ਕੁਝ ਇਸ ਅੰਦਾਜ਼ 'ਚ ਸੂਫੀ ਗਾਇਕ ਸਰਤਾਜ ਨੇ ਕੀਤਾ ਟਰੂਡੋ ਦਾ ਸਵਾਗਤ
Published : Feb 22, 2018, 11:48 am IST
Updated : Feb 22, 2018, 6:57 am IST
SHARE ARTICLE

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ 8 ਦਿਨੀਂ ਹੋਏ ਹਨ ਜਿਸਦੇ ਚਲਦਿਆਂ ਉਹ ਗੁਜਰਾਤ ਮੁੰਬਈ ਅਤੇ ਬੀਤੇ ਦਿਨੀਂ ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਦਾ ਦੌਰਾ ਕਰ ਚੁਕੇ ਹਨ, ਜਿਥੇ ਉਹਨਾਂ ਦਾ ਭਰਵਾਂ ਸੁਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਟਰੂਡੋ ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਨਾਲ ਵੀ ਮੁਲਾਕਾਤ ਕਰ ਚੁਕੇ ਹਨ। ਜਿਸਦੀ ਵੀਡੀਓ ਸਤਿੰਦਰ ਸਰਤਾਜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ। ਸੋਸ਼ਲ ਸਾਈਟ 'ਤੇ ਟਰੂਡੋ ਨਾਲ ਆਪਣੀ ਮੁਲਾਕਾਤ ਦਾ ਵੀਡੀਓ ਸਾਂਝਾ ਕਰਦਿਆਂ ਉਹਨਾਂ ਨੇ ਆਪਣੇ ਅੰਦਾਜ 'ਚ ਲਿਖਿਆ ਕਿ ''ਜਿਨ੍ਹਾਂ ਕੋਲ ਹੈ ਜੁਬਾਨ ਓਹੀ ਕਰਦੇ ਨੇ ਰਾਜ, ਤਾਂ ਹੀ ਗੀਤ ਲਿਖੇ ਜਾਣਗੇ ਅਤੇ ਗਾਏਗਾ ਸਰਤਾਜ''।



ਇਥੇ ਦੱਸਣਯੋਗ ਹੈ ਕਿ ਮਸ਼ਹੂਰ ਸੂਫੀ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਨੂੰ ਪੰਜਾਬ ਯੂਨੀਵਰਸੀਟੀ ਦਾ ਬ੍ਰੈਂਡ ਐਂਬੈਸਡਰ ਬਣਾਇਆ ਗਿਆ ਹੈ। ਵੀ.ਸੀ ਪ੍ਰੋਫੈਸਰ ਅਰੁਣ ਕੁਮਾਰ ਨੇ ਸਨਮਾਨ ਸਮਾਰੋਹ 'ਚ ਉਨ੍ਹਾਂ ਦੀ ਤਾਜਪੋਸੀ ਕੀਤੀ ਸੀ ਅਤੇ ਨਾਲ ਹੀ ਪੀ.ਯੂ ਦੀ ਐਲਯੂਮਿਨਾਈ ਐਸੋਸੀਏਸ਼ਨ ਦਾ ਓਰਨਰੀ ਮੈਂਬਰ ਵੀ ਬਣਾਇਆ। ਇਸ ਮੌਕੇ 'ਤੇ ਸਰਤਾਜ ਨੇ ਕਿਹਾ ਸੀ ਕਿ ਪੀ.ਯੂ ਨੇ ਮੈਨੂੰ ਅੰਬੈਸਡਰ ਬਣਾ ਕੇ ਇਹ ਜੋ ਤਮਗਾ ਦਿੱਤਾ ਹੈ, ਉਸਨੂੰ ਪੂਰੀ ਜਿੰਮੇਦਾਰੀ ਨਾਲ ਲਵਾਂਗਾ। 


ਹਲਾਂਕਿ ਪੀ.ਯੂ ਨੂੰ ਕਿਸੀ ਵੀ ਪਛਾਣ ਦੀ ਜਰੂਰਤ ਨਹੀਂ ਹੈ ਫਿਰ ਵੀ ਜਿਥੇ ਜਾਵਾਂਗੇ ਪੀ.ਯੂ ਦਾ ਪ੍ਰਚਾਰ ਕਰਾਂਗੇ। ਵੈਸੇ ਵੀ ਉਨ੍ਹਾਂ ਦੇ ਕਾਫੀ ਗਾਣੇ ਪੀ.ਯੂ 'ਤੇ ਹੀ ਬਣਾਏ ਗਏ ਹਨ ਅਤੇ ਇਹ ਕੋਸ਼ਿਸ ਜਾਰੀ ਰਹੇਗੀ। ਪੀ.ਯੂ ਦੇ ਆਰਥਿਕ ਸੰਕਟ 'ਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਮਾਮਲਿਆਂ ਨੂੰ ਵੀਸੀ ਤੋਂ ਸਮਝ ਕੇ ਯਕੀਨੀ ਤੌਰ 'ਤੇ ਕੁਝ ਕਰਾਂਗੇ। 

https://www.instagram.com/p/BfdVKvyHMux/?taken-by=satindersartaaj

ਤੁਹਾਨੂੰ ਦੱਸ ਦੇਈਏ ਕਿ ਸਰਤਾਜ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਮੇਲ ਦੀ ਇਹ ਵੀਡੀਓ ਸਾਲ 2016 ਦੀ ਹੈ ਜਿਸ ਨੂੰ ਸਰਤਾਜ ਵੱਲੋਂ ਹੁਣ ਸਾਂਝਾ ਕੀਤਾ ਗਿਆ ਹੈ। ਅਸੀਂ ਕਹਿ ਸਕਦੇ ਹਾਂ ਟਰੂਡੋ ਦੇ ਸਵਾਗਤ ਦਾ ਸਰਤਾਜ ਦਾ ਇਹ ਆਪਣਾ ਹੀ ਤਰੀਕਾ ਹੋਵੇਗਾ।

SHARE ARTICLE
Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement