਤੇ ਰਿਸ਼ਤੇਦਾਰ ਹੀ ਮੌਜੂਦ ਸਨ। ਜ਼ਿਕਰੇਯੋਗ ਹੈ ਕਿ ਗੁਰਕਿਰਨ ਕੌਰ ਜੋ ਕਿ ਕੈਨੇਡਾ ਦੀ ਇਕ ਮਸ਼ਹੂਰ ਫੈਸ਼ਨ ਡਿਜ਼ਾਇਨਰ ਹੈ ਅਤੇ ਇਹ ਪਿਛਲੇ ਇਕ ਸਾਲ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। 



ਉਥੇ ਹੀ ਜਾਣਕਾਰੀ ਮੁਤਾਬਕ ਜਗਮੀਤ ਸਿੰਘ 4 ਫਰਵਰੀ ਨੂੰ ਗੁਰਕਿਰਨ ਕੌਰ ਨਾਲ ਵਿਆਹ ਕਰਾ ਸਕਦੇ ਹਨ। ਵਿਆਹ ਪੂਰੇ ਪੰਜਾਬੀ ਰੀਤੀ-ਰਿਵਾਜ਼ਾਂ ਮੁਤਾਬਕ ਬਰੈਂਪਟਨ 'ਚ ਹੀ ਕੀਤਾ ਜਾਵੇਗਾ। ਇਸ ਪ੍ਰੋਗਰਾਮ 'ਚ ਉਨ੍ਹਾਂ ਦੇ ਪਰਿਵਾਰਕ ਮੈਂਬਰ, ਦੋਸਤ ਅਤੇ ਗੁਆਂਢੀ ਸ਼ਾਮਲ ਹੋਣਗੇ। ਜਾਣਕਾਰੀ ਮੁਤਾਬਕ ਜਗਮੀਤ ਸਿੰਘ ਅਤੇ ਗੁਰਕਿਰਨ ਕੌਰ ਵਿਆਹ ਤੋਂ ਬਾਅਦ 19 ਫਰਵਰੀ ਨੂੰ ਮੈਕਸੀਕੋ ਲਈ ਰਵਾਨਾ ਹੋਣਗੇ, ਜਿੱਥੇ ਉਹ ਇਕ ਨਿੱਜੀ ਰਿਸੈਪਸ਼ਨ ਪਾਰਟੀ ਆਰਗਨਾਈਜ਼ ਕਰਨਗੇ। 



ਦੱਸ ਦਈਏ ਕਿ ਦਸੰਬਰ 2017 'ਚ ਜਗਮੀਤ ਸਿੰਘ ਅਤੇ ਗੁਰਕਿਰਨ ਕੌਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਉਨ੍ਹਾਂ ਨੇ ਮੰਗਣੀ ਕਰਾ ਲਈ ਹੈ। ਇਸ ਪਿੱਛੋਂ ਇਸ ਜੋੜੇ ਨੇ ਸਪੱਸ਼ਟ ਕੀਤਾ ਸੀ ਕਿ ਇਹ ਮੰਗਣੀ ਨਹੀਂ ਸਗੋਂ ਰੋਕਾ ਹੈ, ਜੋ ਪੰਜਾਬੀ ਸੱਭਿਆਚਾਰ ਮੁਤਾਬਕ ਕੀਤਾ ਗਿਆ ਸੀ। ਹੁਣ (16 ਜਨਵਰੀ) ਉਨ੍ਹਾਂ ਨੇ ਮੰਗਣੀ ਕਰਵਾਈ ਹੈ, ਜਗਮੀਤ ਸਿੰਘ ਨੇ ਫਿਲਮੀ ਅੰਦਾਜ਼ ਗੁਰਕਿਰਨ ਨੂੰ ਪ੍ਰਪੋਜ਼ ਵੀ ਕੀਤਾ ਸੀ। 



ਜਗਮੀਤ ਸਿੰਘ ਨੇ ਮੰਗਣੀ ਤੋਂ ਬਾਅਦ ਕਿਹਾ ਸੀ ਕਿ ਉਹ ਬਹੁਤ ਖੁਸ਼ ਹਨ, ਇਸ ਲਈ ਉਹ ਇਹ ਖਬਰ ਲੋਕਾਂ ਨਾਲ ਸਾਂਝੀ ਕਰ ਰਹੇ ਹਨ। ਜਗਮੀਤ ਨੇ ਫੇਸਬੁੱਕ 'ਤੇ ਵੀ ਫੋਟੋਆਂ ਪੋਸਟ ਕੀਤੀਆਂ ਸਨ ਕਿ ਉਸ (ਗੁਰਕਿਰਨ ਕੌਰ) ਨੇ 'ਹਾਂ' ਕਰ ਦਿੱਤੀ ਹੈ। ਜਗਮੀਤ ਸਿੰਘ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਚੋਣ ਲੜਣ ਦੀਆਂ ਤਿਆਰੀਆਂ ਕਰ ਰਹੇ ਹਨ, ਜਿਸ ਕਾਰਨ ਉਹ ਹਮੇਸ਼ਾ ਚਰਚਾ 'ਚ ਹੀ ਰਹਿੰਦੇ ਹਨ।

SHARE ARTICLE
Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement