ਖ਼ੁਸ਼ਖਬਰੀ: ਹੁਣ ਜਾ ਸਕੋਗੇ ਬੈਂਕਾਕ ਸਮੁੰਦਰੀ ਜਹਾਜ਼ 'ਚ, ਕਈ ਦੇਸ਼ਾਂ ਦੇ ਨਜ਼ਾਰੇ ਦੇਖਣ ਦਾ ਮਿਲੇਗਾ ਮਜ਼ਾ
Published : Oct 31, 2017, 11:10 am IST
Updated : Oct 31, 2017, 5:40 am IST
SHARE ARTICLE

ਜੇਕਰ ਤੁਸੀਂ ਘੁੰਮਣ ਫਿਰਨ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਇਹ ਖ਼ਬਰ ਅਹਿਮ ਹੈ। ਤੁਹਾਡੇ ਲਈ ਸਫਰ ਕਾਫੀ ਮਜ਼ੇ ਵਾਲਾ ਸਾਬਤ ਹੋ ਸਕਦਾ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਹੁਣ ਅਗਲੇ ਸਾਲ ਤੋਂ ਬੈਂਕਾਕ ਲਈ ਸਿਰਫ ਹਵਾਈ ਸਫਰ ਹੀ ਨਹੀਂ ਸਮੁੰਦਰੀ ਜਹਾਜ਼ 'ਚ ਵੀ ਜਾਇਆ ਜਾ ਸਕੇਗਾ। 

ਇਸ ਦੌਰਾਨ ਤੁਹਾਨੂੰ ਕਈ ਦੇਸ਼ਾਂ ਦੇ ਨਜ਼ਾਰੇ ਦੇਖਣ ਦਾ ਮਜ਼ਾ ਮਿਲੇਗਾ, ਜਿਸ 'ਚ ਸਿੰਗਾਪੁਰ, ਸ਼੍ਰੀਲੰਕਾ, ਮਲੇਸ਼ੀਆ ਵਰਗੇ ਦੇਸ਼ ਸ਼ਾਮਿਲ ਹਨ। 'ਵਾਈਕਿੰਗਜ਼ ਓਸ਼ਨ ਕਰੂਜ਼ਜ' ਇਹ ਕੌਮਾਂਤਰੀ ਸੇਵਾਵਾਂ ਮੁੰਬਈ-ਬੈਂਕਾਕ, ਐਥੈਂਸ-ਮੁੰਬਈ ਵਿਚਕਾਰ ਸ਼ੁਰੂ ਕਰਨ ਵਾਲਾ ਹੈ।



ਹਾਲਾਂਕਿ ਇਹ ਸਫਰ ਮਜ਼ੇਦਾਰ ਹੋਣ ਦੇ ਨਾਲ-ਨਾਲ ਬਹੁਤ ਮਹਿੰਗਾ ਤੇ ਲੰਬਾ ਹੋਵੇਗਾ। ਇਹ ਸਮੁੰਦਰੀ ਜਹਾਜ਼ 5 ਦੇਸ਼ਾਂ ਦੇ ਰਸਤਿਆਂ ਤੋਂ ਹੁੰਦੇ ਹੋਏ 16 ਦਿਨਾਂ 'ਚ ਬੈਂਕਾਕ ਪਹੁੰਚੇਗਾ ਅਤੇ 8 ਥਾਵਾਂ ਦੇ ਨਜ਼ਾਰੇ ਦੇਖਣ ਦਾ ਮੌਕਾ ਮਿਲੇਗਾ। ਇਸ ਦੌਰਾਨ ਗੋਆ 'ਚ ਰੁਕਣ ਦਾ ਮੌਕਾ ਵੀ ਮਿਲੇਗਾ। 


ਇਸ ਦੇ ਨਾਲ ਹੀ ਕੋਲੰਬੋ, ਕੁਆਲਾਲੰਪੁਰ, ਸਿੰਗਾਪੁਰ 'ਚ ਇਕ ਦਿਨ ਬਿਤਾਉਣ ਦਾ ਮੌਕਾ ਅਤੇ ਕੋਹ ਸੈਮੂਈ ਦੇ ਸਮੁੰਦਰੀ ਤੱਟਾਂ ਦੇ ਸੋਹਣੇ ਨਜ਼ਾਰੇ ਦੇਖ ਸਕੋਗੇ। ਯਾਨੀ ਇਨ੍ਹਾਂ 16 ਦਿਨਾਂ 'ਚ ਇਹ ਜਹਾਜ਼ ਗੋਆ, ਕੋਲੰਬੋ, ਕੁਆਲਾਲੰਪੁਰ, ਸਿੰਗਾਪੁਰ ਵਰਗੀਆਂ ਥਾਵਾਂ ਤੋਂ ਹੋ ਕੇ ਲੰਘੇਗਾ।


ਉੱਥੇ ਹੀ, ਗ੍ਰੀਸ ਦੀ ਰਾਜਧਾਨੀ ਐਥੈਂਸ ਤੋਂ ਮੁੰਬਈ ਦਾ ਸਫਰ 21 ਦਿਨਾਂ 'ਚ ਪੂਰਾ ਹੋਵੇਗਾ। 21 ਦਿਨ ਦੀ ਯਾਤਰਾ 'ਚ ਸਮੁੰਦਰੀ ਜਹਾਜ਼ ਤੁਹਾਨੂੰ ਪ੍ਰਾਚੀਨ ਵਪਾਰਕ ਮਾਰਗਾਂ ਤੋਂ ਭਾਰਤ ਲੈ ਕੇ ਆਵੇਗਾ। ਇਹ ਯਾਤਰਾ 9 ਗਾਈਡਡ ਟੂਰ ਅਤੇ 6 ਦੇਸ਼ਾਂ ਨੂੰ ਕਵਰ ਕਰੇਗੀ। 


ਮੁੰਬਈ ਪਹੁੰਚਣ ਤੋਂ ਪਹਿਲਾਂ ਯਾਤਰੀਆਂ ਨੂੰ ਐਥੈਂਸ ਦੇ ਪ੍ਰਾਚੀਨ ਸ਼ਹਿਰ, ਇਜ਼ਰਾਇਲ ਦੇ ਤੀਜੇ ਵੱਡੇ ਸ਼ਹਿਰ ਹਾਇਫਾ ਦੇ ਹੈਂਗਿੰਗ ਗਾਰਡਨ ਅਤੇ ਮਿਸਰ ਦੇ ਪਿਰਾਮਿਡ ਦੇਖਣ ਦਾ ਮੌਕਾ ਵੀ ਮਿਲੇਗਾ। ਜਾਣਕਾਰੀ ਮੁਤਾਬਕ, ਮੁੰਬਈ ਤੋਂ ਬੈਂਕਾਕ ਦਾ ਸਫਰ 8 ਸਤੰਬਰ 2018, ਜਦੋਂਕਿ ਐਥੈਂਸ ਤੋਂ ਮੁੰਬਈ ਦਾ ਸਮੁੰਦਰੀ ਸਫਰ 19 ਅਗਸਤ 2018 ਤੋਂ ਸ਼ੁਰੂ ਕੀਤਾ ਜਾਵੇਗਾ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement