
ਕੀਰਤਪੁਰ ਸਾਹਿਬ: ਨੇੜਲੇ ਪਿੰਡ ਮੀਆਂਪੁਰ ਹੰਡੂਰ (ਡਾਢੀ) ਦੇ ਸਰਦਾਰ ਅਜੈਬ ਸਿੰਘ ਪੁੱਤਰ ਭਜਨ ਸਿੰਘ (55) ਜੋ ਪਿਛਲੇ 12 ਸਾਲਾਂ ਤੋਂ ਕੁਵੈਤ ਵਿਖੇ ਜਾ ਕੇ ਡਰਾਈਵਰੀ ਦਾ ਕੰਮ ਕਰਦਾ ਸੀ ਅਤੇ ਅਪਣੇ ਪਰਵਾਰ ਦਾ ਗੁਜਾਰਾ ਕਰ ਰਿਹਾ ਸੀ।
ਅਜੈਬ ਸਿੰਘ ਦਾ ਬੀਤੀ 27 ਦਸੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਜਿਸ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਜੱਦੀ ਪਿੰਡ ਮੀਆਂਪੁਰ ਹੰਡੂਰ (ਡਾਢੀ) ਵਿਖੇ ਲਿਆਂਦੀ ਗਈ। ਪਰਵਾਰਕ ਜੀਆਂ ਅਤੇ ਸਾਕ ਸਬੰਧੀਆਂ ਵਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਮ ਸਸਕਾਰ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਨਾਲ ਬਣੇ ਸ਼ਮਸ਼ਾਨਘਾਟ ਵਿਖੇ ਨਮ ਅੱਖਾਂ ਨਾਲ ਕਰ ਦਿਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਹਰਵਿੰਦਰ ਸਿੰਘ ਨੇ ਵਿਖਾਈ।
ਇਸ ਮੌਕੇ ਭਜਨ ਸਿੰਘ (ਪਿਤਾ) ਮਨਜੀਤ ਸਿੰਘ, ਗੁਰਚਰਨ ਸਿੰਘ ਦੋਵੇਂ (ਭਰਾ) ਉਜਾਗਰ ਸਿੰਘ ਸਾਬਕਾ ਸਰਪੰਚ, ਕੈਪਟਨ ਬਲਵੀਰ ਸਿੰਘ ਡਾਢੀ, ਕੁਲਵਿੰਦਰ ਸਿੰਘ ਸਰਪੰਚ ਦੇਹਣੀ, ਹਰਪਾਲ ਸਿੰਘ ਸਰਪੰਚ, ਪਰਮਜੀਤ ਸਿੰਘ, ਜਸਵਿੰਦਰ ਸਿੰਘ, ਇੰਦਰਜੀਤ ਸਿੰਘ, ਕੁਲਦੀਪ ਕੋਰ ਸਾਬਕਾ ਸਰਪੰਚ, ਜੋਗਿੰਦਰ ਸਿੰਘ ਸਰਪੰਚ, ਰਤਨਜੀਤ ਸਿੰਘ, ਤਰਲੋਚਨ ਸਿੰਘ, ਜਸਮੋਹਣ ਸਿੰਘ, ਕੁਲਦੀਪ ਸਿੰਘ, ਦਿਲਵਾਰ ਸਿੰਘ, ਮਹਿੰਦਰ ਸਿੰਘ, ਸਰਬਣ ਸਿੰਘ, ਸੰਤੋਖ ਸਿੰਘ, ਸੋਹਣ ਸਿੰਘ, ਸੁਰਜੀਤ ਸਿੰਘ, ਪਰਮਜੀਤ ਸਿੰਘ ਬੱਢਲ, ਭੁਪਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਾਕ ਸਬੰਧੀ ਹਾਜ਼ਰ ਸਨ।