ਕੋਆਰਡੀਨੇਸ਼ਨ ਕਮੇਟੀ ਦੇ ਸਮੂਹ ਮੈਂਬਰਾਂ ਨੇ ਟੋਰਾਂਟੋ ਦੇ ਸਮੂਹ ਸੇਵਾਦਾਰਾਂ ਦਾ ਕੀਤਾ ਧੰਨਵਾਦ
Published : Jan 29, 2018, 4:35 pm IST
Updated : Jan 29, 2018, 11:05 am IST
SHARE ARTICLE

ਨਿਊਯਾਰਕ: ਘੱਟ ਗਿਣਤੀ ਕੌਮਾਂ ਬਾਰੇ ਇਕ ਗੱਲ ਮਸ਼ਹੂਰ ਹੈ ਕਿ ਇਸ ਵਿਚ ਏਕਤਾ ਅਸੰਭਵ ਜਿਹੀ ਹੁੰਦੀ ਹੈ। ਪਰ ਜੇ ਕਿਤੇ ਏਕਤਾ ਦਾ ਮੌਕਾ ਬਣ ਜਾਵੇ ਤਾਂ ਅਜਿਹੇ ਸਮੇਂ ਕੌਮਾਂ ਅਜਿਹੀ ਕਰਵੱਟ ਲੈਂਦੀਆਂ ਹਨ ਕਿ ਵੱਡੇ-ਵੱਡੇ ਸਿੰਘਾਸਨ ਡੋਲ ਜਾਂਦੇ ਹਨ। ਪਿਛਲੇ ਮਹੀਨੇ ਦੇਸ਼ਾਂ ਵਿਦੇਸ਼ਾਂ ਵਿਚ ਇਹ ਨਜ਼ਾਰਾ ਦੇਖਣ ਨੂੰ ਮਿਲਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ 25 ਮੁਲਕਾਂ ਵਿਚ ਬਣੀ ਇੰਟਰਨੈਸ਼ਨ ਕੋਆਰਡੀਨੇਸ਼ਨ ਕਮੇਟੀ ਦੇ ਸਮੂਹ ਮੈਂਬਰਾਂ ਨੇ ਐਤਵਾਰ ਨੂੰ ਇਕ ਟੈਲੀ ਕਾਨਫਰੰਸ ਵਿਚ ਮਤਾ ਪਾਸ ਕਰਕੇ ਟੋਰਾਂਟੋ ਇਲਾਕੇ ਦੇ ਸਮੂਹ ਸੇਵਾਦਾਰਾਂ ਦਾ ਧੰਨਵਾਦ ਕੀਤਾ ਹੈ। ਜਿਨ੍ਹਾਂ ਨੇ ਭਾਰਤੀ ਕੌਂਸਲੇਟ ਅਤੇ ਸਰਕਾਰੀ ਅਫਸਰਾਂ ਦੇ ਬਾਈਕਾਟ ਦਾ ਮਸਲਾ ਚੁੱਕ ਕੇ ਵਿਸ਼ਵ ਭਰ ਦੇ ਸਿੱਖਾਂ ਨੂੰ ਇਸ ਮੁਹਿੰਮ ਵਿਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਹੈ।

ਇੰਟਰਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਬੂਟਾ ਸਿੰਘ ਖੜੌਦ, ਸੁਰਜੀਤ ਸਿੰਘ ਕੁਲਾਰ, ਚੈਨ ਸਿੰਘ ਫਰਾਂਸ, ਜਸਪਾਲ ਸਿੰਘ ਬੈਂਸ, ਭਾਈ ਸਰਬਜੀਤ ਸਿੰਘ ਖਾਲਸਾ, ਭਾਈ ਸੋਹਨ ਸਿੰਘ ਕੰਗ ਜਰਮਨੀ, ਭਾਈ ਪਰਮਜੀਤ ਸਿੰਘ ਸੋਹਲ ਫਰਾਂਸ, ਭਾਈ ਦਲਵਿੰਦਰ ਸਿੰਘ ਘੁੰਮਣ ਫਰਾਂਸ, ਭਾਈ ਜੀਤ ਸਿੰਘ ਆਲੋਅਰਖ, ਪਰਮਿੰਦਰ ਸਿੰਘ ਪਾਂਗਲੀ, ਮਨਵੀਰ ਸਿੰਘ, ਭਾਈ ਕਰਨੈਲ ਸਿੰਘ, ਮੱਖਣ ਸਿੰਘ ਕਲੇਰ, ਗੁਰਜੋਤ ਸਿੰਘ, ਮਲਕੀਤ ਸਿੰਘ ਢੇਸੀ, ਭਾਈ ਪ੍ਰਭ ਜੋਤਪਾਲ ਸਿੰਘ, ਭਾਈ ਰਣਜੀਤ ਸਿੰਘ ਖਾਲਸਾ, ਭਾਈ ਧਰਮ ਸਿੰਘ, ਭਾਈ ਹਰਬੰਸ ਸਿੰਘ ਅੋਜਲਾ, ਅਮਰਜੀਤ ਸਿੰਘ ਅਤੇ ਅਮਨਦੀਪ ਸਿੰਘ ਆਦਿ ਮੈਂਬਰਾਂ ਨੇ ਇਕ ਮਤੇ ਵਿਚ ਟੋਰਾਂਟੋ ਦੇ ਸਮੂਹ ਗੁਰਸਿੱਖਾਂ ਦਾ ਧੰਨਵਾਦ ਕੀਤਾ, ਜਿਨ੍ਹਾਂ 9 ਦਸੰਬਰ 2017 ਨੂੰ ਸਾਂਝੀ ਮੀਟਿੰਗ ਵਿਚ ਇਸ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰਿਆ ਅਤੇ ਬਾਈਕਾਟ ਦਾ ਮਤਾ ਪਾਸ ਕਰਕੇ ਇਸ ਨੂੰ ਲਾਗੂ ਕਰਨ ਲਈ ਯਤਨ ਕੀਤੇ।



ਕੋਆਰਡੀਨੇਸ਼ਨ ਕਮੇਟੀ ਵਿਸ਼ੇਸ਼ ਤੌਰ 'ਤੇ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ (ਈਸਟ) ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਦਾ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ ਜੁਲਾਈ 2017 ਵਿਚ ਹੀ ਕੈਨੇਡਾ ਸਰਕਾਰ, ਆਰ. ਸੀ. ਐਮ. ਪੀ. ਅਤੇ ਕੈਨੇਡੀਅਨ ਸਕਿਓਰਿਟੀ ਇੰਟੈਲੀਜੈਂਸ ਸਰਵਿਸ (ਸੀਸਸ) ਨੂੰ ਲਿਖਤੀ ਸ਼ਿਕਾਇਤ ਕਰਦਿਆਂ ਡਿਪਲੋਮੈਟਸ ਨੂੰ ਕੈਨੇਡਾ ਵਿਚੋਂ ਕੱਢਣ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ ਇੰਟਰਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਨੇ ਅਮਰੀਕਾ ਦੇ ਈਸਟ ਕੋਸਟ ਦੇ ਗੁਰਦੁਆਰਿਆਂ ਦੀ ਸਾਂਝੀ ਕੋਆਰਡੀਨੇਸ਼ਨ ਕਮੇਟੀ, ਬੀ. ਸੀ. ਅਤੇ ਅਲਬਰਟਾ ਦੇ ਗੁਰਦੁਆਰਾ ਸਾਹਿਬਾਨਾਂ ਦੀ ਬਣੀ ਵੈਸਟਰਨ ਗੁਰੁਦਆਰਾ ਕੌਂਸਲ ਦਾ ਵੀ ਉਚੇਚ ਤੌਰ 'ਤੇ ਧੰਨਵਾਦ ਕੀਤਾ ਹੈ। ਜਿਨ੍ਹਾਂ ਨੇ ਓਨਟਾਰੀਓ ਦੇ ਗੁਰਸਿੱਖਾਂ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਇਸ ਬਾਈਕਾਟ ਨੂੰ ਸਰਬ ਸੰਮਤੀ ਨਾਲ ਲਾਗੂ ਕਰਕੇ ਵਿਸ਼ਵ ਭਰ ਵਿਚ ਕੌਮੀ ਏਕਤਾ ਦਾ ਸਬੂਤ ਦਿੱਤਾ ਹੈ।

ਅਕਾਲੀ ਦਲ ਅੰਮ੍ਰਿਤਸਰ ਯੂ. ਐਸ. ਏ. ਦੇ ਪ੍ਰਧਾਨ ਸੁਰਜੀਤ ਸਿੰਘ ਕੁਲਾਰ ਨੇ ਭਾਰਤੀ ਸਫਾਰਤਖਾਨਿਆਂ ਦੇ ਮੈਂਬਰਾਂ ਦੇ ਬਾਈਕਾਟ ਨੂੰ ਬੜੀ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਹੁਣ ਖਾਲਸਾ ਪੰਥ ਭਾਰਤ ਸਰਕਾਰ ਦੇ ਸਬੰਧ ਵਿਚ ਫੈਸਲੇ ਲੈ ਕੇ ਲਾਗੂ ਕਰਨ ਦੇ ਸਮਰੱਥ ਹੋ ਗਿਆ ਹੈ। ਸੁਖਮਿੰਦਰ ਸਿੰਘ ਹੰਸਰਾ ਦਾ ਧੰਨਵਾਦ ਕਰਦਿਆਂ ਕੁਲਾਰ ਨੇ ਕਿਹਾ ਕਿ ਅਕਾਲੀ ਦਲ ਅੰਮ੍ਰਿਤਸਰ ਸਮੂਹ ਪੰਥਕ ਵੀਰਾਂ ਦੇ ਕਾਫਲੇ ਦਾ ਧੰਨਵਾਦ ਕਰਦਾ ਹੈ। ਅਕਾਲੀ ਦਲ ਅੰਮ੍ਰਿਤਸਰ ਯੂ. ਐਸ. ਦੇ ਬੁਲਾਰੇ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਸਿੱਖਾਂ ਦੇ ਇਕੱਠੇ ਹੋ ਕੇ ਲਏ ਗਏ ਫੈਸਲੇ ਨੇ ਭਾਰਤ ਸਰਕਾਰ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਹਨ।



ਕੈਨੇਡਾ ਈਸਟ ਦੇ ਯੂਥ ਪ੍ਰਧਾਨ ਪਰਮਿੰਦਰ ਸਿੰਘ ਪਾਂਗਲੀ, ਓਨਟਾਰੀਓ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਅਤੇ ਕਿਊਬਿਕ ਦੇ ਪ੍ਰਧਾਨ ਭਾਈ ਮਨਵੀਰ ਸਿੰਘ ਨੇ ਸਾਂਝੇ ਬਿਆਨ ਵਿਚ ਏਕਤਾ ਦੀ ਸ਼ਲਾਘਾ ਕਰਦਿਆਂ ਸਮੁੱਚੇ ਪੰਥ ਨੂੰ ਇਸ ਸਫ਼ਤਾ ਦੀ ਵਧਾਈ ਦਿੱਤੀ ਹੈ ਤੇ ਨਾਲ ਹੀ ਬੂਟਾ ਸਿੰਘ ਖੜੌਦ ਚੇਅਰਮੈਨ ਕੋਆਰਡੀਨੇਸ਼ਨ ਕਮੇਟੀ ਵੱਲੋਂ ਪਾਰਟੀ ਦੇ 25 ਮੁਲਕਾਂ ਵਿਚ ਪਾਰਟੀ ਯੁਨੀਟ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਜੋ ਪਰੋਕਤ ਫ਼ੈਸਲੇ ਪੰਥ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖ ਕੇ ਲਏ ਗਏ ਹਨ ਉਨ੍ਹਾਂ ਨੂੰ ਜ਼ਮੀਨੀ ਰੂਪ ਵਿਚ ਲਾਗੂ ਕਰਵਾਉਣ ਲਈ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਪੂਰੀ ਦੁਨੀਆ ਵਿਚ ਸਹਿਯੋਗ ਦੇਣ।

SHARE ARTICLE
Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement